ਚੱਬੇਵਾਲ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਮਿਤੀ 19-5-2025 ਨੂੰ ਪਿੰਡ ਮੇਹਟੀਆਣਾ ਹਲਕਾ ਚੱਬੇਵਾਲ ਵਿਖੇ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਵਿਸੇਸ ਤੌਰ ਤੇ ਹਲਕਾ ਚੱਬੇਵਾਲ ਦੇ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾ ਜੀ, ਸੁਦੇਸ ਭੱਟੀ ਜੀ ਹਲਕਾ ਵਾਇਸ ਪ੍ਰਧਾਨ ਜੀ ਵਿਸੇਸ ਤੌਰ ਤੇ ਪੁਹਚੇ ਇਹ ਮੀਟਿੰਗ ਪੰਜਾਬ ਸਭਾਲੋ ਮੁਹਿੰਮ ਦੇ ਤਹਿਤ ਮਿਤੀ 22-5-2025 ਨੂੰ ਹੋਣ ਵਾਲੇ ਜਿਲਾ ਪੱਧਰੀ ਰੋਸ ਪ੍ਰਦਰਸ਼ਨ ਦੇ ਸਬੰਧ ਵਿੱਚ ਕੀਤੀ ਗਈ ਹੈ, ਜੋ ਕਿ ਬਹੁਜਨ ਸਮਾਜ ਪਾਰਟੀ ਵੱਲੋ ਪੂਰੇ ਪੰਜਾਬ ਦੇ ਅੰਦਰ ਇਹ ਰੋਸ ਪ੍ਰਦਰਸਨ ਡਰੱਗ ਮਾਫੀਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਜਾ ਰਿਆ ਹੈ ਜਿਸ ਦੇ ਸਬੰਧ ਵਿੱਚ ਆਏ ਹੋਏ ਆਗੂਆ ਨੇ ਲੋਕਾਂ ਨੂੰ ਲਾਮਬੰਦ ਕੀਤਾ ਤੇ ਵੱਡੀ ਗਿਣਤੀ ਦੇ ਵਿੱਚ ਮਿਤੀ 22-5-2025 ਨੂੰ ਸਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖ਼ੇ ਠੀਕ 10.00 ਵਜੇ ਸਵੇਰੇ ਪੋਹਚਣ ਦੀ ਅਪੀਲ ਕੀਤੀ ਅਤੇ ਪਿੰਡ ਮੇਹਟੀਆਣਾ ਦੇ ਸਾਥੀਆ ਨੇ ਵਿਸ਼ਵਾਸ ਦੁਆਇਆ ਕਿ ਵੱਡੀ ਗਿਣਤੀ ਦੇ ਵਿੱਚ ਪਿੰਡ ਮੇਹਟੀਆਣਾ ਤੋ ਵੱਡੀ ਗੱਡੀ ਦਾ ਪਰਬੰਧ ਕਰ ਕੇ ਸਾਥੀ ਪਹੁਚਣ ਗੇ ਤੇ ਹੋਰ ਵੀ ਪਿੰਡ ਮੁਖਲਿਆਣਾ ਪਿੰਡ ਸਿਬਲੀ ਪਿੰਡ ਡਵਿਡਾ ਅਹਰਿਆਣਾ ਅਤੇ ਪਿੰਡ ਭੂੰਗਰਨੀ ਤੋ ਆਏ ਹੋਏ ਸਾਥੀਆ ਨੇ ਵੀ ਵੱਧ ਤੋ ਵੱਧ ਸਾਥੀ ਲਿਆਉਣ ਦਾ ਵਿਸ਼ਵਾਸ ਦਿਵਾਇਆ I ਐਡਵੋਕੇਟ ਮਾਨਾ ਜੀ ਕਿਹਾ ਕੇ 2027 ਤੱਕ ਬਸਪਾ ਜਮੀਨੀ ਪੱਧਰ ਤੇ ਡਰੱਗ ਮਾਫੀਆ ਦੇ ਖਿਲਾਫ ਸੰਘਰਸ਼ ਕਰੇਗੀ ਅਤੇ ਬਸਪਾ ਨਵੇਂ ਪੰਜਾਬ, ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰੇਗੀ ।ਇਸ ਮੌਕੇ ਐਡਵੋਕੇਟ ਮਾਨਾ ਜੀ ਨੇ ਪਿੰਡ ਮੇਹਟਿਆਨੇ ਦਾਂ ਬਸਪਾ ਦਾਂ ਯੂਨਿਟ ਬਨਾਉਂਦੇ ਹੋਏ ਬੂਥ ਕਮੇਟੀ ਦਾਂ ਗਠਨ ਕੀਤਾ । ਇਸ ਮੌਕੇ ਹਾਜ਼ਰ ਸਾਥੀਆ ਵਿੱਚ ਬਾਬੂ ਰੋਸ਼ਨ ਲਾਲ ਜੀ, ਰਿੱਕੀ ਮੁਖਲਿਆਣਾ, ਇੰਦਰਪਾਲ ਭੂੰਗਰਨੀ, ਸੰਜੀਵ ਕੁਮਾਰ ਡਵਿਡਾ ਅਹਿਆਰਨਾ, ਮਾਸਟਰ ਸਤਨਾਮ ਸਿੰਘ, ਜਸਵੀਰ ਸਿੰਘ ਜੀ ਦਵਿੰਦਰ ਪਾਲ ਸਿੰਘ ਜੀ ਤੇਜ ਪਾਲ ਚਚਲ ਸਿੰਘ ਅਮਰਜੀਤ ਸਿੰਘ ਸ ਗੁਰਦੇਵ ਸਿੰਘ ਖਾਲਸਾ ਜੀ ਤੇ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਬੀਬੀਆ ਅਤੇ ਬਜ਼ੁਰਗ ਵੀ ਹਾਜ਼ਰ ਸਨ ।
“ਪੰਜਾਬ ਸੰਭਾਲੋ ਮੁਹਿੰਮ” ਦੇ ਤਹਿਤ ਬਸਪਾ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰੇਗੀ – ਐਡਵੋਕੇਟ ਪਲਵਿੰਦਰ ਮਾਨਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



