ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਰੋਡਵੇਜ ਰਿਟਾਇਰਡ ਇੰਪ:ਵੈਲਫੇਅਰ ਐਸੋਸੀਏਸ਼ਨ (ਰਜਿ:) ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸ਼੍ਰੀ ਅਨਿਲ ਕੁਮਾਰ ਸਾਬਕਾ ਜਨਰਲ ਮੈਨੇਜਰ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਸ਼ੁਰੂ ਕਰਨ ਤੇ ਪ੍ਰਧਾਨ ਸ਼੍ਰੀ ਅਨਿਲ ਕੁਮਾਰ ਜੀ ਨੇ ਸਾਥੀਆਂ ਨੂੰ ਨਵੇ ਸਾਲ 2025 ਦੀਆਂ ਸ਼ੁਭਕਾਮਨਾਵਾਂ ਦਿੰਦਿਆ ਕਿਹਾ ਕਿ ਇਹ ਨਵਾਂ ਸਾਲ 2025 ਸਾਰੀ ਲੁਕਾਈ ਲਈ ਖੁਸ਼ੀਆਂ ਭਰਿਆ ਹੋਵੇ । ਉਪਰੰਤ ਇਸ ਐਸੋਸੀਏਸ਼ਨ ਵਿੱਚ ਨਵੇਂ ਆਏ ਮੈਂਬਰ ਸ: ਰਣਜੀਤ ਸਿੰਘ ਸਾਬਕਾ ਡਰਾਈਵਰ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਐਸੋਸੀਏਸ਼ਨ ਵਲੋਂ 70 ਸਾਲ ਤੋਂ ਵੱਧ ਉਮਰ ਦੇ ਸਾਥੀ ਸਰਵ ਸ਼੍ਰੀ ਹਰਭਜਨ ਸਿੰਘ ਬਾੜੀਆਂ ਐਨ ਆਰ ਆਈ, ਮੰਗਲ ਸਿੰਘ ਬਿਲਾਸਪੁਰੀ ਐਨ ਆਰ ਆਈ, ਮੁੱਖਤਿਆਰ ਸਿੰਘ, ਗਿਆਨ ਸਿੰਘ ਭਲੇਠੂ ਜਨਰਲ ਸਕੱਤਰ ਅਤੇ ਸੁਰਜੀਤ ਸਿੰਘ ਤੰਬਰ ( ਸੈਣੀ ) ਨੂੰ ਲੋਈ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਜਥੇਬੰਦੀ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਸਾਰੇ ਮੈਂਬਰਾਂ ਨੂੰ ਤੰਦਰੁਸਤੀ ਅਤੇ ਖੁਸ਼ਹਾਲੀ ਬਖਸ਼ੇ । ਇਸ ਤੋਂ ਉਪਰੰਤ ਪ੍ਰਧਾਨ ਅਨਿਲ ਕੁਮਾਰ, ਰਾਜਿੰਦਰ ਸਿੰਘ ਆਜਾਦ, ਹਰਜਿੰਦਰ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਗਿਆਨ ਸਿੰਘ ਭਲੇਠੂ ਜਨ: ਸਕੱਤਰ ,ਅਵਤਾਰ ਸਿੰਘ ਸ਼ੇਰਪੁਰੀ ਅਤੇ ਭਗਵਾਨ ਦਾਸ ਨੇ ਆਪਣੇ ਸਾਂਝੇ ਬਿਆਨਾਂ ‘ਚ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆ ਕਿਹਾ ਕਿ ਇਹ ਸਰਕਾਰ ਚੁਟਕਲਿਆਂ ਨਾਲ ਅਤੇ ਇਸ਼ਤਿਹਾਰਾਂ ਨਾਲ ਪੰਜ ਸਾਲ ਪੂਰੇ ਕਰ ਰਹੀ ਹੈ ਜਦ ਕਿ ਪੈਨਸ਼ਨਰਜ/ ਮੁਲਾਜ਼ਮ ਆਪਣੇ ਛੇਵੇੰ ਪੇ-ਕਮਿਸ਼ਨ ਦੇ ਬਕਾਏ ਅਤੇ ਡੀਏ ਦੀਆਂ ਕਿਸ਼ਤਾਂ ਉਡੀਕ ਉਡੀਕ ਕੇ ਵਾਹਿਗੁਰੂ ਨੂੰ ਪਿਆਰੇ ਹੋ ਗਏ ਹਨ ਅਤੇ ਹੋ ਰਹੇ ਹਨ । ਕੇਂਦਰ ਸਰਕਾਰ ਨੇ ਡੀਏ 56% ਕਰ ਦਿੱਤਾ ਹੈ ਪੰਜਾਬ ਸਰਕਾਰ ਤਿੰਨ ਸਾਲ ਵਿੱਚ 4% ਡੀਏ ਦੇ ਕੇ ਪੰਜਾਬ ਦੇ ਪੈਨਸ਼ਨਰਾਂ/ਮੁਲਾਜ਼ਮਾਂ ਤੇ ਅਹਿਸਾਨ ਕਰ ਰਹੀ ਹੈ ਜਿਵੇਂ ਸਾਨੂੰ ਖੈਰਾਤ ਦੇ ਰਹੀ ਹੈ । ਮੀਟਿੰਗਾਂ ਦਾ ਬਹਾਨਾ ਬਣਾ ਬਣਾ ਕੇ ਡੰਗ ਟਪਾ ਰਹੀ ਹੈ ਪਰ ਆਪਣੀਆਂ ਤਨਖਾਹਾਂ ਸਾਢੇ ਤਿੰਨ ਲੱਖ ਰੁਪਏ ਤੋਂ ਵੱਧ ਅਤੇ ਹੋਰ ਭੱਤੇ ਜ਼ਰੂਰਤ ਤੋਂ ਜਿਆਦਾ ਵੱਧਾ ਲਏ ਹਨ । ਇਸ ਲਈ ਸਾਰੀਆਂ ਪੈਨਸ਼ਨਰਜ ਜਥੇਬੰਦੀਆਂ ਦਿੱਲੀ ਦੇ ਅਤੇ ਅਗਾਂਹ ਪੰਜਾਬ ਵਿੱਚ ਇਲੈਕਸ਼ਨ ਵਿੱਚ ਸਬਕ ਸਿਖਾਉਣ ਲਈ ਤਿਆਰ ਹਨ। ਇਹ ਪੜਿਆ ਲਿਖਿਆ ਵਰਗ ਹੈ,ਜ਼ਰੂਰ ਸਬਕ ਸਿਖਾਵੇਗਾ । ਉਪਰੋਕਤ ਬੁਲਾਰਿਆ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਛੇਵੇ ਪੇ-ਕਮਿਸ਼ਨ ਵੱਲੋ ਦਿਤੀ ਰਿਪੋਰਟ ਮੁਤਾਬਿਕ ਡੀਏ ਦੀਆਂ ਕਿਸ਼ਤਾਂ ਅਤੇ ਬਕਾਏ ਦੀਆਂ ਕਿਸ਼ਤਾਂ ਦਾ ਭੁਗਤਾਨ ਜਲਦੀ ਤੋਂ ਜਲਦੀ ਕਰੇ । ਇਕ ਪਾਸੇ ਖਜ਼ਾਨਾ ਭਰਿਆ ਦੱਸ ਰਹੇ ਹਨ ,ਪੰਜਾਬ ਦੀਆਂ ਔਰਤਾਂ ਹਜ਼ਾਰ ਹਜ਼ਾਰ ਰੁਪਏ ਦੇ ਲਾਲਚ ਵਿੱਚ ਇਸ ਝਾੜੂ ਵਾਲੀ ਪਾਰਟੀ ਨੂੰ ਵੋਟਾਂ ਪਾ ਕੇ ਪਛਤਾ ਰਹੀਆਂ ਹਨ ਅਤੇ ਬਦਸੀਸਾਂ ਦੇ ਰਹੀਆਂ ਹਨ । ਬੁਲਾਰਿਆ ਨੇ ਮੰਗ ਕੀਤੀ ਕਿ ਠੇਕਾ ਭਰਤੀ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ, ਬੱਜਟ ਰੱਖ ਕੇ ਨਵੀਆਂ ਬੱਸਾਂ ਪਾਈਆਂ ਜਾਣ ,ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿਜੀਕਰਨ ਦੀਆਂ ਨੀਤੀਆਂ ਰੱਦ ਕੀਤੀਆਂ ਜਾਣ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ ਅਤੇ ਨਵੀਂ ਕੌਮੀ ਮੰਡੀ ਨੀਤੀ ਰੱਦ ਕੀਤੀ ਜਾਵੇ । ਸਾਰੇ ਸਾਥੀਆਂ ਨੇ ਸਰਕਾਰ ਦੀਆਂ ਪੌਲਸੀਆਂ ਦੀ ਨਿਖੇਧੀ ਕਰਦਿਆ ਨਾਹਰੇਬਾਜੀ ਵੀ ਕੀਤੀ । ਮੀਟਿੰਗ ਵਿੱਚ ਸਰਵ ਸ਼੍ਰੀ ਕਮਲਜੀਤ ਮਿਨਹਾਸ ਕੈਸ਼ੀਅਰ, ਹਰਭਜਨ ਸਿੰਘ ਦੁਹਰੇ,ਅਵਤਾਰ ਸਿੰਘ ਸ਼ੇਰਪੁਰੀ, ਕਰਨੈਲ ਸਿੰਘ ਅਜੜਾਮ, ਮਨਮੋਹਣ ਸਿੰਘ ਵਾਲੀਆ, ਹਰਮੇਸ਼ ਲਾਲ, ਪਰਮਜੀਤ ਸਿੰਘ, ਬਾਲ ਕ੍ਰਿਸ਼ਨ ਇੰਸਪੈਕਟਰ, ਰਣਜੀਤ ਸਿੰਘ, ਰਮੇਸ਼ ਲਾਲ ਭਾਟੀਆ, ਭਗਵਾਨ ਦਾਸ, ਮਹਿੰਦਰ ਕੁਮਾਰ, ਗਿਆਨ ਸਿੰਘ, ਗੁਰਨਾਮ ਸਿੰਘ, ਬਲਜੀਤ ਸਿੰਘ, ਮੰਗਲ ਸਿੰਘ ਐਨ ਆਰ ਆਈ, ਹਰਭਜਨ ਸਿੰਘ ਬਾੜੀਆਂ ਐਨ ਆਰ ਆਈ ,ਹਰਭਜਨ ਸਿੰਘ ਖੁੱਡਾ ਚੀਫ ਇੰਸਪੈਕਟਰ, ਐਚ ਐਸ ਗਿੱਲ ਅਤੇ ਜਗਦੀਸ਼ ਸਿੰਘ ਇੰਸੈਪਕਟਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj