ਸੰਗਰੂਰ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਜੀ ਦੇ ਉਪਰਾਲੇ ਸਦਕਾ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਨ ਤਹਿਤ ਅਕਾਲ ਕਾਲਜ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ ਅੱਜ ਆਗਾਜ਼ ਹੋਇਆ।ਇਸ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਸ਼ਮਾ ਰੋਸ਼ਨ ਕਰਦੇ ਹੋਏ ਰੀਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਸੰਦੀਪ ਰਿਸ਼ੀ ਆਈ.ਏ.ਐਸ. ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਛੋਟੇ-ਛੋਟੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਚੇਅਰਮੈਨ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਸ. ਜਸਵੰਤ ਸਿੰਘ ਖਹਿਰਾ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਦਾ ਸਵਾਗਤ ਕੀਤਾ। ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਵੱਲੋਂ ਲੋਕ ਨਾਚ ਲੁੱਡੀ ਪੇਸ਼ ਕੀਤਾ। ਨੇਤਰਹੀਣ ਬੱਚੀਆਂ ਹਰਜੋਤ ਕੌਰ ਤੇ ਕਿਰਨਜੀਤ ਕੌਰ ਵੱਲੋਂ ਲੋਕ ਗੀਤ ਪੇਸ਼ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਨੇ ਸੁੱਖੀ ਬਾਠ ਵੱਲੋਂ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਬਾਲ ਲੇਖਣੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਤੇ ਪੰਜਾਬੀਅਤ ਅਤੇ ਮਾਂ ਬੋਲੀ ਨੂੰ ਉੱਪਰ ਚੁੱਕਣ ਦਾ ਜੋ ਬੀੜਾ ਚੁੱਕਿਆ ਹੈ , ਅਜਿਹੇ ਕਾਰਜ ਭਵਿੱਖ ਵਿੱਚ ਉਲੀਕਣੇ ਚਾਹੀਦੇ ਹਨ।
ਇਸ ਕਾਨਫਰੰਸ ਸਬੰਧੀ ਬੋਲਦਿਆਂ ਨਵੀਆਂ ਕਲਮਾਂ ਨਵੀਂ ਉਡਾਣ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਨੇ ਦੱਸਿਆ ਇਸ ਕਾਨਫਰੰਸ ਉੱਪਰ ਦੁਨੀਆਂ ਭਰ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ ਕਿਉਂਕਿ ਇਹ ਕਾਨਫਰੰਸ ਨਵੀਂ ਪਨੀਰੀ ਨੂੰ ਆਪਣੇ ਅਮੀਰ ਵਿਰਾਸਤ ਦੇ ਸਹਿਤ ਤੇ ਸੱਭਿਆਚਾਰ ਨਾਲ ਜੋੜਨ ਲਈ ਇੱਕ ਨਵਾਂ ਇਤਿਹਾਸ ਸਿਰਜ ਰਹੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਬਾਲ ਲੇਖਕਾਂ ਦੀਆਂ ਰਚਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ ਤੇ ਇਸ ਲਈ ਯੋਜਨਾਬੰਦੀ ਕਰ ਲਈ ਗਈ ਹੈ। ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਪ੍ਰੋਜੈਕਟ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਜਾਣਕਾਰੀ ਦਿੱਤੀ ਕਿ ਇਸ ਕਾਨਫਰੰਸ ਵਿੱਚ ਭਾਗ ਲੈਣ ਲਈ ਪ੍ਰਾਇਮਰੀ , ਮਿਡਲ ਤੇ ਸੈਕੰਡਰੀ ਲਈ ਵੱਖ-ਵੱਖ ਸਟੇਜਾਂ ਬਣਾਈਆਂ ਹਨ। ਜਿੱਥੇ ਪੱਧਰ ਅਨੁਸਾਰ ਵੱਖ-ਵੱਖ ਵਿੱਦਿਅਕ , ਸੱਭਿਆਚਾਰਕ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਾਲ ਸ਼੍ਰੋਮਣੀ ਐਵਾਰਡ ਤੋਂ ਇਲਾਵਾ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮਾਂ , ਸਨਮਾਨ ਚਿੰਨ੍ਹ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਕਾਨਫਰੰਸ ਵਿੱਚ 800 ਦੇ ਕਰੀਬ ਬੱਚੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਹਨ। ਮਸ਼ਹੂਰ ਐਂਕਰ ਅਤੇ ਪ੍ਰੋਜੈਕਟ ਖਜਾਨਚੀ ਬਲਜੀਤ ਸ਼ਰਮਾ ਵੱਖ ਵੱਖ ਮੁਕਾਬਲਿਆਂ ਨੂੰ ਸਟੇਜਾਂ ਦੀ ਸੰਚਾਲਨ ਆਪਣੇ ਦੇਖ ਰੇਖ ਵਿੱਚ ਕਰਨਗੇ ਸਟੇਜ ਸੰਚਾਲਨ ਕਰ ਰਹੇ ਬੱਚਿਆਂ ਨੂੰ ਉਹ ਆਪਣੇ ਤਜਰਬਿਆਂ ਨਾਲ ਬਾਖੂਬੀ ਨਿਖਾਰਣਗੇ।
ਮੀਡੀਆ ਸਲਾਹਕਾਰ ਸਤੀਸ਼ ਜੌੜਾ ਜੀ ਅਤੇ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਦੱਸਿਆ ਕਿ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਅਤੇ ਉਹਨਾਂ ਦੀ ਟੀਮ ਇਸ ਕਾਨਫਰੰਸ ਨੂੰ ਕਾਮਯਾਬ ਬਣਾਉਣ ਲਈ ਪ੍ਰੋਜੈਕਟ ਟੀਮ ਦਾ ਸਾਥ ਦੇ ਰਹੇ ਹਨ। ਇਸ ਮੌਕੇ ਸੁੱਖੀ ਬਾਠ ਦੇ ਫਰਜੰਦ ਅੰਮ੍ਰਿਤਪਾਲ ਸਿੰਘ ਮਾਨ , ਦਰਸ਼ਨ ਸਿੰਘ ਆਸ਼ਟ , ਦਲਜੀਤ ਸਿੰਘ ਘੁੰਮਣ ਸਰਪੰਚ ਘਰਾਚੋ ਜ਼ਿਲ੍ਹਾਂ ਸੈਕਟਰੀ ਯੂਥ ਵਿੰਗ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ ਸਲਾਹਕਾਰ, ਜਗਜੀਤ ਸਿੰਘ ਨੌਹਰਾ, ਬਲਜੀਤ ਸੇਖਾ ਖਜਾਨਚੀ ,ਭੀਮ ਸਿੰਘ ,ਗੁਰਦਾਸਪੁਰ ਤੋਂ ਗਗਨਦੀਪ ਸਿੰਘ , ਅਵਤਾਰ ਸਿੰਘ ਚੋਟੀਆਂ, ਸ਼ਮਸ਼ੀਰ ਸਿੰਘ ਸੋਢੀ, ਲਖਵਿੰਦਰ ਸਿੰਘ ਮਲੇਰਕੋਟਲਾ, ਜਸਵਿੰਦਰ ਪੰਜਾਬੀ, ਸਸ਼ੀ ਬਾਲਾ, ਸ਼ਮਸ਼ੀਲ ਸਿੰਘ ਸੋਢੀ ,ਪ੍ਰਿੰਸੀਪਲ ਸੁਖਦੀਪ ਕੌਰ,ਸੁਖਵਿੰਦਰ ਸਿੰਘ ਫੁੱਲ ਅਜੀਤ ਇੰਚਾਰਜ ਪਟਿਆਲ਼ਾ, ਸਤਿੰਦਰ ਕਾਹਲੋਂ, ਦੁਆਬਾ ਐਕਸਪ੍ਰੈਸ ਦੇ ਆਡੀਟਰ ਸਤੀਸ਼ ਜੋੜਾ, ਦਮਨਜੀਤ ਸਿੰਘ ਅਜੀਤ ਸੰਗਰੂਰ, ਬਲਰਾਜ ਸਿੰਘ ਬਠਿੰਡਾ,ਨਿਸ਼ਾ ਰਾਣੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly