“ਪੰਜਾਬ ਨੂੰ ਤਬਾਹੀ ਦੇ ਕਗਾਰ ਤੇ ਖੜ੍ਹਾ ਕਰਨ ਲਈ ਹੁਣ ਤੱਕ ਬਣਨ ਵਾਲੀਆਂ ਸਾਰੀਆਂ ਸਰਕਾਰਾਂ ਜਿੰਮੇਵਾਰ” -ਸੁਲਹਾਣੀ, ਸਰੋਏ

ਫਿਰੋਜ਼ਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸਮਾਜਿਕ ਪਰਿਵਰਤਨ ਤੇ ਆਰਥਿਕ ਆਜ਼ਾਦੀ ਲਈ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਦੀ ਗਤੀਸ਼ੀਲ ਅਗਵਾਈ ਵਿੱਚ ਵਿੱਢੇ ਗਏ “ਪੰਜਾਬ ਸੰਭਾਲੋ ਅੰਦੋਲਨ ਮਿਸ਼ਨ 2027” ਨੂੰ ਘਰ ਘਰ ਪਹੁੰਚਾਉਣ ਲਈ ਜਿ਼ਲ੍ਹਾ ਫਿਰੋਜਪੁਰ ਦੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਸਾਂਦੇ ਹਾਸ਼ਮ ਵਿਖੇ ਸਰਦਾਰ ਹਰਬੰਸ ਸਿੰਘ ਦੇ ਉਪਰਾਲੇ ਸਦਕਾ ਭਰਵੀਂ ਮੀਟਿੰਗ ਕੀਤੀ ਗਈ| ਜਿਸ ਵਿੱਚ ਸਟੇਟ ਬਸਪਾ ਆਗੂ ਸਰਦਾਰ ਲਾਲ ਸਿੰਘ ਸੁਲਹਾਣੀ ਅਤੇ ਸ੍ਰੀ ਓਮ ਪ੍ਰਕਾਸ਼ ਸਰੋਏ ਇੰਚਾਰਜ ਫਿਰੋਜਪੁਰ ਜੋਨ ਬਹੁਜਨ ਸਮਾਜ ਪਾਰਟੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ| ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਸਪਾ ਆਗੂ ਸਰਦਾਰ ਲਾਲ ਸਿੰਘ ਸੁਲਹਾਣੀ ਨੇ ਆਜ਼ਾਦੀ ਤੋਂ ਬਾਅਦ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਲੁੱਟੇ ਜਾਣ, ਬਰਬਾਦ ਕੀਤੇ ਜਾਣ, ਪੰਜਾਬ ਦੇ ਉਜਾੜੇ, ਜਵਾਨੀ ਦੇ ਜਵਾਨੀ ਅਤੇ ਕਿਸਾਨੀ ਦੀ ਕੀਤੀ ਜਾ ਰਹੀ ਗਿੱਦੜ ਕੁੱਟ, ਚਿੱਟੇ ਦੇ ਵਧ ਰਹੇ ਪ੍ਰਕੋਪ ਕਾਰਨ ਪਿੰਡਾਂ ਸ਼ਹਿਰਾਂ ਵਿਚ ਵਿਛ ਰਹੇ ਲਾਸ਼ਾਂ ਦੇ ਢੇਰਾਂ ਦਾ ਦਰਦਨਾਕ ਮੰਜ਼ਰ ਪੇਸ਼ ਕੀਤਾ| ਸਰਦਾਰ ਸੁਲਹਾਣੀ ਨੇ ਪੰਜਾਬ ਦੀ ਇਸ ਮੰਦੀ ਹਾਲਤ ਲਈ ਹੁਣ ਤੱਕ ਬਣਨ ਵਾਲੀਆਂ ਸਰਕਾਰਾਂ ਦੀ ਕਾਰਜ ਜਾਰੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ| ਸਰਦਾਰ ਸੁਲਹਾਣੀ ਨੇ ਦੱਸਿਆ ਕਿ ਪੰਜਾਬ ਲੰਬਾ ਸਮਾਂ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਲੁੱਟਿਆ ਗਿਆ, ਅਕਾਲੀ ਭਾਜਪਾ ਗੱਠਜੋੜ ਦੀਆਂ ਸਰਕਾਰਾਂ ਨੇ ਇਸ ਨੂੰ ਤਬਾਹੀ ਦੇ ਇੱਕ ਕਗਾਰ ਤੇ ਲਿਆ ਖੜਾ ਕੀਤਾ| ਬਦਲਾਓ ਦੇ ਨਾਂ ਤੇ ਬਣੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਅਤੇ ਪਹਿਲੀਆਂ ਸਰਕਾਰਾਂ ਨਾਲੋਂ ਵੀ ਇਹ ਸਰਕਾਰ ਮਾੜੀ ਸਾਬਤ ਹੋਈ| ਪੰਜਾਬੀ ਅੱਜ ਠੱਗੇ ਠੱਗੇ ਮਹਿਸੂਸ ਕਰਦੇ ਹਨ| ਇਨ੍ਹਾਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਪੰਜਾਬ ਸਿਰ ਤਿੰਨ ਲੱਖ ਚੁਹੱਤਰ ਹਜਾਰ ਕਰੋੜ ਦਾ ਕਰਜਾ ਚੜ੍ਹ ਚੁਕਾ ਹੈ | ਪੰਜਾਬ ਸਰਕਾਰ 42000 ਕਰੋੜ ਵਿਆਜ ਭਰਦੀ ਹੈ| ਹਰ ਪੰਜਾਬ ਦੇ ਸਿਰ ਤੇ ਇਕ ਲੱਖ ਚੌਵੀ ਹਜਾਰ ਦਾ ਕਰਜਾ ਹੈ|ਪੰਜਾਬ ਦੇ ਉਜਾੜੇ ਨੂੰ ਰੋਕਣ ਲਈ, ਪੰਜਾਬ ਦੇ ਨੌਜਵਾਨਾਂ ਵਾਸਤੇ ਪੰਜਾਬ ਅੰਦਰ ਢੁਕਵੇਂ ਰੁਜ਼ਗਾਰ ਦਾ ਪ੍ਰਬੰਧ ਕਰਨ ਲਈ, ਪੰਜਾਬ ਨੂੰ ਨਸ਼ਾ ਮੁਕਤ, ਅਨਿਆ ਮੁਕਤ, ਕਰਜਾ਼ ਮੁਕਤ, ਭੈਅ ਮੁਕਤ ਕਰਨ ਹਿੱਤ ਬਹੁਜਨ ਸਮਾਜ ਪਾਰਟੀ ਵੱਲੋਂ “ਪੰਜਾਬ ਸੰਭਾਲੋ ਮੁਹਿੰਮ” ਦਾ ਆਗਾਜ਼ ਕੀਤਾ ਗਿਆ ਹੈ| ਸੁਹਿਰਦ ਪੰਜਾਬੀਆਂ ਵਲੋਂ ਇਸ ਦਾ ਸੁਆਗਤ ਕੀਤਾ ਜਾ ਰਿਹਾ ਹੈ ਅਤੇ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ| ਹਾਜ਼ਰ ਵਿਅਕਤੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਅਪੀਲ ਕੀਤੀ|ਇਸ ਮੌਕੇ ਸ੍ਰੀ ਓਮ ਪ੍ਰਕਾਸ਼ ਸਰੋਏ ਬਸਪਾ ਆਗੂ ਪੰਜਾਬ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਉਹਨਾਂ ਨੇ ਬਸਪਾ ਨੂੰ ਇਕ ਮੌਕਾ ਦੇਣ ਦੀ ਅਪੀਲ ਕਰਦਿਆਂ ਆਖਿਆ ਕਿ ਭੈਣ ਕੁਮਾਰੀ ਮਾਇਆਵਤੀ ਨੇ ਉਤਰ ਪ੍ਰਦੇਸ਼ ਵਿਚ ਚਾਰ ਵਾਰ ਹਰ ਵਰਗ ਦੇ ਭਲੇ ਵਾਲੀ ਸਰਕਾਰ ਚਲਾ ਕੇ ਗੁੰਡਾ ਗਰਦੀ ਨੂੰ ਨਕੇਲ ਪਾ ਕੇ ਇਸ ਦੀ ਮਿਸਾਲ ਕਾਇਮ ਕੀਤੀ ਹੈ| ਮੰਚ ਸੰਚਾਲਨ ਸ੍ਰੀ ਹਦਾਇਤ ਵਾਲਮੀਕਿ ਮੀਤ ਪ੍ਰਧਾਨ ਬਸਪਾ ਜਿਲ੍ਹਾ ਫਿਰੋਜ਼ਪੁਰ ਵੱਲੋਂ ਕੀਤਾ ਗਿਆ| ਸ੍ਰੀ ਤਾਰਾ ਸਿੰਘ ਮਾਰਸ਼ਲ ਇੰਚਾਰਜ ਬਸਪਾ ਜਿ਼ਲ੍ਹਾ ਫਿਰੋਜ਼ਪੁਰ ਵੱਲੋਂ ਆਗੂਆਂ ਅਤੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਆਰ ਸੀ ਐਫ ਇੰਪਲਾਈਜ਼ ਯੂਨੀਅਨ ਵੱਲੋਂ ਕਰਮਚਾਰੀਆਂ ਦਾ ਜਨ ਜਾਗਰਣ ਅਭਿਆਨ
Next articleAIPF’s appeal to the public