ਸੂਬਾ ਕਮੇਟੀ ਦੀ ਹੋਈ ਪ੍ਰਧਾਨ ਮੁੱਖ ਵਣ ਪਾਲ ਜੀ ਨਾਲ ਮੁੱਖ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ ਹੋਈ
ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸੂਬਾ ਕਮੇਟੀ ਦੀ ਮੀਟਿੰਗ ਪ੍ਰਧਾਨ ਮੁੱਖ ਵਣ ਪਾਲ ਜੀ ਨਾਲ ਉਹਨਾਂ ਵੱਲੋਂ ਜਥੇਬੰਦੀ ਨੂੰ ਦਿੱਤੇ ਸਮੇਂ ਅਨੁਸਾਰ ਆਪਣੀਆਂ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ ਹੋਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੋਹਨ ਸਿੰਘ ਸੈਣੀ ਬਲਾਕ ਅਫਸਰ ਰੇਂਜ ਕਾਠਗੜ੍ਹ ਨੇ ਦੱਸਿਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿਮੀਟਿੰਗ ਵਿੱਚ ਵੱਖ ਵੱਖ ਮੰਗਾਂ ਨੂੰ ਲੈ ਕੇ ਵੱਖ ਵੱਖ ਏਜੰਡੇ ਵਿਚਾਰੇ ਗਏ ਜਿਨ੍ਹਾਂ ਵਿੱਚ ਵਣ ਵਿਕਾਸ ਨਿਗਮ ਕਾਰਪੋਰੇਸ਼ਨ ਦਾ ਵਿਭਾਗੀ ਕੋਟਾ ਪੂਰਾ ਕਰਨ ਸੰਬੰਧੀ ਸਰਕਾਰ ਲੈਵਲ ਤੇ ਪ੍ਰਧਾਨ ਮੁੱਖ ਵਣ ਪਾਲ ਜੀ ਪਾਸੋਂ ਭੇਜੀਆਂ ਗਈਆਂ ਸ਼ਿਫਾਰਸਾਂ ਸਬੰਧੀ ਫ਼ੀਲਡ ਦੇ ਕੰਮਾਂ ਵਿੱਚ ਸ਼ਡਿਊਲ ਰੇਟਾਂ ਨੂੰ ਲੇਬਰ ਦੇ ਕੰਮ ਕਰਨ ਦੀ ਸਮਰੱਥਾ ਅਤੇ ਇਲਾਕੇ ਦੀ ਭੂਗੋਲਿਕ ਸਥਿਤੀ ਅਨੁਸਾਰ ਰਿਵਾਈਜ਼ ਕਰਨ ਬਾਰੇ।ਸ਼ਡਿਊਲ ਆਫ਼ ਕੰਪਨਸੇਸ਼ਨ ਰੇਟਸ 2025 ਨੂੰ ਰਿਵਾਇਜ਼ ਕਰਨ ਸੰਬੰਧੀ।ਸੁੱਕੇ ਖੜੇ /ਡਿੱਗੇ ਰੁੱਖਾਂ ਦੀਆਂ ਮਾਰਕਿੰਗ ਲਿਸਟਾਂ ਦਾ ਸਮਾਂਬੱਧ ਨਿਪਟਾਰਾ ਕਰਨ ਸਬੰਧੀ।ਫ਼ੀਲਡ ਅਮਲੇ ਦੀ ਲਗਦੀ ਵਿਭਾਗੀ ਕੰਮਾਂ ਤੋਂ ਬਿਨਾਂ ਡਿਊਟੀ ਬਾਰੇ।ਇਸ ਤੋਂ ਇਲਾਵਾ ਵਿਭਾਗ ਦੀ ਬੇਹਤਰੀ ਲਈ ਜਥੇਬੰਦੀ ਦੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੁੱਖ ਵਣ ਪਾਲ ਜੀ ਵੱਲੋਂ ਜੋ ਪੰਜਾਬ ਵਿੱਚ ਦੌਰੇ ਕੀਤੇ ਜਾ ਰਹੇ ਨੇ ਉਸ ਬਾਰੇ ਆਪਣਾ ਤਜ਼ੁਰਬਾ ਸਾਂਝਾ ਕੀਤਾ। ਅਤੇ ਫਾਰੈਸਟਰੀ ਦੇ ਕੰਮਾਂ ਬਾਰੇ ਸਾਥੀਆਂ ਨੂੰ ਪ੍ਰੇਰਿਤ ਕੀਤਾ ਤੇ ਚੰਗਾ ਕੰਮ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ। ਮੀਟਿੰਗ ਬੜੇ ਵਧੀਆ ਮਾਹੌਲ ਵਿੱਚ ਸਮਾਪਤ ਹੋਈ ਇਸ ਮੌਕੇ ਜਗਦੀਪ ਸਿੰਘ ਕੁੰਭੜਾ ਪ੍ਰਧਾਨ ਆਲ ਇੰਡੀਆ ਫਾਰੈਸਟ ਐਸ਼ੋਸ਼ੀਏਸ਼ਨ ,ਗੁਰਮੋਹਨ ਸਿੰਘ ਸੀਨੀ. ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਰੰਧਾਵਾ ਮੀਤ ਪ੍ਰਧਾਨ, ਅਮਨਦੀਪ ਬੱਬੇਹਾਲੀ ਮੀਤ ਪ੍ਰਧਾਨ, ਜਗਦੀਪ ਸਿੰਘ ਫੌਜੀ ਸਹਾਇਕ ਸਕੱਤਰ, ਧੀਰਜ ਕੁਮਾਰ ਸ਼ਰਮਾਂ ਜਥੇਬੰਦਕ ਸਕੱਤਰ, ਗੁਰਪ੍ਰੀਤ ਸਿੰਘ ਮਲੋਟ ਪ੍ਰੈਸ ਸਕੱਤਰ, ਕੁਲਦੀਪ ਸਿੰਘ ਸੰਧੂ ਪ੍ਰਚਾਰ ਸਕੱਤਰ, ਪ੍ਰਦੀਪ ਸਿੰਘ ਆਡੀਟਰ, ਪਲਵਿੰਦਰ ਕੌਰ ਸੂਬਾ ਸਪੈਸ਼ਲ ਮੈਂਬਰ,ਜਸਵੀਰ ਸਿੰਘ ਗੁਲਾੜੀ ਸੰਗਰੂਰ ਮੰਡਲ,ਦੀਪਕ ਜਲੰਧਰ ਮੰਡਲ, ਸੰਦੀਪ ਜੰਗਲੀ ਜੀਵ ਮੰਡਲ ਪਠਾਨਕੋਟ, ਵਿਕਰਮਜੀਤ ਸਿੰਘ ਜੰਗਲੀ ਜੀਵ ਮੰਡਲ ਫਿਲੌਰ, ਭੂਸ਼ਣ ਬਠਿੰਡਾ, ਗੁਰਮੇਲ ਧਨੌਲਾ, ਅਮਰਿੰਦਰ ਸਿੰਘ ਨਾਭਾ ਤੇ ਰੂਪ ਸਿੰਘ ਸੰਗਰੂਰ ਮੰਡਲ ਆਦਿ ਸਾਥੀ ਵੱਡੀ ਗਿਣਤੀ ਵਿੱਚ ਹਾਜ਼ਿਰ ਹੋਏ।



