(ਸਮਾਜ ਵੀਕਲੀ) ਮੈਂ ਪੰਜਾਬ ਦੇ ਸਿੱਖਿਆ ਵਿਭਾਗ ਵਿਖੇ 39 ਸਾਲ 05 ਮਹੀਨੇ ਬਤੌਰ ਅਧਿਆਪਕ ਸੇਵਾ ਨਿਭਾਈ ਹੈ । ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਇਸ ਨੂੰ ਮੁਰਲੀ ਮਹਿਕਮਾ ਵੀ ਕਿਹਾ ਜਾਂਦਾ ਹੈ । ਇਹ ਅੱਲ ਕਦੋਂ ਅਤੇ ਕਿਵੇਂ ਪਈ ਹੋਵੇਗੀ , ਇਹ ਤਾਂ ਖੋਜ ਦਾ ਵਿਸ਼ਾ ਹੈ ਪ੍ਰੰਤੂ ਸਮੇਂ ਸਮੇਂ ‘ਤੇ ਕੁੱਝ ਗੱਲਾਂ ਅਤੇ ਘਟਨਾਵਾਂ ਜ਼ਰੂਰ ਅਜਿਹੀਆਂ ਹੁੰਦੀਆਂ ਰਹਿੰਦੀਆਂ ਹਨ ਜਿਹੜੀਆਂ ਇਸ ਖ਼ਿਤਾਬ ਨੂੰ ਹੋਰ ਪੱਕਾ ਕਰਦੀਆਂ ਰਹਿੰਦੀਆਂ ਹਨ । ਅਜਿਹੀ ਹੀ ਇੱਕ ਘਟਨਾ ਅੱਜ ਦੇ ਅਖ਼ਬਾਰਾਂ ਦਾ ਸ਼ਿੰਗਾਰ ਵੀ ਬਣੀ ਹੈ ਕਿ ਇਸ ਮੁਰਲੀ ਮਹਿਕਮੇ ਵਿੱਚ 57 ਕਲਰਕਾਂ , ਡਾਟਾ ਐਂਟਰੀ ਅਪਰੇਟਰਾਂ ਅਤੇ ਸੇਵਾਦਾਰਾਂ ਦੀਆਂ ਬਦਲੀਆਂ ਦੇ ਹੁਕਮ ਆਏ । ਕਈ ਜਿਲ੍ਹਾ ਸਿੱਖਿਆ ਅਫ਼ਸਰਾਂ ਨੇ ਇਹਨਾਂ ‘ਤੇ ਅਮਲ ਵੀ ਕੀਤਾ ਅਤੇ ਮੁਲਾਜ਼ਮ ਨਵੀਆਂ ਥਾਵਾਂ ‘ਤੇ ਹਾਜ਼ਰ ਵੀ ਹੋ ਗਏ । ਮਗਰੋਂ ਰੌਲ਼ਾ ਪੈ ਜਾਣ ‘ਤੇ ਪਤਾ ਲੱਗਾ ਕਿ ਇਹ ਹੁਕਮ ਤਾਂ ਫਰਜ਼ੀ ਹਨ । ਜਿਸ ਨਿਰਦੇਸ਼ਕ ਦੇ ਨਾਂ ‘ਤੇ ਉਹ ਫਰਜ਼ੀ ਹੁਕਮ ਆਏ ਸਨ , ਉਸ ਨੇ ਹੁਣ ਉਹ ਰੱਦ ਕਰਨ ਦਾ ਹੁਕਮ ਦੇ ਦਿੱਤਾ ਹੈ । ਹੁਣ ਵੇਖਣ ਵਾਲ਼ੀ ਗੱਲ ਤਾਂ ਇਹ ਹੈ ਕਿ ਕੀ ਅਜਿਹੇ ਹੁਕਮ ਕੋਈ ਰੁਲ਼ਦੂ ਬਾਬੇ ਵਰਗਾ ਆਮ ਆਦਮੀ ਜਾਰੀ ਕਰ ਜਾਂ ਕਰਾ ਸਕਦਾ ਹੈ , ਸਭ ਦਾ ਉੱਤਰ ਹੋਵੇਗਾ ਨਹੀਂ । ਤਾਂ ਫ਼ਿਰ ਕਿਸੇ ਕਿੱਲੇ ਦੇ ਜ਼ੋਰ ਵਾਲ਼ੇ ਖ਼ਾਸ ਬੰਦੇ ਨੇ ਜਾਰੀ ਕੀਤੇ ਹੋਣਗੇ । ਹੁਣ ਜਾਂਚ ਪੜਤਾਲਾਂ ਹੋਈਂ ਜਾਣਗੀਆਂ , ਪੜਤਾਲ ਮੁਕੰਮਲ ਹੋਣ ਤੋਂ ਪਹਿਲਾਂ ਕੋਈ ਨਾ ਕੋਈ ਹੋਰ ਅੱਲੋਕਾਰੀ ਘਟਨਾ ਵਾਪਰ ‘ਜੂ ।
ਮੂਲ ਚੰਦ ਸ਼ਰਮਾ ਪ੍ਰਧਾਨ ।
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj