ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸੀਨੀਅਰ ਕਾਂਗਰਸੀ ਆਗੂ ਅਤੇ ਕਿਸਾਨ ਸੈੰਲ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਬਲਾਚੌਰ ਕੁਲਦੀਪ ਸਿੰਘ ਦੀਪਾ ਨਿੱਘੀ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਲੱਗੇ ਕਣਕ ਦੇ ਢੇਰ ਅਤੇ ਖਰੀਦ ਵਿੱਚ ਹੋ ਰਹੀ ਦੇਰੀ ਤੇ ਚਿੰਤਾ ਪ੍ਰਗਟਾਈ | ਦੀਪਾ ਨਿੱਘੀ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ ਹੋ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਭਾਰੀ ਕਮੀ ਚੱਲ ਰਹੀ ਹੈ | ਸਰਕਾਰ ਨੂੰ ਸਮੇ ਰਹਿੰਦੇ ਸਾਰੇ ਪ੍ਰਬੰਦ ਕਰ ਲੈਣੇ ਚਾਹੀਦੇ ਸੀ | ਮੰਡੀਆ ਵਿੱਚ ਪ੍ਰਬੰਧ ਪੂਰੇ ਮੁਕੰਮਲ ਨਾ ਹੋਣ ਕਾਰਨ ਕਿਸਾਨ ਖਾਸੇ ਪਰੇਸ਼ਾਨ ਹਨ | ਉਨਾ ਦੱਸਿਆ ਕਿ ਕਿਸਾਨ ਆਪਣੀ ਫਸਲ ਲੈ ਕੇ ਕਈ ਦਿਨਾ ਤੋਂ ਮੰਡੀਆਂ ਵਿੱਚ ਬੈਠੇ ਹਨ | ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਰਤਾ ਵਿੱਚ ਕੁਝ ਨਰਮੀ ਵਰਤੇ ਤੇ ਕਿਸਾਨਾ ਦੀ ਫਸਲ ਦੀ ਜਲਦ ਚੁੱਕੀ ਜਾਵੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



