(ਸਮਾਜ ਵੀਕਲੀ)– ਪੰਜਾਬ ਨੂੰ 19ਵੀਂ ਸਦੀ ਤੋਂ ਸਮੇਂ ਦੇ ਹਾਕਮਾਂ ਨੇ ਪ੍ਰਯੋਗਸ਼ਾਲਾ ਬਣਾਇਆ ਹੋਇਆ ਹੈ। ਜਦ ਵੀ ਦੇਸ਼ ਨੂੰ ਕੋਈ ਲੋੜ ਹੁੰਦੀ ਹੈ ਤਾਂ ਪੰਜਾਬੀਆਂ ਨੂੰ ਵਰਤਿਆ ਜਾਂਦਾ ਹੈ ਤੇ ਅਸੀਂ ਵਰਤੇ ਵੀ ਜਾਂਦੇ ਹਾਂ । ਉਹ ਇਸ ਕਰਕੇ ਕਿ ਅਸੀਂ ਬਾਣੀਆਂ ਸੋਚ ਵਾਲੇ ਨਹੀਂ ਸਗੋ ਘਰ ਫੂਕ ਤਮਾਸ਼ਾ ਦੇਖਣ ਵਾਲੇ ਹਾਂ । ਸੇਵਾਵਾਂ ਦੇ ਨਾਮ ਹੇਠ ਸੇਵਾਦਾਰ। ਸਾਡੇ ਕਾਰਸੇਵਾ ਵਾਲੇ ਬਾਬਿਆਂ ਨੇ ਸਾਡੇ ਇਤਿਹਾਸਕ ਵਿਰਸੇ ਤੇ ਵਿਰਾਸਤ ਨੂੰ ਤਬਾਹ ਕਰ ਦਿੱਤਾ ਹੈ । ਅਸੀਂ ਉਨ੍ਹਾਂ ਨੂੰ ਪੁੱਛਿਆ ਨਹੀਂ ਕਿ ਤੁਸੀਂ ਵਿਰਸਾ ਕਿਉਂ ਤਬਾਹ ਕਰ ਰਹੇ ਹੋ ਸਗੋਂ ਉਹਨਾਂ ਅਨਾਜ ਤੇ ਨਕਦੀ ਭੇਟਾ ਕਰਦੇ ਰਹੇ । ਸ਼ਾਬਸ਼ੇ ਪੰਜਾਬੀਓ ਤੁਸੀਂ ਆਪਣੇ ਹੱਥੀਂ ਸਭ ਕਰਵਾਇਆ ਹੈ ਤੇ ਕਰਵਾ ਰਹੇ ਹਾਂ । ਸਿਆਣੇ ਆਖਦੇ ਹਨ ” ਚੋਰ , ਕੁੱਤੇ , ਟੱਬਰ ਤੇ ਚੌਕੀਦਾਰ ” ਰਲੇ ਹਨ ।
ਮਰਨ ਵਾਲੀਆਂ ਕੌਮਾਂ ਤੇ ਸ਼ਹੀਦੀਆਂ ਦੇਣ ਵਾਲੇ, ਜਦ ਕਦੇ ਹੱਕ ਮੰਗਦੀਆਂ ਹਨ ਤਾਂ ਅਸੀਂ ਗਦਾਰ । ਦੇਸ਼ ਧ੍ਰੋਈ ਤੇ ਨਸਲਬਾੜੀ ,ਅੱਤਵਾਦੀ ਤੇ ਖਾਲਿਸਤਾਨੀ ਬਣਾਇਆ ਜਾਂਦਾ ਹੈ ।
ਦੁਨੀਆਂ ਦਾ ਕਿਹੜਾ ਲਕਬ ਹੈ, ਜੋ ਸਾਡੇ ਮੱਥੇ ਨਹੀਂ ਖੁਣਿਆ ਗਿਆ ਪਰ ਸਾਨੂੰ ਅਕਲ ਨਹੀਂ ਆਈ। ਅਸੀਂ ਨਿੱਜੀ ਮੁਫਾਦ ਲਈ ਆਪਣਿਆਂ ਦੇ ਕਾਤਲ ਬਣ ਜਾਂਦੇ ਰਹੇ। ਜ਼ਮੀਨ ਬੰਨ੍ਹਿਆ ਦੇ ਲਈ ਆਪਣੇ ਹੀ ਭਰਾਵਾਂ ਤੇ ਮਾਪਿਆਂ ਕਤਲ ਕਰ ਦੇਦੇ ਹਾਂ । ਬੇਗਾਨਿਆਂ ਦੇ ਨਹੀਂ ਸਗੋਂ ਆਪਣੇ ਸਕਿਆ ਭਰਾਵਾਂ ਦੇ। ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਕਹਿ ਕੇ ਭੁੱਲ ਜਾਂਦੇ ਹਾਂ ।
ਅਸੀਂ ਜਨਮ ਦਿਨ ਤੇ ਮੌਤ ਦਾ ਜਸ਼ਨ ਮਨਾਉਂਦੇ ਹਾਂ । ਤਾਂ ਹੀ ਵੱਖਰੇ ਹਾਂ । ਜੇ ਜਨਮ ਦਿਨ ਤੇ ਲੋਹੜੀ ਮਨਾਉਂਦੇ ਹਾਂ ਤੇ ਮਰਨ ਤੇ ਆਲੁਹਣੀਆਂ ਵੀ ਗਾਉਦੇ ਹਾਂ । ਸਾਡੇ ਅੰਦਰ ਮੁਹੱਬਤ ਦਾ ਸਮੁੰਦਰ ਹੈ ਤੇ ਦਰਦ ਝੱਲਣ ਯੋਗੀ ਧਰਤੀ ਤੇ ਸਬਰ ਅਸਮਾਨ ਜਿੱਡਾ ਹੈ। ਅਸੀਂ ਅੰਬਰ ਵੀ ਬਣਦੇ ਹਾਂ ਤੇ ਧਰਤੀ । ਸੂਰਜ ਬਣ ਰੌਸ਼ਨੀ ਵੰਡਣ ਦੀ ਤਾਕਤ ਵੀ ਰੱਖਦੇ ਹਾਂ ਤੇ ਧਰਤੀ ਬਣ ਸਾਹਿਬ ਦੀ ਚਾਕਰੀ ਵੀ ਕਰਦੇ ਹਾਂ। ਅਸੀਂ ਸੂਰਜ ਦੁਆਲੇ ਪ੍ਰਕਰਮਾ ਕਰਦੇ ਹਾਂ । ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਹਾਂ ।
ਸਾਡੀ ਲਾਲਸਾ ਨੇ ਪੰਜਾਬ ਦਾ ਪੌਣ-ਪਾਣੀ ਤੇ ਧਰਤੀ ਨੂੰ ਦੂਸ਼ਿਤ ਕਰ ਦਿੱਤਾ ਹੈ, ਜਿਸ ਕਾਰਨ ਹੁਣ ਪੰਜਾਬ ਦੇ ਹਸਪਤਾਲਾਂ ਤੇ ਸਮਸ਼ਾਨ ਘਾਟਾਂ ‘ਤੇ ਸੋਗ ਦੇ ਮੇਲੇ ਲੱਗਦੇ ਹਨ।
ਸਾਡੇ ਪੁਰਾਤਨ ਮੇਲੇ ਤਾਂ ਨੈਟ ਨੇ ਖਤਮ ਕਰ ਦਿੱਤੇ ਹਨ। ਸਰਕਾਰੀ ਹਸਪਤਾਲ ਖੁਦ ਬੀਮਾਰ ਹਨ ਤੇ ਸਾਧਾਂ ਦੇ ਡੇਰੇ ਖੁੰਬਾਂ ਵਾਂਗ ਉਗ ਰਹੇ ਹਨ। ਲੋਕ ਆਪਣੀਆਂ ਬੀਮਾਰੀਆਂ ਦਾ ਇਲਾਜ ਕਰਵਾਉਣ ਦੇ ਲਈ ਡੇਰਿਆਂ ਵੱਲ ਵਹੀਰਾਂ ਘੱਤੀ ਜਾ ਰਹੇ ਹਨ। ਇਹ ਡੇਰੇ ਲੋਕਾਂ ਦਾ ਆਰਥਿਕ ਤੇ ਸਰੀਰਿਕ ਸੋਸ਼ਣ ਕਰਦੇ ਹਨ।
ਸਰਕਾਰ ਦੇ ਮੰਤਰੀ ਤੇ ਸੰਤਰੀ ਸ਼ਰੀਕੇਬਾਜ਼ੀ ‘ਚ ਉਲਝੇ ਹਨ। ਸੁਚੇਤ ਲੋਕ ਸੜਕਾਂ ਤੇ ਹਨ ਉਝ ਬਹੁਗਿਣਤੀ ਪਾਸਪੋਰਟ ਬਣਾਉਣ ਲੱਗੇ ਹਨ।
ਦਲਾਲ ਦਾ ਕਿੱਤਾ ਬੜਾ ਮਾੜਾ ਗਿਣਿਆ ਜਾਂਦਾ ਹੈ, ਪਰ ਹੁਣ ਇਸ ਕਿੱਤੇ ਵਿਚ ਉਹ ਸਿਆਸੀ ਲੋਕ ਤੇ ਕੁੱਝ ਕੁ ਵਿਦਵਾਨ ਵੀ ਸ਼ਾਮਲ ਹੋ ਗਏ ਹਨ, ਜਿਨਾਂ ਦਾ ਕੰਮ ਤਾਂ ਸੀ, ਚਾਨਣਾ ਵੰਡਣਾ ਸੀ ਪਰ ਉਹ ਚਾਨਣ ਵੰਡਦੇ-ਵੰਡਦੇ ਹਨੇਰ ਵੰਡਣ ਲੱਗ ਪਏ ਹਨ । ਪੰਜਾਬੀ ਸਾਹਿਤ ਦੇਹ ਦੀਆਂ ਪ੍ਰਕਰਮਾਂ ਕਰੀ ਜਾ ਰਿਹਾ ਹੈ । ਸਾਹਿਤ ਦੇ ਨਾਮ ਹੇਠਾਂ ਪਤਾ ਨਹੀਂ ਕੀ ਛਪੀ ਜਾ ਰਿਹਾ ਹੈ ।
ਪੰਜਾਬ ਦੀ ਜੁਆਨੀ ਵਿਦੇਸ਼ਾਂ ਵਿੱਚ ਮਜ਼ਦੂਰ ਬਣ ਰਹੀ ਹੈ ।
ਪੰਜਾਬ ਨੂੰ ਬੀਮਾਰ ਕਰਨ ਵਾਲੇ ਵਿਗਿਆਨੀ ਸਭ ਵਿਦੇਸ਼ਾਂ ਨੂੰ ਉਡ ਗਏ । ਪਰ ਉਨ੍ਹਾਂ ਨੇ ਸਾਰਾ ਪੰਜਾਬ ਬੀਮਾਰ ਕਰ ਦਿੱਤਾ ।
ਇਸ ਡਰ ਦੇ ਮਾਰੇ ਕਈ ਮਾਹਿਰ ਠੰਢੇ ਮੁਲਕਾਂ ਵੱਲ ਉਡਾਰੀਆਂ ਮਾਰਨ ਲਈ ਪਰ ਤੋਲ ਰਹੇ ਹਨ। ਕਈ ਤਾਂ ਉਡਾਰੀ ਮਾਰ ਵੀ ਗਏ ਹਨ। ਉਨਾਂ ਨੂੰ ਪਾਲਾ ਵੱਢ-ਵੱਢ ਖਾ ਰਿਹਾ ਹੈ। ਕਿਤੇ ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੀ ਨਾ ਹੀ ਹੋ ਜਾਣ। ਪੰਜਾਬ ਹੁਣ ਆਪ ਹੀ ਕਤਲ਼ਗਾਹ ਬਣ ਗਿਆ ਹੈ। ਪੰਜਾਬ ਦੇ ਆਮ ਲੋਕ ਇਸ ਹਰੇ ਇਨਕਲਾਬ ਦੇ ਪੱਟੇ ਆਪਣੀ ਮੌਤ ਮਰਨ ਦੇ ਲਈ ਮਜਬੂਰ ਹੋ ਗਏ ਹਨ। ਭਾਵੇ ਇਸ ਦੇ ਆਮ ਲੋਕਾਂ ਦਾ ਓਨਾਂ ਕਸੂਰ ਨਹੀਂ ਸੀ ਪਰ ਜਿਹਨਾਂ ਨੂੰ ਇਸ ਦਾ ਪਤਾ ਸੀ ਕਿ ਇਹਨਾਂ ਖੇਤੀਬਾੜੀ ਦੇ ਇਨਕਲਾਬਾਂ ਨੇ ਭਵਿੱਖ ਦੇ ਵਿਚ ਕੀ ਚੰਦ ਚਾੜਨੇ ਹਨ ? ਉਹ ਤਾਂ ਮੋਟੀਆਂ ਕਮਾਈਆਂ ਕਰਕੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਗਏ ਹਨ। ਕਿਸਾਨ ਤੇ ਮਜ਼ਦੂਰ ਹੁਣ ਖੁਦਕੁਸ਼ੀਆਂ ਦੇ ਰਸਤੇ ਤੁਰਿਆ ਹੋਇਆ ਹੈ। ਆਮ ਲੋਕ ਵੱਖ-ਵੱਖ ਤਰ੍ਹਾਂ ਦੀਆਂ ਜਾਨ-ਲੇਵਾ ਬੀਮਾਰੀਆਂ ਦੇ ਨਾਲ ਇਲਾਜ-ਖੁਣੋਂ ਮਰਨ ਲਈ ਘਰਾਂ ਦੇ ਵਿਚ ਮਜਬੂਰ ਹਨ। ਇਹਨਾਂ ਬੀਜੇ ਕੰਡਿਆਂ ਨੂੰ ਦਾ ਖਮਿਆਜਾ ਤਾਂ ਆਮ ਲੋਕ ਭੁਗਤ ਰਹੇ ਹਨ ਪਰ ਅਜੇ ਤੱਕ ਲੋਕਾਂ ਨੂੰ ਸਮਝ ਨਹੀਂ ਆਈ ਕਿ ਉਹਨਾਂ ਦੇ ਆਪਣੇ ਹੀ ਉਹਨਾ ਦਾ ਗਲਾ ਘੁੱਟ ਗਏ ਹਨ। ਹੁਣ ਇਸ ਦੀ ਜੁੰਮੇਵਾਰੀ ਕੋਈ ਵੀ ਆਪਣੇ ਸਿਰ ਲੈਣ ਲਈ ਤਿਆਰ ਨਹੀਂ।
###
ਹੁਣ ਕੀ ਕਰੀਏ ? ਕਿੰਨੇ ਕੁ ਸੋਚਦੇ ਹਨ ?
ਹੁਣ ਜੱਟ ਜਿੰਮੀਦਾਰ ਖੇਤਾਂ ਵਿੱਚ ਫਸਲਾਂ ਨਹੀਂ ..ਫਿਕਰ ਦੀਆਂ ਕਲੋਨੀਆਂ ਕੱਟਕੇ ਵੇਚ ਰਹੇ ਹਨ। ਹਰ ਭਾਰਤੀ ਪੰਜਾਬ ਵੱਲ ਤੁਰਿਆ ਹੋਇਆ ਹੈ। ਗੱਡੀਆਂ ਭਰ ਭਰ ਆ ਰਹੀਆਂ ਹਨ ਤੇ ਪੰਜਾਬੀਆਂ ਦੇ ਜਹਾਜ਼ ਭਰ ਭਰ ਵਿਦੇਸ਼ਾਂ ਨੂੰ ਜਾ ਰਹੇ ਹਨ।
ਧਰਤੀ ਹੇਠਲੇ ਪਾਣੀਆਂ ਤੋਂ ਅੰਬਰ ਤੱਕ ਮਹੌਲ ਗਰਮ ਹੈ
ਪਰ ਧਰਤੀ ਉਤੇ ਲੋਕਾਂ ਦਾ ਹੁਣ ਸੁਭਾਅ ਬਹੁਤ ਨਰਮ ਹੈ
ਪਾਣੀ ਖਤਮ ਕਿਨਾਰੇ ਹੋ ਗਿਆ ਹੈ।
###
ਮੱਧ ਵਰਗ ਦੀਆਂ ਚਾਰੇ ਪਾਸੇ ਮੌਜਾਂ ਨੇ ਧੀਆਂ ਪੁਤ ਸੈਂਟ ਨੇ ਤੇ ਬਾਹਰ ਨੇ.ਵੱਡੀ ਕੋਠੀ ਤੇ ਵੱਡੀ ਕਾਰ ਹੈ.ਕੋਠੀ ਹੁਣ ਘਰ ਨਹੀਂ ਲੱਗਦੀ ਬਜ਼ਾਰ ਹੈ। ਹੁਣ ਕਦੇ ਪੰਜਾਬ ਗੇੜਾ ਮਾਰੀਦਾ ਹੈ. ਨਹੀਂ ਤੇ ਫੋਨ ਕਰਕੇ ਸਾਰੀ ਦਾ ਹੈ ।ਮੰਨਿਆਂ ਕਿ ਹਰੇ ਇਨਕਲਾਬ ਨੇ ਬਹੁਤ ਤਰੱਕੀ ਕੀਤੀ ਹੈ. ਪੈਨਸ਼ਨ ਤੇ ਮੰਹਿਗਾਈ ਭੱਤੇ ਬਹੁਤ ਨੇ।
…….
ਪਰ ਕੀ ਖੱਟਿਆ ਹੈ? ਕੋਠੀ, ਕਾਰ ਤੇ ਨਾਰ, ਮਨੁੱਖਤਾ ਦਾ ਵਪਾਰ ? ਕਦੇ ਚਿੱਟਿਆਂ ਦੀ ਕਦੇ ਨੀਲਿਆਂ ਦੀ ਸਰਕਾਰ । ਸਿਆਸਤ ਬਣੀ ਵਪਾਰ ਪੰਜਾਬ ਨੇ ਛੱਡੀ ਤਲਵਾਰ , ਲੁੱਟਮਾਰ ਵਧੀਆ ਕਾਰੋਬਾਰ ।
##
ਹੁਣ ਪੰਜਾਬ ਦੇ ਕਾਤਲਾਂ ਨੇ ਨਿਖਾਰ ਕੇ ਫਰਜ਼ੀਵਾਲ ਤੋਰਿਆ ਹੈ । ਦਿੱਲੀ ਦੇ ਲੱਗੇ ਮੋਰਚੇ ਦੇ ਅੰਨ੍ਹਾ ਹਜ਼ਾਰੇ, ਕਿਰਨ ਬੇਦੀ , ਰਾਮਦੇਵ ਤੇ ਕੇਜਰੀਵਾਲ ਨੂੰ ਸੰਘ ਪਰਵਾਰ ਨੇ ਉਭਾਰਿਆ ਸੀ । ਹੁਣ ਅੰਨ੍ਹਾ ਹਜ਼ਾਰੇ ਤੋਂ ਬਿਨ੍ਹਾਂ ਤਿੰਨੇ ਵਪਾਰੀ ਬਣ ਗਏ ਹਨ ।
ਪੰਜਾਬ ਹੁਣ ਕੇਜਰੀਵਾਲ ਦੇ ਵੱਲ ਭੱਜਿਆ ਜਾ ਰਿਹਾ ਹੈ । ਇਸ ਸਭ ਦੇ ਪਿੱਛੇ ਭਾਜਪਾ , ਸੰਘ ਪਰਵਾਰ ਤੇ ਅਜੀਤ ਡੋਵਲ ਹੈ । ਹੁਣ ਜੇ ਪੰਜਾਬੀ ਨਾ ਸੰਭਲੇ ਤਾਂ ਕੀ ਬਣੂੰਗਾ ? ਚੁਰਾਸੀ ਤੋਂ ਜੋ ਹੁਣ ਤੱਕ ਹੋਇਆ ਇਸ ਤੋਂ ਵੀ ਖਤਰਨਾਕ ਦੌਰ ਆਵੇਗਾ ।
ਬਚ ਜੋ ਪੰਜਾਬੀਓ ਬਚ ਜੋ !
….
ਸਮਾਜ ਸਰੀਰਕ ਘੱਟ ਤੇ
ਮਾਨਸਿਕ ਬੀਮਾਰ ,
ਘਟਿਆ ਪਿਆਰ
ਉਝ ਵਸਦਾ ਸੰਸਾਰ
ਪਰ ਕੋਈ ਇਥੇ ਰਹਿਣ ਦੇ
ਲਈ ਨਹੀਂ ਹੈ ਤਿਆਰ .
55 ਲੱਖ ਘਰ 54 ਲੱਖ ਪਾਸਪੋਰਟ ,
ਭਰ ਭਰ ਜਾਣ ਜਹਾਜ਼ ।
ਲੋਕ ਹਨ ਹੈਰਾਨ ਤੇ
ਗਰੀਬ ਪਰੇਸ਼ਾਨ ਹੈ।
।।
ਕਦੇ ਕਿਸੇ ਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਮਤਾ ਪਾਓ ਕੋਈ ਗੈਰ ਪੰਜਾਬੀ ਪੰਜਾਬ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ ।
ਜਿਵੇਂ ਕੋਈ ਪੰਜਾਬੀ ਹੋਰਨਾਂ ਰਾਜਾਂ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ । ਪਰ ਪੰਜਾਬੀਆਂ ਨੇ ਆਪਣੀਆਂ ਜ਼ਮੀਨਾਂ ਤੇ ਜਮੀਰਾਂ ਵੇਚ ਦਿੱਤੀਆਂ । ਪਲਾਟ ਨੌਜਵਾਨ ਮੁੰਡੇ ਕੁੜੀਆਂ ਵੇਚਣ ਵਿੱਚ ਬਹੁਤ ਫਾਇਦਾ ਹੈ।
ਪੰਜਾਬ ਦੇ ਵੱਡਿਆਂ ਨੇ ਜਾਗੀਰਦਾਰਾਂ ਨੇ ਪੰਜਾਬ ਨੂੰ ਕਤਲਗਾਹ ਬਣਾਇਆ ਹੈ। ਹੁਣ ਪੰਜਾਬੀ ਮਰ ਰਹੇ ਹਨ ਤੇ ਬੇਗਾਨੇ ਚਰ ਰਹੇ ਹਨ। ਪੰਜਾਬੀਆਂ ਦੇ ਅੰਦਰੋਂ ਮਰ ਗਿਆ ਹੈ, ਗਦਰੀ ਬਾਬਿਆਂ ਦਾ ਲਹੂ। ਸੰਭਲ ਜਾਵੋ ਪੰਜਾਬੀਓ । ਨਾ ਬਣਾਓ ਪੰਜਾਬ ਨੂੰ ਕਤਲਗਾਹ । ਜੋ ਹੁਣ ਤੱਕ ਬਣਿਆ ਰਿਹਾ ਹੈ ।
ਬੁੱਧ ਸਿੰਘ ਨੀਲੋਂ
94643-70823
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly