ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਕਿਸਾਨ ਯੂਨੀਅਨ (ਬਾਗੀ) ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਡੀਸੀ ਕਪੂਰਥਲਾ ਨੂੰ ਜਨਤਕ ਮਸਲਿਆਂ ਤੇ ਸਾਝੇ ਤੌਰ ਤੇ ਮੰਗ ਪੱਤਰ ਦਿੱਤਾ ਗਿਆ। ਸੂਬਾ ਜਨਰਲ ਸਕੱਤਰ ਪੰਜਾਬ ਕਿਸਾਨ ਯੂਨੀਅਨ (ਬਾਗੀ) ਡਾਕਟਰ ਗੁਰਦੀਪ ਸਿੰਘ ਭੰਡਾਲ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਪ੍ਧਾਨ ਧਰਮਿੰਦਰ ਸਿੰਘ ਖਿਜਰਪੁਰ ਦੀ ਪ੍ਰਧਾਨਗੀ ਹੇਠਾਂ ਮੰਗ ਮੰਗ ਪੱਤਰ ਸੋਪਿਆ ਗਿਆ ਜਿਸਦੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਮੱਕੀ ਦੀ ਫਸਲ ਤੇ ਐਮ, ਐਸ, ਪੀ ਹੋਣ ਦੇ ਬਾਵਜੂਦ ਵੀ ਪਰਾਈਵੇਟ ਏਜੰਸੀਆਂ ਵੱਲੋਂ ਸਸਤੇ ਭਾਅ ਨਾਲ ਖਰੀਦ ਕੀਤੀ ਜਾ ਰਹੀ ਹੈ। ਜਿਸ ਨਾਲ ਕਿਸਾਨਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਹੈ।ਮੱਕੀ ਦੀ ਫਸਲ ਐਮ, ਐਸ, ਪੀ ਤੇ ਖਰੀਦੀ ਜਾਵੇ।ਜੰਮੂ ਕਟੜਾ ਹਾਈਵੇਅ ਬਣਨ ਜਾ ਰਿਹਾ ਹੈ ਉਸ ਦੀ ਵਜਾ ਨਾਲ ਨੇੜਲੇ ਪਿੰਡਾਂ ਦੀਆਂ ਲਿੰਕ ਸ਼ੜਕਾ ਟੁੱਟ ਰਹੀਆਂ ਹਨ ਜਿਸਨੂੰ ਕੰਮ ਖਤਮ ਹੋਣ ਤੋਂ ਬਾਅਦ ਦੁਬਾਰਾ ਬਣਾਉਣ ਦੀ ਲਿਖਤੀ ਗਰੰਟੀ ਦਿੱਤੀ ਜਾਵੇ।ਅਤੇ ਹਾਈਵੇ ਤੇ ਜੋ ਟੋਲ ਪਲਾਜੇ ਬਣਨਗੇ ਲੋਕਲ ਏਰੀਏ ਦੇ ਲੋਕ ਜਿੰਨਾ ਦਾ ਇਸ ਹਾਈਵੇਅ ਬਣਨ ਨਾਲ ਨੁਕਸਾਨ ਹੋ ਰਿਹਾ ਹੈ ਨੂੰ ਟੋਲ ਪਲਾਜੇ ਮੁਫ਼ਤ ਕੀਤੇ ਜਾਣ।
ਜਿਲੇ ਦੀ ਸੰਘਣੀ ਅਬਾਦੀ ਵਾਲੇ ਪਿੰਡ ਤਲਵੰਡੀ ਚੌਧਰੀਆਂ ਵਿਖੇ ਪੁਖਤਾ ਸਹੂਲਤਾਂ ਵਾਲਾ ਸਰਕਾਰੀ ਹਸਪਤਾਲ ਦਿੱਤਾ ਜਾਵੇ। ਬੁਢਾਪਾ ਪੈਨਸ਼ਨ ਲਗਵਾਉਣ ਲਈ ਕਾਗਜੀ ਕਾਰਵਾਈ ਤਹਿਤ ਜਨਮ ਸਰਟੀਫਿਕੇਟ ਅਤੇ ਸਕੂਲ ਸਰਟੀਫਿਕੇਟ ਦੀ ਮੰਗ ਕੀਤੀ ਜਾ ਰਹੀ ਹੈ ਇਹ ਫੈਸਲਾ ਵਾਪਸ ਲਿਆ ਜਾਵੇ ਤੇ ਬੁਢਾਪਾ ਪੈਨਸ਼ਨ ਦਾ ਕਾਗਜੀ ਪਰਸੀਜਰ ਆਸਾਨ ਕੀਤਾ ਜਾਵੇ। ਕਿਸਾਨ ਜਥੇਬੰਦੀਆਂ ਦੇ ਸੂਬਾ ਅਤੇ ਜਿਲਾ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ਤੇ ਅਸਲੇ ਲਾਈਸੈਂਸ ਦਿੱਤੇ ਜਾਣ।ਪਰਾਈਵੇਟ ਸਕੂਲਾਂ ਦੇ ਅੰਦਰ ਵਿਕ ਰਹੀਆਂ ਕਿਤਾਬਾਂ ਸਬੰਧੀ ਲਿਖਤੀ ਦਰਖਾਸ੍ਤਾਂ ਦਿੱਤੀਆਂ ਗਈਆਂ ਤੇ ਵੀਡੀਓ ਵੀ ਨਾਲ ਦਿੱਤੀਆਂ ਗਈਆਂ ਪਰ ਹਾਲੇ ਤੱਕ ਕਿਸੇ ਵੀ ਸਕੂਲ ਤੇ ਕੋਈ ਕਾਰਵਾਈ ਨਹੀਂ ਹੋਈ। ਆਗੂਆਂ ਨੇ ਕਿਹਾ ਕਿ ਇਨ੍ਹਾਂ ਮੰਗਾ ਸਬੰਧੀ ਡੀਸੀ ਕਪੂਰਥਲਾ ਨੂੰ ਮੰਗ ਪੱਤਰ ਸੋਪਿਆ ਗਿਆ ਤੇ ਉਨ੍ਹਾਂ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਸਮੇਂ ਬਚੁੱਤਰ ਸਿੰਘ ਅਲੀਪੁਰ, ਕੁਲਦੀਪ ਸਿੰਘ ਕੇਸਰ ਪੁਰ,ਪਰਮਜੀਤ ਸਿੰਘ ਮੋਠਾਵਾਲ, ਬਲਰਾਜ ਸਿੰਘ ਅਲੀਪੁਰ, ਅੰਮਿ੍ਤਪਾਲ ਸਿੰਘ ਸੁਰਖ ਪੁਰ, ਲਵਰਾਜ ਸਿੰਘ ਅਲੀਪੁਰ, ਗਗਨਦੀਪ ਸਿੰਘ ਸੁਰਖ ਪੁਰ, ਕੁਲਦੀਪ ਸਿੰਘ ਕਪੂਰਥਲਾ, ਲਵਪੀ੍ਤ ਸਿੰਘ ਦੂਲੋਵਾਲ ਆਦਿ ਆਗੂ ਹਾਜਰ ਸਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly