72 ਵੀਂ ਪੁਰਸ ਵਰਗ ਨੈਸ਼ਨਲ ਸਟਾਈਲ ਕਬੱਡੀ ਚੈਪੀਅਨਸ਼ਿਪ 31 ਨੂੰ – ਪ੍ਧਾਨ ਗੁਰਲਾਲ ਸਿੰਘ ਘਨੌਰ ਵਿਧਾਇਕ
ਦਿੜਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਪ੍ਧਾਨ ਸ੍ ਗੁਰਲਾਲ ਸਿੰਘ ਘਨੌਰ ਵਿਧਾਇਕ ਦੀ ਪ੍ਰਧਾਨਗੀ ਵਿੱਚ ਹੋਈ। ਸ੍ ਬਲਜੀਤ ਸਿੰਘ ਮਾਨ ਸੀਨੀਅਰ ਵਾਇਸ ਪ੍ਧਾਨ ਨੇ ਮੀਟਿੰਗ ਦਾ ਏਜੰਡਾ ਦੱਸਿਆ। ਇਸ ਮੌਕੇ ਇੱਕਤਰ ਹੋਏ ਸਮੂਹ ਅਹੁਦੇਦਾਰਾਂ ਨੇ ਅਗਲੇ ਦਿਨਾਂ ਵਿੱਚ ਪੰਜਾਬ ਵਿੱਚ ਕਬੱਡੀ ਟੂਰਨਾਮੈਂਟ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਅਗਵਾਈ ਵਿੱਚ ਸ਼ੁਰੂ ਕਰਨ ਲਈ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਸ੍ ਗੁਰਲਾਲ ਸਿੰਘ ਘਨੌਰ ਨੇ ਦੱਸਿਆ ਕਿ ਕਬੱਡੀ ਬਹੁਤ ਵੱਡਾ ਰੁਜਗਾਰ ਦਾ ਸਾਧਨ ਹੈ। ਇਸ ਨੂੰ ਦਰੁਸਤ ਕਰਨ ਲਈ ਯਥਾਯੋਗ ਉਪਰਾਲੇ ਕਰਨੇ ਚਾਹੀਦੇ ਹਨ। ਪੰਜਾਬ ਦੇ ਕਬੱਡੀ ਖਿਡਾਰੀਆਂ, ਰੈਫਰੀ, ਕੁਮੈਂਟੇਟਰ ਦਾ ਰੁਜਗਾਰ ਤੋਂ ਇਲਾਵਾ ਸੈਂਕੜੇ ਮਿਹਨਤਕਸ਼ ਲੋਕ ਕਬੱਡੀ ਕਰਕੇ ਪੇਟ ਪਾਲਦੇ ਹਨ। ਕਬੱਡੀ ਨੂੰ ਬੰਦ ਕਰਨਾ ਕੋਈ ਹੱਲ ਨਹੀਂ ਹੈ। ਸਗੋਂ ਪੰਜਾਬ ਦੀਆਂ ਸਾਰੀਆਂ ਖੇਡ ਸੰਸਥਾਵਾਂ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਅਗਵਾਈ ਵਿੱਚ ਇੱਕਠੇ ਹੋਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਸਬਾ ਘਨੌਰ ਵਿਖੇ 31 ਜਨਵਰੀ ਨੂੰ ਹੋ ਰਹੀ 72 ਵੀਂ ਸੀਨੀਅਰ ਪੰਜਾਬ ਸਟੇਟ ਨੈਸ਼ਨਲ ਕਬੱਡੀ ਚੈਪੀਅਨਸ਼ਿਪ ਮੁੰਡੇ ਲਈ ਵੀ ਜਾਣਕਾਰੀ ਸਾਂਝੀ ਕੀਤੀ। ਜਿਸ ਵਿੱਚ ਸਭ ਨੂੰ ਵੱਧ ਚੜ ਕੇ ਹਿੱਸਾ ਲੈਣ ਲਈ ਅਪੀਲ ਕੀਤੀ। ਇਸ ਮੌਕੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੀਨੀਅਰ ਵਾਇਸ ਪ੍ਧਾਨ ਸ੍ ਬਲਜੀਤ ਸਿੰਘ ਮਾਨ ਨੇ ਦੱਸਿਆ ਕਿ ਹੁਣ ਪੰਜਾਬ ਕਬੱਡੀ ਐਸੋਸੀਏਸ਼ਨ ਪੰਜਾਬ ਵਿੱਚ ਕਬੱਡੀ ਕੱਪ ਸ਼ੁਰੂ ਕਰਨ ਜਾ ਰਹੀ ਹੈ। ਜਿਸ ਨੂੰ ਲੈ ਕੇ ਟੀਮਾਂ ਤਿਆਰ ਹਨ। ਬਜਟ ਬਣ ਚੁੱਕਿਆ ਹੈ। ਉਨ੍ਹਾਂ ਸਮੂਹ ਕਲੱਬਾਂ ਅਤੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਕਬੱਡੀ ਟੂਰਨਾਮੈਂਟ ਬੁੱਕ ਕਰਾਉਣ ਲਈ ਸੰਪਰਕ ਕਰ ਸਕਦੇ ਹਨ। ਕੁਲਦੀਪ ਸਿੰਘ ਮਾਨਸਾ 9815302060, ਬਲਜੀਤ ਸਿੰਘ ਮਾਨ ਬਰਨਾਲਾ 98157 37045, ਸੀਰਾ ਜੰਡਾਂਵਾਲਾ 9876701171, ਇਸ ਮੌਕੇ ਜਿਲਾ ਸੰਗਰੂਰ ਦੇ ਪ੍ਧਾਨ ਬਲਵਿੰਦਰ ਸਿੰਘ ਧਾਲੀਵਾਲ, ਜਰਨਲ ਸਕੱਤਰ ਸ੍ਰੀ ਜਨਕ ਰਾਜ ਸ਼ਰਮਾਂ, ਸ੍ਰ ਬੁੱਧ ਸਿੰਘ ਭੀਖੀ, ਕੁਲਦੀਪ ਸਿੰਘ ਚਹਿਲ, ਸੀਰਾ ਜੰਡਾਂਵਾਲਾ, ਬਲਜੀਤ ਸਿੰਘ ਮੂੰਮ, ਤਾਰੀ ਕਾਲੋਕੇ, ਦਰਸ਼ਨ ਸਿੰਘ ਘਨੌਰ, ਕੁਲਵੰਤ ਸਿੰਘ ਭਲਵਾਨ, ਗੁਰੀ ਮਹਿਦੂਦਾਂ, ਜਸ਼ਨ ਮਹਿਲਾਂ,ਮੇਜਰ ਸਿੰਘ ਸਹੇੜੀ,ਗੁਰਮੀਤ ਸਿੰਘ ਸ੍ਰੀ ਫਤਹਿਗੜ੍ਹ ਸਾਹਿਬ, ਕਰਮਾ ਸਿੰਘ ਕਬੱਡੀ ਖਿਡਾਰੀ ਤੋਂ ਇਲਾਵਾ ਬਹੁਤ ਸਾਰੇ ਲੋਕ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



