ਫਿਰੋਜ਼ਪੁਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਫੁਰਮਾਨ ਸਿੰਘ ਸੰਧੂ ਨੇ ਆਪ ਸਰਕਾਰ ਵਲੋਂ ਅਚਾਨਕ ਦਸ ਜ਼ਿਲ੍ਹਿਆਂ ਵਿੱਚ ਝੋਨੇ ਦੀ ਖ਼ਰੀਦ ਲਈ ਖੋਲੇ ਗਏ ਰੈਗੂਲਰ ਅਤੇ ਆਰਜ਼ੀ ਖਰੀਦ ਕੇਂਦਰ ਬੰਦ ਕਰਨ ਵਾਲੇ ਹੁਕਮ ਦਾ ਨੋਟਿਸ ਲੈਂਦਿਆਂ ਹੋਇਆ ਇੱਕ ਪ੍ਰੈਸ ਨੋਟ ਰਾਹੀਂ ਆਪ ਸਰਕਾਰ ਨੂੰ ਚਿਤਾਵਨੀ ਦਿਤੀ ਹੈ |ਕਿ ਪਹਿਲਾਂ ਤਾਂ ਕਿਸਾਨ ਵਿਰੋਧੀ ‘ਆਪ ਸਰਕਾਰ’ ਨੇ 15 ਅਕਤੂਬਰ ਤੱਕ ਵੀ ਝੋਨੇ ਦੀ ਖ਼ਰੀਦ ਸ਼ੁਰੂ ਨਹੀਂ ਕੀਤੀ| ਜੋ ਕਿ 1 ਅਕਤੂਬਰ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਸੀ । ਫਿਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ‘ਤੇ ਝੋਨੇ ਦੀ ਖ਼ਰੀਦ ਯਕੀਨੀ ਬਣਾਉਣ ‘ਚ ਵੀ ਅਸਫਲ ਰਹੀ ਹੈ| ਇਸ ਵਾਰ ਖ਼ੁਦ ਸਰਕਾਰ ਨੇ ਪੀ ਆਰ 126 ਝੋਨੇ ਦੀ ਕਿਸਮ ਲਾਉਣ ਵਾਸਤੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਸੀ |ਪਰ ਜਦੋ ਫ਼ਸਲ ਪੱਕ ਕੇ ਤਿਆਰ ਹੋ ਗਈ ਸੀ ਉਸ ਤੋਂ ਬਾਹਦ ਇਸ ਨੂੰ ਖਰੀਦਣ ਵਾਸਤੇ ਕੋਈ ਤਿਆਰ ਨਹੀਂ ਹੋਇਆ |ਅੱਜ ਦੀ ਤਰੀਕ ਵਿੱਚ ਕਿਸਾਨਾਂ ਨੂੰ ਸੈਲਰਾਂ ਵਾਲੇ ਆਪਣੀ ਮਨ ਮਰਜ਼ੀ ਦਾ ਭਾਅ ਦੇ ਰਹੇ ਹਨ |ਇਥੋਂ ਤਕ ਕਿ ਕਿਸਾਨਾਂ ਨੂੰ 300 ਰੁਪਏ ਪ੍ਰਤੀ ਕੁਇੰਟਲ ਦਾ ਨੁਕਸਾਨ ਹੋ ਰਿਹਾ ਹੈ । ਸਰਕਾਰ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਪੰਜਾਬ ਵਿੱਚ ਜਮ੍ਹਾਂ ਪਏ ਝੋਨੇ ਦੇ ਭੰਡਾਰ ਦੀ ਆਵਾਜਾਈ ਕਰਵਾਉਣ ਵਿੱਚ ਵੀ ਅਸਫਲ ਰਹੀ ਹੈ । ਹੁਣ ਇਸ ਸਰਕਾਰ ਨੇ ਅਚਾਨਕ ਦਸ ਜ਼ਿਲ੍ਹਿਆਂ ਵਿੱਚ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਹੈ, ਜਿੱਥੇ ਕਿ ਅਜੇ ਤੱਕ ਕੁੱਲ 185 ਲੱਖ ਟਨ ਦੇ ਖ਼ਰੀਦ ਟੀਚੇ ਵਿੱਚੋਂ ਸਿਰਫ਼ 125 ਲੱਖ ਟਨ ਦੀ ਹੀ ਖ਼ਰੀਦ ਹੋ ਸਕੀ ਸੀ । ਭਾਰਤੀ ਕਿਸਾਨ ਯੂਨੀਅਨ ਪੰਜਾਬ ਇਸ ਗੱਲ ਦੀ ਮੰਗ ਕਰਦੀ ਹੈ ਕਿ ਸਰਕਾਰ ਮੰਡੀਆਂ ਨੂੰ ਬੰਦ ਕਰਨ ਵਾਲੇ ਹੁਕਮ ਨੂੰ ਤੁਰੰਤ ਵਾਪਸ ਲਿਆ ਜਾਵੇ | ਬਿਨਾਂ ਕਿਸੇ ਹੋਰ ਦੇਰੀ ਤੋਂ ਮੰਡੀਆਂ ਵਿੱਚ ਆਉਣ ਵਾਲੇ ਸਾਰੇ ਝੋਨੇ ਦੀ ਖ਼ਰੀਦ ਮੁਕੰਮਲ ਕੀਤੀ ਜਾਵੇ ।ਮੰਡੀਆਂ ਵਿੱਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਜੋ ਅਸਮਾਨਾਂ ਨੂੰ ਛੂਹ ਰਹੇ ਹਨ |ਉਹਨਾਂ ਨੂੰ ਤੁਰੰਤ ਚੁਕਾਇਆ ਜਾਵੇ |ਨਹੀਂ ਤਾਂ ਫਿਰ ਕਿਸਾਨ ਜਥੇਬੰਦੀਆਂ ਆਪਣਾ ਸਖਤ ਰੁੱਖ ਅਖਿਤਿਆਰ ਕਰਨ ਤੋਂ ਪਿੱਛੇ ਨਹੀਂ ਹਟਣਗੀਆਂ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly