ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ ਮੰਗ ਪੱਤਰ।
ਹੁਸ਼ਿਆਰਪੁਰ, (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਕੁਲਵਰਨ ਸਿੰਘ ਅਤੇ ਗੌਰਮਿੰਟ ਪੈਨਸ਼ਨਰਜ ਅਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਗੋਲੀ ਵਲੋਂ ਸਾਂਝੇ ਬਿਆਨ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਪੈਨਸ਼ਨ ਸੋਧ ਦਾ 2.59 ਗੁਣਾਂਕ, ਅੰਸ਼ਕ ਸੋਧੀ ਪੈਨਸ਼ਨ ਦੇ ਬਕਾਏ, ਡੀ ਏ ਦੀਆਂ ਰਹਿੰਦੀਆਂ ਤਿੰਨ ਕਿਸ਼ਤਾਂ ਤੇ ਬਕਾਏ, ਕੈਸ਼ਲੈਸ ਇਲਾਜ ਸਕੀਮ, ਬੱਝਵਾਂ ਮੈਡੀਕਲ ਭੱਤੇ ਵਿੱਚ ਵਾਧਾ ਆਦਿ 22-12-24 ਦੀ ਪੰਜਾਬ ਗੌਰਮਿੰਟ ਪੈਨਸ਼ਨਰਜ ਸਾਂਝਾ ਫਰੰਟ ਦੀ ਮੀਟਿੰਗ ਦੇ ਫੈਸਲੇ ਅਨੁਸਾਰ ਫ਼ਰਵਰੀ ਦੇ ਪਹਿਲੇ ਹਫ਼ਤੇ ਦੇ ਅਖੀਰਲੇ ਦਿਨਾਂ ਦੌਰਾਨ 11 ਮੈਂਬਰੀ ਭੁੱਖ ਹੜਤਾਲ ਸਹਿਤ ਰੈਲੀ ਕਰਕੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਨੋਟਿਸ-ਕਮ-ਮੈਮੋਰੰਡਮ ਭੇਜੇ ਜਾਣ ਦਾ ਪ੍ਰੋਗਰਾਮ ਦਿੱਤਾ ਗਿਆ ਸੀ। ਬਾਅਦ ਵਿੱਚ ਸੂਬਾ ਆਗੂਆਂ ਵਲੋਂ 07-02-25 ਦਾ ਐਕਸ਼ਨ ਤਹਿ ਕਰ ਦਿੱਤਾ ਗਿਆ। ਉਪਰੰਤ ਜਿਲਾ ਹੁਸ਼ਿਆਰਪੁਰ ਵਿੱਚ ਕੁੱਝ ਮੁਸ਼ਕਲਾਂ ਕਾਰਨ 07-02-25 ਦੀ ਥਾਂ 11-02-25 ਦਾ ਪ੍ਰੋਗਰਾਮ ਤਹਿ ਕਰ ਲਿਆ ਗਿਆ। ਪਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਜੋ 12 ਫ਼ਰਵਰੀ ਨੂੰ ਹੈ, ਤੋਂ ਇਕ ਦਿਨ ਪਹਿਲਾ ਨਗਰ ਕੀਰਤਨ ਤੇ ਪ੍ਰਬੰਧਕੀ ਰੁਝੇਵੇਂ ਹੁੰਦੇ ਹਨ, ਜਿੰਨਾਂ ਵੱਲ ਧਿਆਨ ਨਹੀਂ ਗਿਆ। ਹੁਣ ਮੁੜ ਵਿਚਾਰ ਕਰਨ ਉਪਰੰਤ ਜਿਲਾ ਪੈਨਸ਼ਨਰਜ ਫਰੰਟ ਵਲੋਂ ਭੁੱਖ ਹੜਤਾਲ ਅਤੇ ਰੈਲੀ ਦੀ ਮੁੜ 07-02-25 ਹੀ ਕਰ ਲਈ ਗਈ ਹੈ। ਇਸ ਲਈ ਜਿਲਾ ਹੁਸ਼ਿਆਰਪੁਰ ਦੇ ਸਮੁੱਚੇ ਪੈਨਸ਼ਨਰ ਸਾਥੀਆ ਨੂੰ ਅਪੀਲ ਹੈ ਕਿ ਮਿੰਨੀ ਸਕੱਤਰੇਤ, ਹੁਸ਼ਿਆਰਪੁਰ ਦੇ ਨਜ਼ਦੀਕ ਮਿੱਤੀ 07-02-25 ਨੂੰ ਦੁਪਹਿਰ 12 ਵਜੇ ਰੈਲੀ ਵਿੱਚ ਵੱਡੀ ਗਿਣਤੀ ਸਮੇਤ ਸ਼ਮੂਲੀਅਤ ਕੀਤੀ ਜਾਵੇ। ਭੁੱਖ ਹੜਤਾਲ 10-00 ਵਜੇ ਸਵੇਰੇ ਆਰੰਭ ਹੋ ਜਾਵੇਗੀ। ਉਪਰੰਤ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਣ ਲਈ ਦਿਤੇ ਜਾਣਗੇ। ਮੁਹਾਲੀ ਵਿਖੇ ਸੂਬਾ ਪੱਧਰੀ ਰੈਲੀ ਬਜਟ ਸੈਸ਼ਨ ਨੂੰ ਮੁੱਖ ਰੱਖਦੇ ਹੋਏ ਫ਼ਰਵਰੀ ਮਹੀਨੇ ਦੇ ਅੰਤ ਤੱਕ ਕੀਤੀ ਜਾਵੇਗੀ ਜਿਸ ਸਬੰਧੀ ਨੋਟਿਸ ਵੀ ਦਿੱਤੇ ਜਾਣੇ ਹਨ।