ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਪੰਜਾਬ ਗੌਰਮਿੰਟ ਪੈਨਸ਼ਨਰ ਜੁਆਇੰਟ ਫਰੰਟ ਦੇ ਜ਼ਿਲ੍ਹਾ ਕਨਵੀਨਰਾਂ ਜਿਨਾਂ ਵਿੱਚ ਪੰਜਾਬ ਗੌਰਮੈਂਟ ਪੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਸੁੱਚਾ ਸਿੰਘ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦਲਵੀਰ ਸਿੰਘ, ਗੁਰਵਿੰਦਰ ਸਿੰਘ ਪੰਜਾਬ ਰਾਜ ਬਿਜਲੀ ਬੋਰਡ ਦੇ ਪੈਨਸ਼ਨਲ ਐਸੋਸੀਏਸ਼ਨ ਦੇ ਸੁਵਿੰਦਰ ਸਿੰਘ ਬੁਟਾਰੀ , ਅਤੇ ਮੁਹੰਮਦ ਯੂਨਿਸ ਅੰਸਾਰੀ ਪੰਜਾਬ ਜੇਲ ਕਰਮਚਾਰੀ ਪੈਂਨਸ਼ਨ ਐਸੋਸੀਏਸ਼ਨ ਦੇ ਨਿਰਮਲ ਸਿੰਘ ਬਡਿਆਲ ਦੀ ਅਗਵਾਈ ਹੇਠ ਸੈਕੜੇ ਪੈਨਸ਼ਨਰਾਂ ਹਾਜਰੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ । ਜਿਸ ਵਿੱਚ ਮੰਗ ਕੀਤੀ ਗਈ ਕਿ 2.59 ਦੇ ਗੁਣਾਕ ਨਾਲ ਪੈਨਸ਼ਨ ਸੁਧਾਈ ਅਤੇ ਸਾਢੇ ਪੰਜ ਸਾਲਾਂ ਦਾ ਬਕਾਇਆ ਦੇਣ ਬਾਰੇ 12% ਡੀਏ ਕਿਸ਼ਤ ਜਾਰੀ ਕਰਨ ਸਬੰਧੀ ਕੋਰਟਾਂ ਵੱਲੋਂ ਪੈਨਸ਼ਨਾਂ ਦੇ ਹੱਕ ਵਿੱਚ ਆਏ ਫੈਸਲਿਆਂ ਨੂੰ ਜਰਨਲਾਈਜ਼ ਕਰਨ ਬਾਰੇ ਮੈਡੀਕਲ ਭੱਤਾ ਦੋ ਗੁਣਾ ਕਰਨ ਬਾਰੇ ਜਿਹੜੇ ਮੈਡੀਕਲ ਭੱਤਾ ਦੋ ਗੁਣਾ ਕਰਨ ਬਾਰੇ ਅਤੇ ਕੈਸ਼ ਲੈਸ ਮੈਡੀਕਲ ਟਰੀਟਮੈਂਟ ਤੁਰੰਤ ਲਾਗੂ ਕਰਨ ਨੂੰ ਤੁਰੰਤ ਪੂਰਾ ਕੀਤਾ ਜਾਵੇ। ਇਸ ਦੌਰਾਨ ਜਿੱਥੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਇਸ ਦੌਰਾਨ ਰੋਸ਼ ਪ੍ਰਦਰਸ਼ਨ ਕਰਦਿਆਂ ਹੋਇਆਂ ਇੱਕ ਰੈਲੀ ਦੇ ਰੂਪ ਵਿੱਚ ਸਹਾਇਕ ਕਮਿਸ਼ਨਰ ਕਿਰਨ ਸ਼ਰਮਾ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਤੇ ਗੁਰਦੀਪ ਸਿੰਘ, ਤਰਲੋਚਨ ਸਿੰਘ, ਜਗਜੀਤ ਸਿੰਘ, ਸੁਖਵਿੰਦਰ ਸਿੰਘ ਚੀਮਾ, ਸ਼ਕਤੀ ਸਰੂਪ, ਗੁਰਚਰਨ ਸਿੰਘ, ਰੇਸ਼ਮ ਲਾਲ ,ਜਸਬੀਰ ਸਿੰਘ ,ਪਿਆਰਾ ਸਿੰਘ ਚੰਦੀ, ਕ੍ਰਿਸ਼ਨ ਗੋਪਾਲ ਗੱਟੀ ,ਹਰਪਾਲ ਸਿੰਘ , ਅਲੈਗਜੈਂਡਰ ਵਿਲੀਅਮ, ਹਿੰਦ ਭੂਸ਼ਣ ,ਗੱਜਣ ਸਿੰਘ, ਗੁਰਬਚਨ ਚੰਦ, ਧੀਰ ਸਿੰਘ ,ਪਰਮਿੰਦਰ ਸਿੰਘ, ਬਲਕਾਰ ਸਿੰਘ, ਤਰਸੇਮ ਲਾਲ, ਲਖਵਿੰਦਰ ਸਿੰਘ ,ਸੁਖਬੀਰ ਸਿੰਘ ,ਬਲਬੀਰ ਸਿੰਘ, ਇੰਸਪੈਕਟਰ ਗੁਰਦੇਵ ਸਿੰਘ ,ਪਰਮਜੀਤ ਸਿੰਘ ਜਸਮੇਲ ਸਿੰਘ, ਸੰਤੋਖ ਸਿੰਘ, ਕੁਲਵੰਤ ਸਿੰਘ, ਅਮਰੀਕ ਸਿੰਘ ਸੇਖੋ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly