ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਹਰ ਸਾਲ ਇਕ ਜਨਵਰੀ ਨੂੰ ਸਮੁੱਚੀ ਦੁਨੀਆਂ ਦੇ ਵਿੱਚ ਨਵੇਂ ਸਾਲ ਦੀ ਆਮਦ ਦੇ ਉੱਤੇ ਅਨੇਕਾਂ ਢੰਗਾ ਤਰੀਕਿਆ ਦੇ ਨਾਲ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਲੋਕ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਨ ਖੈਰ ਸੁਖ ਮੰਗਦੇ ਹਨ ਪਰ ਅੱਜ ਨਵੇਂ ਵਰ੍ਹੇ ਦੀ ਆਮਦ ਉੱਤੇ ਪਹਿਲੀ ਜਨਵਰੀ ਨੂੰ ਪੰਜਾਬ ਸਰਕਾਰ ਨੇ ਇੱਕ ਆਰਟੀਆਈ ਪ੍ਰਾਪਤ ਕਰਨ ਵਾਲੇ ਵਿਅਕਤੀ ਸਮੇਤ 10 ਜਣਿਆ ਨੂੰ ‘ਪਰਚਾ ਰੂਪੀ ਵਧਾਈਆਂ’ ਦਿੱਤੀਆਂ ਹਨ ਇਹ ਗੱਲ ਸਭ ਪਾਸੇ ਫੈਲ ਹੀ ਗਈ ਹੈ। ਇਸ ਪਰਚ ਸੰਬੰਧੀ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਮਾਨਸਾ ਤੋਂ ਆਰਟੀਆਈ ਐਕਟਿਵ ਵਜੋਂ ਜਾਣੇ ਜਾਂਦੇ ਮਾਣਕ ਗੋਇਲ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਖਾਤੇ ਤੋਂ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨੀ ਜਪਾਨ ਕੋਰੀਆ ਦੌਰੇ ਉੱਤੇ ਸਨ ਤੇ ਪੰਜਾਬ ਸਰਕਾਰ ਦੇ ਸਰਕਾਰੀ ਹੈਲੀਕਾਪਟਰ ਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਮੁੜ ਚੰਡੀਗੜ੍ਹ ਉੜਾਨ ਭਰੀ ਸੀ ਇਸ ਸਬੰਧੀ ਮਾਣਕ ਗੋਇਲ ਦਾ ਕਹਿਣਾ ਸੀ ਕਿ ਇਸ ਵੇਲੇ ਪੰਜਾਬ ਸਰਕਾਰ ਦੇ ਉੱਡਣ ਖਟੋਲੇ ਗੱਡੇ ਨੂੰ ਕੌਣ ਹੱਕ ਰਿਹਾ ਹੈ। ਇਸ ਤੋਂ ਬਾਅਦ ਇਸ ਗੱਲ ਦਾ ਜਵਾਬ ਪੰਜਾਬ ਸਰਕਾਰ ਦੇ ਮੁੱਖ ਬੁਲਾਰੇ ਤੇ ਸਾਬਕਾ ਪੱਤਰਕਾਰ ਬਲਤੇਜ ਪੰਨੂ ਨੇ ਦਿੱਤਾ ਸੀ ਕਿ ਪੰਜਾਬ ਸਰਕਾਰ ਦੇ ਹੈਲੀਕਾਪਟਰ ਨੂੰ ਰਾਜਪਾਲ ਵੀ ਵਰਤ ਸਕਦੇ ਹਨ ਇਸ ਤੋਂ ਸਿੱਧ ਹੋ ਗਿਆ ਸੀ ਕਿ ਜਿਹੜੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਉਡਾਨ ਆਈ ਸੀ ਉਸ ਵਿੱਚ ਰਾਜਪਾਲ ਸਵਾਰ ਸਨ। ਉਸ ਤੋਂ ਬਾਅਦ ਮਾਣਕ ਗੋਇਲ ਵੱਲੋਂ ਜੋ ਗੱਲਬਾਤ ਉਠਾਈ ਗਈ ਸੀ ਉਸ ਨੂੰ ਆਪੋ ਆਪਣੇ ਸੋਸ਼ਲ ਮੀਡੀਆ ਰਾਹੀਂ ਕੁਝ ਪੱਤਰਕਾਰਾਂ ਤੇ ਹੋਰ ਵਿਅਕਤੀਆਂ ਨੇ ਸਾਂਝਾ ਕੀਤਾ ਸੀ ਜਿਸ ਵਿੱਚ ਮਿੰਟੂ ਗੁਰੂਸਰੀਆ ਮਨਿੰਦਰਜੀਤ ਸਿੱਧੂ ਦੀਪ ਮੰਗਲੀ ਤੋਂ ਇਲਾਵਾ ਦਸ ਵਿਅਕਤੀਆਂ ਜਿਨਾਂ ਵਿਅਕਤੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਬੀਤੀ 12 ਦਸੰਬਰ ਨੂੰ ਪੰਜਾਬ ਸਰਕਾਰ ਨੇ ਲੁਧਿਆਣਾ ਦੇ ਸਲੇਮ ਟਾਬਰੀ ਪੁਲਿਸ ਥਾਣੇ ਵਿੱਚ ਇਸ ਸਬੰਧੀ ਇੱਕ ਪਰਚਾ ਦਰਜ ਕੀਤਾ ਤੇ ਉਸ ਪਰਚੇ ਦੀ ਸਾਰੀ ਜਾਣਕਾਰੀ ਅੱਜ 1 ਦਸੰਬਰ ਨੂੰ ਪੰਜਾਬ ਦੀਆਂ ਅਖਬਾਰਾਂ ਰਾਹੀਂ ਬਾਹਰ ਆਈ ਇਸ ਤੋਂ ਬਾਅਦ ਜਿਨਾਂ ਉੱਪਰ ਪਰਚਾ ਹੋਇਆ ਉਹ ਵਿਅਕਤੀ ਵੀ ਸੋਸ਼ਲ ਮੀਡੀਆ ਉੱਪਰ ਗੱਲਬਾਤ ਰੱਖ ਰਹੇ ਹਨ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਬਿਨ ਮਤਲਬ ਹੀ ਧੱਕੇਸ਼ਾਹੀ ਦਿਖਾਉਂਦੇ ਹੋਏ ਇਹ ਪਰਚਾ ਦਰਜ ਕੀਤਾ ਹੈ ਉੰਝ ਵੀ ਜੇ ਕਰ ਦੇਖਿਆ ਜਾਵੇ ਤਾਂ ਪਹਿਲਾਂ ਜਗਰਾਉਂ ਫਿਰ ਬਠਿੰਡਾ ਗਿੱਦੜਬਾਹਾ ਤੇ ਹੋਰ ਕਈ ਥਾਵਾਂ ਦੇ ਉੱਪਰ ਪੱਤਰਕਾਰਾਂ ਦੇ ਨਾਲ ਧੱਕੇਸ਼ਾਹੀ ਹੋਈ ਹੈ ਪੱਤਰਕਾਰਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਤੇ ਸਰਕਾਰ ਵੱਲੋਂ ਉਹ ਪਰਚੇ ਜਾਂ ਹੋਰ ਧੱਕੇਸ਼ਾਹੀ ਰੱਦ ਕੀਤੀ ਗਈ। ਹੁਣ ਇੱਥੇ ਸਵਾਲ ਉੱਠਦਾ ਹੈ ਕਿ ਜਦੋਂ ਭਗਵੰਤ ਮਾਨ ਹੋਰੀ ਮੈਂਬਰ ਪਾਰਲੀਮੈਂਟ ਸਨ ਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਹਰ ਸਮੇਂ ਇਹੀ ਗੱਲ ਕਹਿੰਦੇ ਸਨ ਕਿ ਜਦੋਂ ਪੰਜਾਬ ਦੇ ਲੀਡਰ ਤੁਹਾਡੇ ਕੋਲ ਆਉਂਦੇ ਹਨ ਤਾਂ ਉਹਨਾਂ ਨੂੰ ਪੰਜਾਬ ਸਬੰਧੀ ਸਵਾਲ ਕਰਿਆ ਕਰੋ ਲੋਕ ਸਵਾਲ ਕਰਨ ਵੀ ਲੱਗੇ ਹਨ ਪਹਿਲਾਂ ਵਾਲਿਆਂ ਨੂੰ ਤੇ ਹੁਣ ਇਹਨਾਂ ਨੂੰ ਵੀ ਘੇਰਨ ਲੱਗੇ ਹਨ। ਜਿਹੜੇ ਕਹਿੰਦੇ ਸੀ ਕਿ ਲੋਕਾਂ ਨੂੰ ਸਵਾਲ ਕਰਿਆ ਕਰੋ ਉਹ ਇੱਕ ਸੋਸ਼ਲ ਮੀਡੀਆ ਉੱਪਰ ਪਾਈ ਹੋਈ ਗੱਲਬਾਤ ਤੋਂ ਇੰਨੇ ਖ਼ਫ਼ਾ ਹੋ ਗਏ ਕਿ ਮਾੜੀ ਜਿਹੀ ਗੱਲ ਦੇ ਉੱਪਰ ਹੀ ਦਸ ਜਾਣਿਆ ਵਿਰੁੱਧ ਪਰਚਾ ਦਰਜ ਕਰ ਦਿੱਤਾ। ਪੰਜਾਬ ਚੰਡੀਗੜ੍ਹ ਦੇ ਪੱਤਰਕਾਰਾਂ, ਪੱਤਰਕਾਰ ਯੂਨੀਅਨਾਂ,ਪੰਜਾਬ ਵਿੱਚ ਸਿਆਸੀ ਵਿਰੋਧੀ ਧਿਰ ਦੇ ਆਗੂਆਂ ਤੇ ਆਮ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਧੱਕੇਸ਼ਾਹੀ ਨਾਲ ਕੀਤੇ ਗਏ ਇਸ ਪਰਚੇ ਦੀ ਨਿਖੇਧੀ ਕੀਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



