HOME *ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਵੱਲੋਂ ਮੁੱਢਲੀ ਸਹਾਇਤਾ ਤੇ ਸੀਪੀਆਰ ਸਿਖਲਾਈ ਵਰਕਸ਼ਾਪ*

*ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਵੱਲੋਂ ਮੁੱਢਲੀ ਸਹਾਇਤਾ ਤੇ ਸੀਪੀਆਰ ਸਿਖਲਾਈ ਵਰਕਸ਼ਾਪ*

1
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੀ ਕ੍ਰਿਸ਼ਨਾ ਯੂਥ ਕਲੱਬ (ਰਜਿ.), ਨਵਾਂਸ਼ਹਿਰ ਵੱਲੋਂ ਲਿਵਾਸਾ ਹਸਪਤਾਲ ਦੇ ਸਹਿਯੋਗ ਨਾਲ ਮੁੱਢਲੀ ਸਹਾਇਤਾ ਅਤੇ ਸੀਪੀਆਰ (ਸੀ ਪੀ ਆਰ) ਸਿਖਲਾਈ ਵਰਕਸ਼ਾਪ ਕਰਵਾਈ ਗਈ। ਇਸ ਦਾ ਉਦੇਸ਼ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਐਮਰਜੈਂਸੀ ਸਮੇਂ ਜਾਨ ਬਚਾਉਣ ਲਈ ਲੋੜੀਂਦੇ ਹੁਨਰਾਂ ਬਾਰੇ ਜਾਗਰੂਕ ਕਰਨਾ ਸੀ।ਲਿਵਾਸਾ ਹਸਪਤਾਲ ਦੀ ਕਲੀਨਿਕਲ ਇੰਸਟ੍ਰਕਟਰ ਆਰ. ਕੇ. ਨਵਜੋਤ ਨੇ ਸੀਪੀਆਰ ਦੀ ਸਹੀ ਤਕਨੀਕ, ਬੇਹੋਸ਼ੀ, ਦਿਲ ਦਾ ਦੌਰਾ, ਸਾਹ ਰੁਕਣ, ਖੂਨ ਵਹਿਣ ਅਤੇ ਹੋਰ ਐਮਰਜੈਂਸੀ ਹਾਲਾਤਾਂ ਵਿੱਚ ਮੁੱਢਲੀ ਸਹਾਇਤਾ ਦੇਣ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੀਪੀਆਰ ਮੈਨਿਕਿਨ ‘ਤੇ ਲਾਈਵ ਡੈਮੋ ਦੇ ਕੇ ਭਾਗੀਦਾਰਾਂ ਨੂੰ ਵਿਹਾਰਕ ਸਿਖਲਾਈ ਵੀ ਦਿੱਤੀ।ਸਮਾਗਮ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਕਸ਼ਮੀਰ ਸਿੰਘ ਢਿੱਲੋਂ ਵੀ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਦੁਰਘਟਨਾ ਜਾਂ ਦਿਲ ਦੇ ਦੌਰੇ ਵਰਗੀਆਂ ਸਥਿਤੀਆਂ ਵਿੱਚ ਪਹਿਲੇ ਕੁਝ ਮਿੰਟ ਬੇਹੱਦ ਅਹਿਮ ਹੁੰਦੇ ਹਨ ਅਤੇ ਸੀਪੀਆਰ ਦਾ ਗਿਆਨ ਕਈ ਕੀਮਤੀ ਜਾਨਾਂ ਬਚਾ ਸਕਦਾ ਹੈ। ਇਸ ਮੌਕੇ ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਦੇ ਪ੍ਰਧਾਨ ਅੰਕੁਸ਼ ਨਿਝਾਵਨ, ਲਿਵਾਸਾ ਹਸਪਤਾਲ ਦੇ ਮਾਰਕੀਟਿੰਗ ਹੈੱਡ ਹੇਮੰਤ ਘਈ ਅਤੇ ਕਲੱਬ ਮੈਂਬਰ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ। ਅੰਤ ਵਿੱਚ ਕਲੱਬ ਵੱਲੋਂ ਮੁੱਖ ਮਹਿਮਾਨਾਂ ਅਤੇ ਪ੍ਰਸ਼ਿਕਸ਼ਕਾਂ ਦਾ ਸਨਮਾਨ ਕਰਕੇ ਧੰਨਵਾਦ ਕੀਤਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“ਹਾਲੇ ਆਵਾਜ਼ ਜਿਉਂਦੀ ਹੈ”
Next articleਨਗਰ ਕੌਂਸਲ ਰਾਏਕੋਟ ਵੱਲੋਂ ‘ਕਲੀਨ ਪੰਜਾਬ-ਪ੍ਰਦੂਸ਼ਣ ਮੁਕਤ ਪੰਜਾਬ’ ਮੁਹਿੰਮ ਦੀ ਸ਼ੁਰੂਆਤ