ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) :-ਪੰਜਾਬ ਵਿੱਚ ਪਿਛਲੇ ਤਿੰਨ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋਈ ਹੈ ਜਿਸ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ, ਭਗਵੰਤ ਮਾਨ ਉਹ ਵਿਅਕਤੀ ਹਨ ਜਿਹੜੇ ਪੰਜਾਬ ਦੇ ਇੱਕ ਪਿੰਡ ਦੇ ਜੰਮਪਲ ਹਨ ਉਸ ਤੋਂ ਬਾਅਦ ਪੰਜਾਬੀ ਕਲਾਕਾਰੀ ਵਿੱਚ ਪੈਰ ਧਰਦੇ ਹਨ ਇੱਕ ਸਫਲ ਕਮੇਡੀਅਨ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ ਉਸ ਤੋਂ ਬਾਅਦ ਪੰਜਾਬ ਨੂੰ ਸੁਧਾਰਨ ਦੀ ਰਾਜਨੀਤੀ ਵਿੱਚ ਭਗਵੰਤ ਮਾਨ ਸ਼ਾਮਿਲ ਹੁੰਦੇ ਹਨ ਪਹਿਲਾਂ ਮੈਂਬਰ ਪਾਰਲੀਮੈਂਟ ਉਸ ਤੋਂ ਬਾਅਦ ਮੌਜੂਦਾ ਸਮੇਂ ਪੰਜਾਬ ਦੇ ਮੁੱਖ ਮੰਤਰੀ ਹਨ ਇਹ ਗੱਲ ਲਿਖਣ ਤੋਂ ਭਾਵ ਹੈ ਕਿ ਭਗਵੰਤ ਮਾਨ ਜੀ ਪੂਰੇ ਪੇਂਡੂ ਪੰਜਾਬੀ ਹਨ ਜਿਨਾਂ ਨੇ ਪੰਜਾਬੀ ਜ਼ੁਬਾਨ ਵਿੱਚ ਆਪਣੀ ਕਾਮੇਡੀ ਦੁਨੀਆਂ ਵਿੱਚ ਪਹੁੰਚਾਈ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਉਸ ਵੇਲੇ ਤੋਂ ਹੀ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਸਬੰਧੀ ਕਾਫ਼ੀ ਕੁਝ ਕੀਤਾ ਉਹਨਾਂ ਨੇ ਸਮੁੱਚੇ ਪੰਜਾਬ ਦੇ ਵਿੱਚ ਇਹ ਹੁਕਮ ਲਾਗੂ ਕੀਤੇ ਸਨ ਕਿ ਜੋ ਵੀ ਕੋਈ ਦੁਕਾਨ ਜਾਂ ਹੋਰ ਕੰਮ ਕਾਰ ਵਾਲਾ ਅਦਾਰਾ ਹੈ ਸਾਨੂੰ ਪੰਜਾਬ ਵਿੱਚ ਇਹਨਾਂ ਦੇ ਬੋਰਡ ਪੰਜਾਬੀ ਵਿੱਚ ਲਿਖਣੇ ਚਾਹੀਦੇ ਹਨ ਇਸ ਤਰਾਂ ਹੋਇਆ ਵੀ ਪਰ ਬਹੁਤੇ ਲੋਕਾਂ ਨੇ ਬੋਰਡ ਆਦਿ ਨਹੀਂ ਬਣਵਾਏ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੀ ਜਾ ਰਹੀ ਸਿੱਖਿਆ ਕਰਾਂਤੀ ਦੀ ਗੱਲ ਵੱਲ ਆਈਏ ਪੰਜਾਬ ਸੂਬਾ ਹੈ ਜੋ ਪੰਜਾਬੀ ਦੇ ਨਾਮ ਉੱਤੇ ਸੂਬਾ ਪੰਜਾਬ ਬਣਿਆ। ਪੰਜਾਬੀ ਸਾਡੀ ਮਾਂ ਬੋਲੀ ਹੈ ਪੰਜਾਬੀ ਮਾਂ ਬੋਲੀ ਨਾਲ ਜੁੜਨਾ ਪ੍ਰਚਾਰਨਾ ਸਾਡਾ ਸਭਨਾਂ ਦਾ ਫਰਜ਼ ਹੈ ਸਰਕਾਰ ਦਾ ਹੋਰ ਵੀ ਵੱਡਾ ਫਰਜ਼ ਬਣ ਜਾਂਦਾ ਹੈ। ਪਰ ਜਿਹੜੀ ਇਸ ਵੇਲੇ ਪੰਜਾਬ ਵਿੱਚ ਕੱਲ ਸਿੱਖਿਆ ਕ੍ਰਾਂਤੀ ਸ਼ੁਰੂ ਹੋਈ ਹੈ ਸਮੁੱਚੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਕੂਲਾਂ ਦੇ ਉਦਘਾਟਨ ਹੋਣੇ ਹਨ ਉਸ ਦਾ ਇੱਕ ਪੋਸਟਰ ਦੇਖ ਕੇ ਬੜੀ ਹੈਰਾਨੀ ਹੋਈ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਨਾਲ ਜੁੜੀ ਹੋਈ ਹੈ ਪਰ ਪੰਜਾਬ ਸਰਕਾਰ ਦਾ ਇਹ ਪੋਸਟਰ ਜੋ ਖਬਰ ਵਿੱਚ ਹੈ ਉਹ ਹਿੰਦੀ ਵਿੱਚ ਹੈ। ਪੰਜਾਬੀ ਮਾਂ ਬੋਲੀ ਨਾਲ ਜੁੜੇ ਹੋਏ ਲੇਖਕ ਸਹਿਤਕਾਰਾਂ ਨੇ ਇਸ ਗੱਲ ਦੇ ਉੱਪਰ ਸਵਾਲ ਉਠਾਇਆ ਹੈ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਆਪ ਸਰਕਾਰ ਨੇ ਕਿਸੇ ਵੀ ਰੂਪ ਵਿੱਚ ਸ਼ੁਰੂ ਕਰਨੀ ਹੈ ਅਸੀਂ ਉਸਦਾ ਸਵਾਗਤ ਕਰਦੇ ਹਾਂ ਪਰ ਜਿਹੜੇ ਆਹ ਪੰਜਾਬੀ ਸਿੱਖਿਆ ਨੀਤੀ ਦਾ ਪ੍ਰਚਾਰ ਹਿੰਦੀ ਵਿੱਚ ਹੋ ਰਿਹਾ ਇਹ ਪੰਜਾਬੀ ਮਾਂ ਬੋਲੀ ਨਾਲ ਧੱਕਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj