ਪੰਜਾਬ ਸਰਕਾਰ ਨਸ਼ਾ ਤਸਕਰਾਂ ਵਿਰੁੱਧ ਸਖਤ ਹੋਈ, ਸਮੁੱਚੇ ਡੀ ਸੀਜ਼ ਨੂੰ ਜਾਇਦਾਦ ਅਟੈਚਮੈਂਟ ਸਬੰਧੀ ਹੁਕਮ

ਚੰਡੀਗੜ੍ਹ/(ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ 
ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਹੌਲੀ ਹੌਲੀ ਇਸ ਤਰ੍ਹਾਂ ਵਗ ਗਿਆ ਕਿ ਇਸ ਦਰਿਆ ਦੀ ਭੇਂਟ ਨੌਜਵਾਨੀ ਚੜੀ ਤੇ ਆਪਣੀਆਂ ਕੀਮਤੀਆਂ ਜਾਨਾ ਨਸ਼ਿਆਂ ਦੇ ਦਰਿਆ ਵਿੱਚ ਰੋੜ ਰਹੀ ਹੈ। ਨਸ਼ਿਆਂ ਦਾ ਮਾਮਲਾ ਪੰਜਾਬ ਦੇ ਵਿੱਚ ਕਾਫੀ ਦੇਰ ਤੋਂ ਚਰਚਾ ਵਿੱਚ ਹੈ ਪਰ ਹੌਲੀ ਹੌਲੀ ਇਹ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਵਿੱਚੋਂ ਦੀ ਹੁੰਦਾ ਹੋਇਆ ਘਰੋ ਘਰੀ ਪੁੱਜ ਗਿਆ। ਇਹ ਗੱਲਬਾਤ ਅਕਸਰ ਹੀ ਸਾਹਮਣੇ ਆਉਂਦੀ ਹੈ ਕਿ ਨਸ਼ਿਆਂ ਦਾ ਧੰਦਾ ਪੰਜਾਬ ਵਿੱਚ ਜੋ ਬਹੁਤ ਵੱਡੇ ਪੱਧਰ ਉੱਪਰ ਚੱਲਿਆ ਹੈ ਉਸ ਧੰਦੇ ਨੂੰ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਆਗੂਆਂ ਦੀ ਪੁਸ਼ਤ ਪਨਾਹੀ ਰਹੀ ਹੈ ਜੇਕਰ ਸਿਆਸੀ ਪੁਸ਼ਤ ਪਾਹੀ ਨਾ ਹੁੰਦੀ ਤਾਂ ਅੱਜ ਪੰਜਾਬ ਦਾ ਨਸ਼ਿਆਂ ਦੇ ਮਾਮਲੇ ਵਿੱਚ ਇਹ ਹਾਲ ਨਾ ਹੁੰਦਾ ਜਦੋਂ ਵੱਡੇ ਨਾਮੀ ਤਸਕਰ ਪੁਲਿਸ ਵੱਲੋਂ ਕਾਬੂ ਕੀਤੇ ਜਾਂਦੇ ਹਨ ਤਾਂ ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਪਾਰਟੀ ਦੀ ਸਿਆਸੀ ਆਗੂ ਦਾ ਨਾਮ ਉਸ ਤਸਕਰ ਦੇ ਨਾਲ ਜੁੜਦਾ ਹੈ ਪਰ ਜਿਸ ਦੀ ਸੋਟੀ ਉਸ ਦੀ ਮੱਝ ਅਨੁਸਾਰ ਨਸ਼ਾ ਤਸਕਰ ਤਾਂ ਫਸ ਜਾਂਦੇ ਹਨ ਪਰ ਸਿਆਸੀ ਪਾਰਟੀ ਨਾਲ ਸੰਬੰਧਿਤ ਉਹ ਆਗੂ ਜਿਨਾਂ ਦੀ ਪੁਸ਼ਤ ਪਨਾਹੀ ਹੇਠ ਨਸ਼ਾ ਚੱਲਦਾ ਰਿਹਾ ਉਹ ਫਿਰ ਸਿਆਸੀ ਕੁਰਸੀ ਉੱਤੇ ਬਿਰਾਜਮਾਨ ਰਹਿੰਦੇ ਹਨ ਇਹ ਅਸੀਂ ਲੰਮੇ ਸਮੇਂ ਤੋਂ ਪੰਜਾਬ ਵਿੱਚ ਦੇਖ ਰਹੇ ਹਾਂ। ਪੰਜਾਬ ਵਿੱਚ ਜਦੋਂ ਵੀ ਕੋਈ ਸਰਕਾਰ ਬਣਦੀ ਹੈ ਤਾਂ ਉਸ ਦਾ ਪਹਿਲਾ ਕੰਮ ਇਹੀ ਹੁੰਦਾ ਹੈ ਕਿ ਅਸੀਂ ਪੰਜਾਬ ਵਿੱਚੋਂ ਨਸ਼ੇ ਬੰਦ ਕਰਾਂਗੇ ਪਰ ਪੰਜਾਬ ਵਿੱਚੋਂ ਨਸ਼ੇ ਬੰਦ ਹੋਣ ਦਾ ਨਾਮ ਨਹੀਂ ਲੈ ਰਹੇ।
    ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਪੰਜਾਬ ਵਿੱਚ ਤਿੰਨ ਸਾਲ ਦਾ ਸਮਾਂ ਹੋਣ ਵਾਲਾ ਹੈ ਤੇ ਇਹਨਾਂ ਤੋਂ ਵੀ ਨਸ਼ਿਆਂ ਦੇ ਉੱਪਰ ਕੋਈ ਬਹੁਤੀ ਵੱਡੀ ਰੋਕਥਾਮ ਨਹੀਂ ਲੱਗੀ। ਅੱਜ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਇੱਕ ਨਵਾਂ ਹੁਕਮ ਸਾਹਮਣੇ ਆਇਆ ਹੈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਮੁੱਚੇ ਜਿਲਿਆਂ ਦੇ ਡੀ ਸੀ ਨੂੰ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਕਿਸੇ ਵੀ ਨਸ਼ਾ ਤਸਕਰ ਨੂੰ ਫੜਦੀ ਹੈ ਤਾਂ ਉਸ ਦੀ ਜਾਇਦਾਦ ਜਾਂ ਹੋਰ ਵੇਰਵਿਆਂ ਦੇ ਸੰਬੰਧ ਵਿੱਚ ਡੀਸੀ ਦਫਤਰ ਪੁਲਿਸ ਨੂੰ ਪੂਰਾ ਸਹਿਯੋਗ ਦੇਵੇ ਤਾਂ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਆਦਿ ਨੂੰ ਇਸ ਨਾਲ ਅਟੈਚ ਕੀਤਾ ਜਾਵੇ ਤੇ ਨਸ਼ਾ ਤਸਕਾਂ ਵੱਲੋਂ ਬਣਾਈ ਹੋਈ ਬੇਹਿਸਾਬੀ ਜਾਇਦਾਦ ਜਬਤ ਕੀਤੀ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਮਰ ਕੈਂਪ ਦੌਰਾਨ ਫੁੱਟਬਾਲ ਕਲੱਬ ਬਖੋਪੀਰ ਜੇ ਨੌਜਵਾਨ ਖਿਡਾਰੀਆਂ ਵੱਲੋਂ ਪਿੰਡ ਦੀ ਸੜਕ ਉੱਪਰ ਲਗਾਏ ਗਏ ਬੂਟੇ।
Next articleਸਮੂਹ ਇਨਸਾਫ਼ਪਸੰਦ ਤਾਕਤਾਂ ਕਾਲੇ ਕਾਨੂੰਨਾਂ ਨੂੰ ਰੋਕਣ ਲਈ ਅੱਗੇ ਆਉਣ- – ਪੰਜਾਬ ਜਮਹੂਰੀ ਮੋਰਚਾ