ਕਪੂਰਥਲਾ,(ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੇ ਪ੍ਰਧਾਨ ਸੁਖਦਿਆਲ ਸਿੰਘ ਝੰਡ, ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ , ਲੈਕਚਰਾਰ ਰਜੇਸ਼ ਜੋਲੀ, ਸਰਦਾਰ ਭਜਨ ਸਿੰਘ ਮਾਨ ਤੇ ਸ੍ਰੀ ਰਮੇਸ਼ ਭੇਟਾ ਸੂਬਾਈ ਆਗੂਆਂ ਨੇ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਜੁਬਾਨੀ ਰੋਕ ਲਗਾ ਦਿੱਤੀ ਗਈ ਹੈ ਅੱਜ ਦੋ ਜੁਲਾਈ ਤੋਂ ਬਾਅਦ ਵੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਹੱਥ ਖਾਲੀ ਹਨ ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨਿਆਂ ਵਿੱਚ ਵੀ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਤਨਖਾਹਾਂ ਦਾ 10, 12 ਤਰੀਕ ਤੱਕ ਅਪੜ ਗਈਆਂ ਸਨ ਇੱਕ ਪਾਸੇ ਤਾਂ ਪੰਜਾਬ ਦੀ ਸਰਕਾਰ ਕਹਿ ਰਹੀ ਹੈ ਕਿ ਸਾਡੇ ਖਜ਼ਾਨੇ ਭਰੇ ਹੋਏ ਹਨ ਤੇ ਦੂਜੇ ਪਾਸੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੋਂ ਟਾਲਾ ਵੱਟ ਰਹੇ ਹਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਮੁਲਾਜ਼ਮਾਂ ਦੀ ਤਨਖਾਹਾਂ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਜਾਣੇ ਚਾਹੀਦੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਿੱਤੀ ਯੋਜਨਾਬੰਦੀ ਦੀ ਘਾਟ ਕਾਰਨ ਹੀ ਮੁਲਾਜ਼ਮ ਵਰਗ ਨੂੰ ਡੀਏ ਦੀਆਂ ਕਿਸਤਾਂ ,ਪੇਂਡੂ ਭੱਤੇ ਅਤੇ ਤਨਖਾਹ ਕਮਿਸ਼ਨ ਦੇ ਬਕਾਇਆਂ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਹਰ ਮਹੀਨੇ ਤਨਖਾਹਾਂ ਸਮੇਂ ਸਿਰ ਜਾਰੀ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਮੁਲਾਜ਼ਮਾਂ ਵੱਲੋਂ ਕਈ ਖਰਚਾਂ ਤੇ ਭਗਤਾਨ ਕਰਨੇ ਹੁੰਦੇ ਹਨ ਬੱਚਿਆਂ ਦੀਆਂ ਫੀਸਾਂ ਦੇਣੀਆਂ ਹੁੰਦੀਆਂ ਹਨ ਇਸ ਤਰ੍ਹਾਂ ਤਨਖਾਹ ਵਿੱਚ ਕੋਈ ਦੇਰੀ ਨਾਲ ਅਧਿਆਪਕਾਂ ਨੂੰ ਕਈ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਕੋਚ ਮਨਜੀਤ ਸਿੰਘ ਥਿੰਦ , ਵਿਜੈ ਕੁਮਾਰ ਭਵਾਨੀਪੁਰ ,ਸੁਰਿੰਦਰ ਕੁਮਾਰ ਭਵਾਨੀਪੁਰ, ਕੋਚ ਮਨਿੰਦਰ ਸਿੰਘ ਰੂਬਲ ,ਅਮਨ ਸੂਦ, ਸ਼ਾਮ ਕੁਮਾਰ ਤੋਗਾਂਵਾਲ ,ਮਨਜੀਤ ਸਿੰਘ ਤੋਗਾਵਾਲਾ, ਰਣਜੀਤ ਸਿੰਘ ਮੋਠਾਵਾਲ, ਜੋਗਿੰਦਰ ਸਿੰਘ, ਸਤੀਸ਼ ਟਿੱਬਾ, ਟੋਨੀ ਕੋੜਾ ਕੋਚ ਕੁਲਬੀਰ ਸਿੰਘ ਕਾਲੀ , ਪਰਦੀਪ ਕੁਮਾਰ ਵਰਮਾ ,ਹਰਸਿਮਰਤ ਸਿੰਘ ਥਿੰਦ, ਜਤਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਡੈਨਵਿੰਡ ,ਮਨੋਜ ਟਿੱਬਾ ,ਬਿਕਰਮਜੀਤ ਸਿੰਘ , ਮਨਦੀਪ ਸਿੰਘ ਔਲਖ ,ਅਮਨਦੀਪ ਸਿੰਘ ਵਲਣੀ ,ਜਰਨੈਲ ਸਿੰਘ ਡੁਮੇਲੀ, ਮਹਾਵੀਰ ,ਜਗਤਾਰ ਸਿੰਘ ਮੰਡ ,ਪਾਰਸ ਧੀਰ, ਸੰਦੀਪ ਮੰਡ ,ਗੁਰਦੇਵ ਸਿੰਘ ਧੰਮ ਬਾਦਸ਼ਾਹਪੁਰ ਆਦਿ ਹਾਜ਼ਰ ਸਨ।
HOME ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੋਂ ਭੱਜੀ – ਅਧਿਆਪਕ ਦਲ