ਪੰਜਾਬ ਸਰਕਾਰ ਵਲੋਂ ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮਾਂ ‘ਤੇ ਲਗਾਉਣ ਲਈ ਸਖ਼ਤ ਨਿਖੇਧੀ

ਗੜ੍ਹਸ਼ੰਕਰ (ਸਮਾਜ ਵੀਕਲੀ)  (ਬਲਵੀਰ ਚੌਪੜਾ)  ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸਕੂਲਾਂ ਦੇ ਅਧਿਆਪਕਾਂ ਨੂੰ ਬੀਐਲਓ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਅਤੇ ਬਲਾਕ ਡਿਵੈਲਪਮੈਂਟ ਅਤੇ ਪੰਚਾਇਤ ਦਫਤਰਾਂ ਵਿੱਚ  ਪਿੰਡਾਂ ਵਿੱਚ ਗ੍ਰਾਮ ਸਭਾ ਦੇ ਇਜਲਾਸ ਕਰਾਉਣ ਲਈ ਟ੍ਰੇਨਿੰਗ ਦੇਣ ਦੇ ਕੰਮਾਂ ਤੇ ਲਾਉਣ ਦੀ ਸਖ਼ਤ  ਨਿਖੇਧੀ ਕੀਤੀ ਗਈ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਡੈਮੋਕਰੇਟਿਕ ਟੀਚਰ ਉਪਰੰਤ ਪੰਜਾਬ ਦੇ ਸੂਬਾ ਸੰਯੁਕਤ ਇਕੱਤਰ ਮੁਕੇਸ਼ ਕੁਮਾਰ ਜਿਲਾ ਪ੍ਰਧਾਨ ਸੁਖਦੇਵ ਡਾਂਨਸੀਵਾਲ ਜਿਲਾ ਸਕੱਤਰ ਇੰਦਰ ਸੁਖਦੀਪ ਸਿੰਘ ਓਡਰਾ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਵਿਦਿਆ ਨੂੰ ਮੁੱਖ ਰੱਖ ਕੇ ਪ੍ਰਚਾਰ ਕਰ ਰਹੀ ਹੈ ਉੱਥੇ ਅਧਿਆਪਕਾਂ ਨੂੰ ਥੋਕ ਦੇ ਹਿਸਾਬ ਨਾਲ ਗੈਰ ਵਿੱਦਿਅਕ ਕੰਮਾਂ ‘ਤੇ ਲਾਇਆ ਜਾ ਰਿਹਾ ਹੈ।  ਡੀ ਟੀ ਐੱਫ ਦੇ ਆਗੂਆਂ ਨੇ ਦੱਸਿਆ ਪਿਛਲੇ ਦਿਨੀ ਹੋਈਆਂ ਸੰਸਦੀ ਚੋਣਾਂ ਵਿੱਚ ਵੀ ਤਕਰੀਬਨ ਅਧਿਆਪਕ ਤਿੰਨ ਮਹੀਨੇ ਚੋਣ ਡਿਊਟੀਆਂ ਤੇ ਰਹੇ ਹਨ ਹੁਣ ਫਿਰ ਜਿੱਥੇ ਇੱਕ ਮਹੀਨੇ ਬਾਅਦ ਦੁਬਾਰਾ ਚੋਣਾਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਚੋਣਾਂ ਦੀ ਪ੍ਰਕਿਰਿਆ ਵਿੱਚ ਲਗਾ ਦਿੱਤੀਆਂ ਗਈਆਂ ਹਨ ਉੱਥੇ ਪਹਿਲਾਂ  ਹੀ ਹਜ਼ਾਰਾਂ ਅਧਿਆਪਕਾ ਦੀਆ ਬੀਐਲਓ ਦੀਆਂ ਡਿਊਟੀਆਂ ਲਗਾਈਆ  ਹੋਈਆ ਹਨ ਉਨਾਂ ਨੂੰ ਵੋਟਾਂ ਬਣਾਉਣ ਲਈ ਘਰ ਘਰ  ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਉਥੇ ਅਧਿਆਪਕ ਨੂੰ ਗ੍ਰਾਮ ਸਭਾਵਾਂ ਦੇ ਅਜਲਾਸ ਕਰਨ ਟ੍ਰੇਨਿੰਗਾਂ ਸ਼ੁਰੂ ਕਰ ਦਿਤੀਆ ਹਨ ਜਿਸ ਦਾ ਜਥੇਬੰਦੀ ਡਟ ਕੇ ਵਿਰੋਧ ਕਰੇਗੀ, ਉਹਨਾ ਹਜ਼ਾਰਾਂ ਅਧਿਆਪਕਾਂ ਦੀਆਂ ਡਿਊਟੀਆਂ ਲੱਗਣ ਨਾਲ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਕਿ ਚੋਣ ਕਮਿਸ਼ਨ ਅਤੇ ਸਥਾਨਕ ਪ੍ਰਸ਼ਾਸਨ ਇਹਨਾਂ ਚੋਣ ਡਿਊਟੀਆਂ ਬਾਰੇ ਬਦਲਵਾਂ ਪ੍ਰਬੰਧ ਕਰਕੇ ਅਧਿਆਪਕਾਂ ਨੂੰ ਸਿਰਫ ਪੜਾਉਣ ਦਿੱਤਾ ਜਾਵੇ। ਆਗੂਆ ਨੇ ਚਿਤਾਵਨੀ ਕਿ ਜੇਕਰ ਅਧਿਆਪਕਾਂ ਤੋ ਬੀਐਲਓ ਅਤੇ ਹੋਰ ਗੈਰ ਵਿਦਿਅਕ ਕੰਮ ਲੈਣੇ ਬੰਦ ਨਾ ਕੀਤੇ ਤਾਂ ਜੱਥੇਬੰਦ ਸ਼ੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਭਗਵੰਤ ਮਾਨ ਦੇ ਲਾਰਿਆਂ ਦੀ ਪੰਡ ਫੂਕੀ ਕੇ ਗੜ੍ਹਸ਼ੰਕਰ ਵਿਖ਼ੇ ਕੀਤਾ ਰੋਸ ਪ੍ਰਦਸ਼ਨ
Next articleगढ़शंकर के विभिन्न स्कूलों में सरकार के पत्र की कॉपियां जलाकर जीटीयू ने प्रदर्शन किया