ਚੱਬੇਵਾਲ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਪਿੰਡ ਹਾਰਟਾ ਵਿਖ਼ੇ ਮਾਨਯੋਗ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਸਾਂਸਦ, ਸਾਬਕਾ ਵਿਧਾਇਕ ਅਤੇ ਬਸਪਾ ਪੰਜਾਬ ਪ੍ਰਧਾਨ ਸਾਹਿਬ ਅਤੇ ਬਸਪਾ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਪੁਹੰਚੀ ਅਤੇ ਪਿੰਡ ਹਾਰਟਾ ਦੇ ਵਿਚ ਸਰਕਾਰ ਵਲੋਂ ਗਰੀਬਾਂ ਦੇ ਨਾਲ ਕੀਤੇ ਤਸ਼ਦਦ / ਧੱਕੇ ਦਾ ਜਾਇਜਾਂ ਲਿਆ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆ I ਸਾਰੇ ਹੀ ਪਾਰਟੀ ਦੇ ਅਹੁਦੇਦਾਰ ਅਤੇ ਜੁੰਮੇਵਾਰ ਸਾਥੀ ਵੀਂ ਮੌਕੇ ਤੇ ਪੁਹੰਚੇ I ਇਸ ਮੌਕੇ ਮਾਨਯੋਗ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਐਲਾਣ ਕੀਤਾ ਕਿ ਹਲਕਾ ਵਿਧਾਇਕ, ਸਾਂਸਦ ਅਤੇ ਪੰਜਾਬ ਸਰਕਾਰ ਵਲੋਂ ਪਿੰਡ ਹਾਰਟਾ ਦੇ ਵਾਸੀਆਂ ਤੇ ਹਲਕਾ ਵਾਸੀਆਂ ਉਪਰ ਕੀਤੇ ਜਾਂ ਰਹੇ ਤਸ਼ਦੱਦ ਅਤੇ ਜਬਰ ਜ਼ੁਲਮ ਦੇ ਖਿਲਾਫ ਬਸਪਾ ਵਲੋਂ ਮਿਤੀ 23/08/2025 ਨੂੰ ਚੱਬੇਵਾਲ ਵਿਖ਼ੇ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਬੱਡੇ ਪੱਧਰ ਤੇ ਰੈਲ਼ੀ ਕੀਤੀ ਜਾਵੇਗੀ I ਇਸ ਮੌਕੇ ਉਨ੍ਹਾਂ ਦੇ ਨਾਲ ਚੌਧਰੀ ਗੁਰਨਾਮ ਸਿੰਘ ਜੀ ਪੰਜਾਬ ਇੰਚਾਰਜ, ਜਿਲ੍ਹਾ ਪ੍ਰਧਾਨ ਦਲਜੀਤ ਰਾਏ ਜੀ, ਐਡਵੋਕੇਟ ਪਲਵਿੰਦਰ ਮਾਨਾ ਜੀ ਹਲ਼ਕਾ ਇੰਚਾਰਜ ਚੱਬੇਵਾਲ, ਰਾਕੇਸ਼ ਕਿੱਟੀ ਜੀ ਜਿਲ੍ਹਾ ਸਕੱਤਰ, ਯਸ਼ਪਾਲ ਭੱਟੀ ਜੀ ਹਲਕਾ ਪ੍ਰਧਾਨ, ਸੁਰਜੀਤ ਮਹਿਮੀ ਹਲਕਾ ਪ੍ਰਧਾਨ, ਸਤਪਾਲ ਬੜਲਾ ਜੀ, ਸਤਪਾਲ ਬੰਗਾ ਜੀ, ਸੁਦੇਸ਼ ਭੱਟੀ ਜੀ, ਵਿਕੀ ਬੰਗਾ BVF, ਜੈ ਪ੍ਰਕਾਸ਼, ਸ ਪ੍ਰੇਮ ਸਿੰਘ ਖਾਲਸਾ ਜੀ, ਡਾ ਹਰਨੇਕ ਸਿੰਘ, ਬਲਵੰਤ ਸਹਿਗਲ, ਰਾਜੇਸ਼ ਭੁੰਨੋ,ਰਾਜਵਿੰਦਰ ਸਿੰਘ, ਰਾਮ ਆਸਰਾ ਜੀ, ਮਲਕੀਤ ਸਿੰਘ ਹਾਰਟਾ, ਦੁਖਭੰਜਣ ਸਿੰਘ ਜੀ, ਰਣਜੀਤ ਸਿੰਘ ਅਤੇ ਬੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ ।
ਪੰਜਾਬ ਸਰਕਾਰ ਦੇ ਜ਼ੁਲਮ ਅਤੇ ਤਸ਼ੱਦਦ ਦਾ ਜੁਆਬ 23 ਅਗਸਤ ਨੂੰ ਚੱਬੇਵਾਲ ਵਿਖੇ ਬਸਪਾ ਦੇਵੇਗੀ —ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



