(ਸਮਾਜ ਵੀਕਲੀ) ਮੈਂ ਸਵੇਰੇ ਤੜਕੇ ਚੰਡੀਗੜ੍ਹ ਲਈ ਬੱਸ ਫੜੀ ਚਲੋ ਸਮੇਂ ਨਾਲ ਪਹੁੰਚਾ ਦੇਵੇਗੀ। ਪਰ ਜਦੋਂ ਬੈਠੇ ਬੱਸ ਚੱਲੀ ਤਾਂ ਪਤਾ ਲੱਗਾ, ਉਹ ਰੱਬਾ ਸਮੇਂ ਨਾਲ ਪਹੁੰਚਾਉਣ ਦੀ ਛੱਡੋ ਪਹੁੰਚਾ ਦੇਵੇ ਉਹ ਹੀ ਕਾਫੀ ਹੈ। ਬੁਰੇ ਹਾਲਾਤ ਸਾਰੀ ਬੱਸ ਖੜਕੇ ਬਾਹਰੋ ਦੇਖਣ ਨੂੰ ਤਾਂ ਚੰਗੀ ਭਲੀ ਲੱਗੇ ਅੰਦਰ ਬੈਠ ਕੇ ਪਤਾ ਲੱਗਾ ਕਿ ਖ਼ਸਤਾ ਹਾਲਾਤ ਨੇ ਪੰਜਾਬ ਰੋਡਵੇਜ਼ ਬੱਸਾਂ ਦੇ,,ਇੱਕ ਸਟਾਪ ਤੇ ਬੱਸ ਰੁਕੀ ਮੈਂ ਕੰਡਕਟਰ ਨੂੰ ਸਹਿਤ ਸੁਭਾਅ ਪੁੱਛ ਲਿਆ ਬਾਈ ਇਹ ਪਹਿਲਾ ਵੀ ਚੰਡੀਗੜ੍ਹ ਜਾਂਦੀ ਹੈ?? ਬਸ ਦੂ ਹਾਲਾਤ ਬਹੁਤ ਖਰਾਬ ਹਨ,ਉਹ ਅੱਗਿਓਂ ਹੱਸ ਕੇ ਬੋਲਿਆ ਬਾਈ ਇਹ ਬੱਸ ਤਾਂ ਫੇਰ ਵੀ ਠੀਕ ਹੈ।ਹੋਰ ਕਈਆ ਬੱਸਾਂ ਦੇ ਬਹੁਤ ਬੁਰੇ ਹਾਲਾਤ ਨੇ ਜਿੱਥੇ ਦਿਲ ਕਰਦਿਆਂ ਰਾਹ ਵਿੱਚ ਖੜ ਜਾਂਦੀਆਂ ਨੇ,,ਇਸ ਦਾ ਮਤਲਬ ਉਸ ਨੂੰ ਵੀ ਪਤਾ ਸੀ ?? ਮੈਂ ਇਹ ਸਵਾਲ ਕਿਉਂ ਕਿਤਾ,,ਬਟਾਲੇ ਡਿਪੂ ਤੋਂ ਚੰਡੀਗੜ੍ਹ ਬਾਰੇ ਕਹਿ ਰਹਿਆ ਸੀ। ਸਰਕਾਰ ਦਾ ਧਿਆਨ ਸਰਕਾਰੀ ਬੱਸਾਂ ਵੱਲ ਵੀ ਹੋਣਾ ਚਾਹੀਦਾ ਹੈ।ਮਿਡਲ ਕਲਾਸ ਤੋਂ ਲੈ ਕੇ ਗਰੀਬ ਬੰਦਾ ਇਹਨਾਂ ਬੱਸਾਂ ਵਿੱਚ ਹੀ ਸਫ਼ਰ ਕਰਦਾਂ ਹੈਂ। ਉਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਜ਼ੋ ਤੁਸੀਂ ਸੜਕਾਂ ਤੇ ਚਲਦਿਆਂ ਸਰਕਾਰੀ ਬੱਸਾਂ ਦਾ ਮੁਆਇਨਾ ਨਹੀਂ ਕਰ ਜਾ ਕਰਾਂ ਸਕਦੇ ਹੋ,ਸਰਕਾਰ ਨੂੰ ਸਰਕਾਰੀ ਬੱਸਾਂ ਵੱਲ ਥੋੜਾ ਧਿਆਨ ਦੇਣ ਦੀ ਲੋੜ ਹੈ।।
ਫ੍ਰੀ ਸਫ਼ਰ ਔਰਤਾਂ ਲਈ ਕਿਉਂ ???
ਤੁਸੀਂ ਬੱਸਾਂ ਦੇ ਹਾਲਾਤ ਠੀਕ ਕਰੋ ?? ਜੋ ਔਰਤਾਂ ਲਈ ਬੱਸ ਦਾ ਸਫ਼ਰ ਫ੍ਰੀ ਕੀਤਾ ਹੋਇਆ ਹੈ।ਉਸ ਉਪਰ ਵੀ ਟਿਕਟ ਲਾਗੂ ਹੋਣੀ ਚਾਹੀਦੀ ਹੈ।ਤਾਂ ਜ਼ੋ ਸਰਕਾਰ ਦੇ ਖਜ਼ਾਨੇ ਵਿਚ ਪੈਸਾਂ ਆਉਣ ਤੇ ਬੱਸਾਂ ਦੇ ਹਾਲਾਤ ਸੁਧਾਰਨ ਵਿੱਚ ਸਹਾਇਤਾ ਮਿਲੇ ।ਸਫ਼ਰ ਫ੍ਰੀ ਕਰ ਦਿੱਤਾ ਤੇ ਪਹੁੰਚਾਉਣ ਵਾਲੇ ਸਾਧਨ ਹੀ ਸਹੀ ਨਹੀਂ ਫ੍ਰੀ ਸੇਵਾ ਦਾ ਲਾਭ ਕਿਸ ਨੇ ਲੈਣਾ,,ਇਹ ਵੀ ਦੇਖਣ ਵਿਚ ਆਇਆ ਕਿਤੇ ਕਿਤੇ ਬੀਬੀਆਂ ਤਾਂ ਫ੍ਰੀ ਜਾਣ ਪਿਛੇ ਵੀ ਲੜ ਪੈਂਦੀਆਂ ਨੇ ਮੈਂ ਜਾਣਾ ਮੈਂ ਜਾਣਾ,,ਚਾਹੇ ਹਾਲਾਤ ਕਿਹੋ ਜਿਹੇ ਵੀ ਹੋਣ ,ਮਰਨ ਤੋਂ ਡਰ ਨਹੀਂ ਲੱਗਦਾ ਥੋੜੇ ਜਿਹੇ ਪੈਸੇ ਬਚਾਉਣ ਦੇ ਚੱਕਰ ਵਿੱਚ ਇਹ ਵੀ ਨਹੀਂ ਦੇਖਦੇ ਸਫ਼ਰ ਕਰ ਕਿਸ ਤਰ੍ਹਾਂ ਰਹੇ ਹਾ। ਇਥੋਂ ਤੱਕ ਦੇਖਿਆ ਗਿਆ ਕਈ ਔਰਤਾਂ ਬਾਰੀ ਵਿੱਚ ਲਮਕ ਕੇ ਵੀ ਸਫ਼ਰ ਕਰਦੀਆਂ ਹਨ। ਜਦੋਂ ਤੱਕ ਅਸੀਂ ਫ੍ਰੀ ਦੇ ਲਾਲਚ ਵਿੱਚ ਸਰਕਾਰ ਨੂੰ ਸਵਾਲ ਨਹੀਂ ਕਰਦੇ, ਪੁਛਦੇ ਉਦੋਂ ਤੱਕ ਹਲਾਤ ਇਹੋ ਜਿਹੇ ਹੀ ਰਹਿਣਗੇ।।ਇਸ ਨਾਲ ਪੈਸੇ ਦੇ ਕੇ ਸਫ਼ਰ ਕਰਨ ਵਾਲਿਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।।ਸਰਕਾਰਾਂ ਚਾਹੁੰਣ ਤਾਂ ਕੁੱਝ ਵੀ ਹੋ ਸਕਦਾ ਮਹਿਕਮਾ ਵੀ ਸੁਧਰ ਸਕਦਾ ਤੇ ਬੱਸਾਂ ਵੀ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ। ਪੰਜਾਬ ਵਿੱਚ ਅੱਜ ਕੱਲ੍ਹ
ਪੰਜਾਬ ਰੋਡਵੇਜ਼ ਪੀਆਰਟੀਸੀ ਬੱਸਾਂ ਦਾ ਹਾਲ ਨਹੀਂ ਬੁਰਾ ਹਾਲ ਹੈ ਸਰਕਾਰ ਨੂੰ ਫਰੀ ਵਾਸਤੇ ਸੇਵਾ ਤੁਰੰਤ ਖਤਮ ਕਰ ਦੇਣੀ ਚਾਹੀਦੀ ਹੈ ਨਹੀਂ ਤਾਂ ਇਹ ਦੋਨੋਂ ਬੱਸ ਸੇਵਾਵਾਂ ਜਲਦੀ ਹੀ ਖਤਮ ਹੋ ਜਾਣਗੀਆਂ ਕੀ ਖੱਟਿਆ ਸਰਕਾਰੇ ਲੋਕਾਂ ਨੂੰ ਮੁਫਤ ਸਫਰ ਕਰਵਾ ਕੇ ਫੇਰ ਹਰ ਕੋਈ ਸਰਕਾਰ ਨੂੰ ਇਹ ਕਹੇਗਾ ਪਰ ਬਸ ਸੇਵਾ ਜੋ ਸਰਕਾਰੀ ਹੈ ਉਸ ਦਾ ਅੰਤ ਹੋ ਜਾਵੇਗਾ।
ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਫੋਨ 062393 31711
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



