ਸਮਾਜ ਵੀਕਲੀ ਯੂ ਕੇ-
ਕਪੂਰਥਲਾ, 4 ਨਵੰਬਰ (ਕੌੜਾ)- ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰ ਪੁਰ ਵਿਖੇ 6 ਦਸੰਬਰ ਨੂੰ ਕੀਤੇ ਜਾ ਰਹੇ ਵਿਸ਼ਾਲ ਰੋਸ ਪ੍ਰਦਰਸ਼ਨ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਪੂਰਥਲਾ ਤੋਂ ਅਧਿਆਪਕ ਆਗੂ ਸੁਖਦਿਆਲ ਸਿੰਘ ਝੰਡ, ਸੁਖਚੈਨ ਸਿੰਘ ਬੱਧਣ, ਮਨਜਿੰਦਰ ਸਿੰਘ ਧੰਜੂ, ਭਜਨ ਸਿੰਘ ਮਾਨ, ਲੈਕਚਰਾਰ ਰਜੇਸ਼ ਜੋਲੀ, ਜਸਪਾਲ ਸਿੰਘ,ਜਗਜੀਤ ਸਿੰਘ ਬੂਲਪੁਰ,,ਪੰਕਜ ਕੁਮਾਰ ,ਅਸ਼ਵਨੀ ਕੁਮਾਰ,ਅਜੈ ਕੁਮਾਰ,ਰਮੇਸ਼ ਕੁਮਾਰ ਭੇਟਾ, ਹਰਦੇਵ ਸਿੰਘ ਖਾਨੋਵਾਲ ,ਕਮਲਜੀਤ ਸਿੰਘ ਮੇਜਰਵਾਲ ,ਡਾਕਟਰ ਅਰਵਿੰਦਰ ਸਿੰਘ ਭਰੋਤ ,ਅਮਰੀਕ ਸਿੰਘ ਰੰਧਾਵਾ, ਵੱਸਣਦੀਪ ਸਿੰਘ ਜੱਜ, ਲੈਕਚਰਾਰ ਵਿਨੀਸ਼ ਸ਼ਰਮਾ ,ਮਨੋਜ ਟਿੱਬਾ, ਟੋਨੀ ਕੌੜਾ, ਰੋਸ਼ਨ ਲਾਲ, ਗੁਰਮੀਤ ਸਿੰਘ ਖਾਲਸਾ, ਰਾਜਨਜੋਤ ਸਿੰਘ ਖਹਿਰਾ, ਰਕੇਸ਼ ਸਾਨਿਆਲ ,ਜਗਜੀਤ ਸਿੰਘ ਮਿਰਜਾਪੁਰ, ਮਨੂੰ ਕੁਮਾਰ ਪਰਾਸ਼ਰ, ਮਨਜੀਤ ਸਿੰਘ ਥਿੰਦ ,ਸੰਦੀਪ ਮੰਡ ਨੇ ਦਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਵਰਗ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਸਬੰਧੀ ਧਾਰੀ ਹੋਈ ਚੁੱਪੀ ਦੇ ਵਿਰੋਧ ਵਿੱਚ ਪੰਜਾਬ ਦੇ ਸਮੁੱਚੇ ਅਧਿਆਪਕ ਵਰਗ ਵੱਲੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਝੰਡੇ ਹੇਠ ਸਿੱਖਿਆ ਮੰਤਰੀ ਦੇ ਪਿੰਡ ਜੋ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਉਸ ਵਿੱਚ ਜ਼ਿਲ੍ਹਾ ਕਪੂਰਥਲਾ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਮੂਲੀਅਤ ਕਰਨਗੇ।
ਅਧਿਆਪਕ ਆਗੂਆਂ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਪੈਨਸ਼ਨ ਸਕੀਮ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ,ਡੀ ਏ ਦਾ ਬਕਾਇਆ, ਪੇ ਕਮਿਸ਼ਨ ਦੀਆਂ ਤਰੁੱਟੀਆਂ, ਭੱਤੇ , ਤਰੱਕੀਆਂ ਸਮੇਤ ਅਧਿਆਪਕ ਵਰਗ ਦੀਆਂ ਕਈ ਪ੍ਰਕਾਰ ਦੀਆਂ ਵਿਭਾਗੀ ਅਤੇ ਵਿੱਤੀ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਮੁੱਚੇ ਅਧਿਆਪਕ ਵਰਗ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪ੍ਰਤੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਓਹਨਾਂ ਦਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਮਰੱਥ, ਬਿਜ਼ਨਸ ਬਲਾਸਟਰ ਅਤੇ ਸੀ ਈ ਪੀ ਸਮੇਤ ਕਈ ਗੈਰ ਵਿਗਿਆਨਕ ਕੰਮਾਂ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਲਝਾਇਆ ਜਾ ਰਿਹਾ ਹੈ ਜਿਸ ਕਾਰਨ ਸਕੂਲਾਂ ਵਿਚ ਪੜਾਈ ਦਾ ਕੰਮ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ। ਅਧਿਆਪਕ ਆਗੂਆਂ ਨੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਸਿੱਖਿਆ ਵਿਭਾਗ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਸੰਘਰਸ਼ ਰਾਹੀਂ ਹੀ ਠੱਲ ਪਾਈ ਜਾ ਸਕਦੀ ਹੈ ਇਸ ਲਈ 6 ਦਸੰਬਰ ਨੂੰ ਆਪਸੀ ਏਕਤਾ ਦਾ ਸਬੂਤ ਦਿੰਦੇ ਹੋਏ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕੀਤਾ ਜਾਵੇ।