ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੇਂਦਰ ਸਰਕਾਰ ਵਲੋਂ ਆਪਣੇ ਮੁਲਾਜ਼ਮਾ ਨੂੰ 53% ਡੀ ਏ ਦੇਣ ਤੋਂ ਬਾਅਦ ਹਿਮਾਚਲ ਹਰਿਆਣਾ ਅਤੇ ਰਾਜਸਥਾਨ ਸਰਕਾਰਾਂ ਨੇ ਵੀ ਆਪਣੇ ਮੁਲਾਜ਼ਮਾਂ ਨੂੰ 53 % ਡੀ ਏ ਦੇਣ ਦਾ ਐਲਾਨ ਕਰ ਦਿੱਤਾ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਲਾਜ਼ਮ ਆਗੂ ਸਰਦਾਰ ਬਗੀਚਾ ਸਿੰਘ ਰੱਕੜ ਨੇ ਦੱਸਿਆ ਕਿ ਦਿਵਾਲੀ ਨੂੰ ਮੁੱਖ ਰੱਖਦੇ ਹੋਏ ਕੇਂਦਰ ਸਰਕਾਰ ਅਤੇ ਹੋਰ ਰਾਜਾਂ ਦੀਆਂ ਸਰਕਾਰਾਂ ਵੱਲੋਂ ਮੁਲਾਜ਼ਮ ਵਰਗ ਨੂੰ 53% ਡੀ ਏ ਦੇ ਦਿੱਤਾ ਹੈ।ਜਦ ਕਿ ਪੰਜਾਬ ਸਰਕਾਰ ਹੁਣ ਤੱਕ ਆਪਣੇ ਮੁਲਾਜ਼ਮਾਂ ਨੂੰ 38% ਦੀ ਦੇ ਕੇ ਹੀ ਮੁਲਾਜ਼ਮ ਵਰਗ ਤੋਂ ਫਿਰ ਵੋਟਾਂ ਦੀ ਆਸ ਰੱਖ ਰਹੀ ਹੈ ਜਦ ਕਿ ਮੁਲਾਜ਼ਮ ਆਪਣੀਆਂ ਮੰਗਾਂ ਵਾਸਤੇ ਜਿਵੇਂ ਕਿ ਪੁਰਾਣੀ ਪੈਨਸ਼ਨ ਅਤੇ ਕੇਂਦਰ ਦੇ ਹੋਰ 37 ਕਿਸਮ ਦੇ ਹੋਰ ਭੱਤਿਆ ਦੀ ਬਹਾਲੀ ਵਾਸਤੇ ਸੰਘਰਸ਼ ਕਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਰਾਜ ਵਿੱਚ ਸੇਵਾ ਕਰ ਰਹੇ ਆਈਪੀ ਆਈਏਐਸ ਆਈਪੀਐਸ ਆਈਆਰ ਐਸ ਅਤੇ ਹੋਰ ਜੁਡੀਸ਼ਅਲ ਅਫਸਰਾਂ ਨੂੰ ਡੀ ਏ ਦੇ ਦਿੱਤਾ ਜਾ ਚੁੱਕਾ ਹੈ ਪ੍ਰੰਤੂ ਪੰਜਾਬ ਰਾਜ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 12% ਡੀ ਏ ਦੇਣ ਤੋਂ ਵਾਂਝਾ ਰੱਖਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ 01-01-2023 ਤੋਂ 30-06-2024 ਤੱਕ ਡੀਏ ਦੇ ਬਕਾਏ ਦਾ ਭੁਗਤਾਨ ਦਿਵਾਲੀ ਤੇ ਤਿਉਹਾਰ ਤੋਂ ਪਹਿਲਾਂ ਪਹਿਲਾਂ ਦੇਵੇ ਤਾਂ ਜੋ ਮੁਲਾਜ਼ਮ ਵਰਗ ਵੀ ਦਿਵਾਲੀ ਦਾ ਤਿਉਹਾਰ ਖੁਸ ਗਵਾਰ ਹੋ ਕੇ ਮਨਾ ਸਕਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly