ਪੰਜਾਬ ਚੋਣਾਂ: ਕਾਂਗਰਸ ਨੇ ਕਮੇਟੀਆਂ ਦੇ ਕਨਵੀਨਰ ਤੇ ਮੈਂਬਰ ਐਲਾਨੇ

ਚੰਡੀਗੜ੍ਹ (ਸਮਾਜ ਵੀਕਲੀ):  ਕੁੱਲ ਹਿੰਦ ਕਾਂਗਰਸ ਕਮੇਟੀ ਨੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਮੇਟੀਆਂ ਨੂੰ ਮੁੁਕੰਮਲ ਕਰਦਿਆਂ ਰਵਨੀਤ ਸਿੰਘ ਬਿੱਟੂ ਨੂੰ ਚੋਣ ਪ੍ਰਚਾਰ ਕਮੇਟੀ ਦਾ ਕਨਵੀਨਰ ਲਾ ਦਿੱਤਾ ਹੈ ਜਦਕਿ ਮੈਨੀਫੈਸਟੋ ਕਮੇਟੀ ਦਾ ਕਨਵੀਨਰ ਡਾ. ਅਮਰ ਸਿੰਘ ਨੂੰ ਲਾਇਆ ਗਿਆ ਹੈ| ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਸੂਚੀ ਜਾਰੀ ਕਰਦਿਆਂ ਚੋਣ ਕਮੇਟੀ ਵਿੱਚ ਚੇਅਰਮੈਨ ਸੁਨੀਲ ਜਾਖੜ ਤੋਂ ਇਲਾਵਾ 22 ਮੈਂਬਰ ਸ਼ਾਮਲ ਕੀਤੇ ਹਨ| ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨਾਲ ਹੁਣ ਕੋ-ਕਨਵੀਨਰ ਵਜੋਂ ਮਨਪ੍ਰੀਤ ਸਿੰਘ ਬਾਦਲ ਤਾਇਨਾਤ ਕੀਤੇ ਗਏ ਹਨ। ਜਾਰੀ ਸੂਚਨਾ ਅਨੁਸਾਰ ਚੋਣ ਪ੍ਰਚਾਰ ਕਮੇਟੀ ਦੀ ਅਗਵਾਈ ਚੇਅਰਮੈਨ ਸੁਨੀਲ ਜਾਖੜ ਕਰਨਗੇ ਜਦਕਿ ਕਨਵੀਨਰ ਰਵਨੀਤ ਸਿੰਘ ਬਿੱਟੂ ਅਤੇ ਕੋ-ਕਨਵੀਨਰ ਅਮਰਪ੍ਰੀਤ ਸਿੰਘ ਲਾਲੀ ਹੋਣਗੇ|

ਚੋਣ ਪ੍ਰਚਾਰ ਕਮੇਟੀ ਦੇ ਮੈਂਬਰਾਂ ਵਿੱਚ ਗੁਰਕੀਰਤ ਸਿੰਘ ਕੋਟਲੀ, ਵਿਜੈਇੰਦਰ ਸਿੰਗਲਾ, ਭਾਰਤ ਭੂਸ਼ਨ ਆਸ਼ੂ, ਸ਼ਾਮ ਸੁੰਦਰ ਅਰੋੜਾ, ਰਾਜ ਕੁਮਾਰ ਵੇਰਕਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਗਟ ਸਿੰਘ, ਰਾਜਿੰਦਰ ਬੇਰੀ, ਯੋਗੇਂਦਰ ਪਾਲ ਢੀਂਗਰਾ, ਜੁਗਲ ਕਿਸ਼ੋਰ ਸ਼ਰਮਾ, ਕੇ ਕੇ ਬਾਵਾ, ਹਰਦੀਪ ਕਿੰਗਰਾ, ਬਿਸ਼ਪ ਰਹਿਮਤ ਮਸੀਹ, ਡਾ. ਨਵਜੋਤ ਦਾਹੀਆ, ਜਥੇਦਾਰ ਚਰਨ ਸਿੰਘ, ਦਵਿੰਦਰ ਸਿੰਘ ਗਰਚਾ, ਗੁਲਾਮ ਹੁਸੈਨ, ਬਲਬੀਰ ਸਿੱਧੂ, ਸੰਦੀਪ ਸੰਧੂ, ਕੁਸ਼ਲਦੀਪ ਢਿੱਲੋਂ, ਦੁਰਲਾਭ ਸਿੰਘ ਤੇ ਸਿਮਰਤ ਢੀਂਗਰਾ ਸ਼ਾਮਲ ਹਨ| ਪਰਮਾਨੈਂਟ ਇਨਵਾਇਟੀ ਵਜੋਂ ਪੰਜਾਬ ਕਾਂਗਰਸ ਪ੍ਰਧਾਨ, ਵਿਧਾਇਕ ਦਲ ਦੇ ਨੇਤਾ, ਸੰਸਦ ਮੈਂਬਰ ਤੇ ਕਾਰਜਕਾਰੀ ਪ੍ਰਧਾਨ ਆਦਿ ਸ਼ਾਮਲ ਕੀਤੇ ਗਏ ਹਨ|

ਇਸੇ ਤਰ੍ਹਾਂ ਮੈਨੀਫੈਸਟੋ ਕਮੇਟੀ ਵਿੱਚ ਸ਼ਾਮਲ ਕੀਤੇ ਮੈਂਬਰਾਂ ਵਿੱਚ ਓ ਪੀ ਸੋਨੀ, ਰਾਣਾ ਗੁਰਜੀਤ ਸਿੰਘ, ਜੈਵੀਰ ਸ਼ੇਰਗਿੱਲ, ਜੇ ਐੱਸ ਧਾਲੀਵਾਲ, ਰਾਹੁਲ ਆਹੂਜਾ, ਅਲੈਕਸ ਪੀ. ਸੁਨੀਲ, ਸੁਰਿੰਦਰ ਕੁਮਾਰ ਡਾਵਰ, ਹਰਦਿਆਲ ਕੰਬੋਜ, ਸੁਸ਼ੀਲ ਕੁਮਾਰ ਰਿੰਕੂ, ਡਾ. ਜਸਲੀਨ ਸੇਠੀ, ਅਸ਼ੋਕ ਚੌਧਰੀ, ਅਮਿਤ ਵਿੱਜ, ਕੇ ਕੇ ਅਗਰਵਾਲ ਬਠਿੰਡਾ, ਰਮਨ ਸੁਬਰਾਮਨੀਅਮ, ਮੰਜੂ ਬਾਂਸਲ, ਵਿਜੈ ਕਾਲੜਾ ਤੇ ਸੁਰਜੀਤ ਸਿੰਘ ਸਵੈਚ ਸ਼ਾਮਲ ਹਨ| ਮੈਨੀਫੈਸਟੋ ਕਮੇਟੀ ਵਿੱਚ ਪਰਮਾਨੈਂਟ ਇਨਵਾਇਟੀ ਵਜੋਂ ਪੰਜਾਬ ਕਾਂਗਰਸ ਦੇ ਪ੍ਰਧਾਨ, ਵਿਧਾਇਕ ਦਲ ਦੇ ਨੇਤਾ, ਕਾਰਜਕਾਰੀ ਪ੍ਰਧਾਨ ਤੇ ਵੱਖ-ਵੱਖ ਵਿੰਗਾਂ ਦੇ ਆਰਗੇਨਾਈਜ਼ਰ ਆਦਿ ਸ਼ਾਮਲ ਕੀਤੇ ਗਏ ਹਨ|

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGuj to not allow over 150 in gatherings amid rising Covid cases
Next articleSC sentences 80-yr-old woman to 3 months jail for cruelty to daughter-in-law