ਪੰਜਾਬ ਸ਼ਿਆਂ ਘਬਰਾਇਆ ਨਾ ਕਰ

ਤਰਸੇਮ ਸਹਿਗਲ

(ਸਮਾਜ ਵੀਕਲੀ)

ਪੰਜਾਬ ਸ਼ਿਆਂ ਘਬਰਾਇਆ ਨਾ ਕਰ।
ਝੂਠੇ ਲਾਰਿਆਂ ਦੇ ਵਿਚ ਆਇਆ ਨਾ ਕਰ।

ਅੱਤਵਾਦ ਨੇ ਤੈਨੂੰ ਢਾਇਆ ,
ਉਗਰਵਾਦੀ ਦਾ ਠੱਪਾ ਲਾਇਆ ,
ਹੁਣ ਨਸ਼ੇੜੀ ਆਖ ਚਿੜਾਉਂਦੇ ,
ਜਿਥੇ ਲੱਗਦਾ ਰਗੜਾ ਲਾਉਂਦੇ ,
ਕੁੰਡੀਆਂ ‘ਚ ਸਿੰਗ ਫਸਾਇਆ ਨਾ ਕਰ।
ਪੰਜਾਬ ਸ਼ਿਆਂ ਘਬਰਾਇਆ ਨਾ ਕਰ।

ਚਿੱਟੇ ਬਗਲੇ , ਨੀਲੇ ਮੋਰ ,
ਉਹ ਵੀ ਚੋਰ ਤੇ ਉਹ ਵੀ ਚੋਰ ,
ਲੈ ਗਏ ਤੇਰੀ ਰੱਤ ਨਿਚੋੜ ,
ਆ ਖੜਾ ਤੂੰ ਕਿਹੜੇ ਮੋੜ ,
ਸੱਪਾਂ ਨੂੰ ਦੁੱਧ ਪਿਲਾਇਆ ਨਾ ਕਰ।
ਪੰਜਾਬ ਸ਼ਿਆਂ ਘਬਰਾਇਆ ਨਾ ਕਰ।

ਇਲਾਕੇ ਖੋਏ , ਪਾਣੀ ਲੁੱਟੇ ,
ਹੱਕ ਮੰਗਦਿਆਂ ਹੀ ਕੁੱਟ ਸੁੱਟੇ ,
ਤੇਰਾ ਇੱਥੇ ਕੋਈਂ ਨਾ ਬੇਲੀ ,
ਤੈਨੂੰ ਖਾ ਗਏ ਇਓਂ ,ਜਿਓਂ ਗੁੜ ਦੀ ਭੇਲੀ ,
ਹਾਕਮ ਤੌਂ ਖੈਰ ਮੰਗਾਇਆ ਨਾ ਕਰ।
ਪੰਜਾਬ ਸ਼ਿਆਂ ਘਬਰਾਇਆ ਨਾ ਕਰ।

ਤਰਸੇਮ ਸਹਿਗਲ
93578-96207

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਭਾਜਪਾ-ਆਰ.ਐਸ.ਐਸ. ਦੇ ਹੱਥ ਵੀ ਸਿੱਖਾਂ ਦੇ ਖੂਨ ਨਾਲ਼ ਰੰਗੇ ਹਨ!
Next articleਜ਼ਿਮਨੀ ਚੋਣਾਂ: ਉੱਤਰ ਤੋਂ ਦੱਖਣ ਤੱਕ ਭਾਜਪਾ ਨੂੰ ਝਟਕੇ