(ਸਮਾਜ ਵੀਕਲੀ) *ਬੁੱਧ ਗਯਾ ਮਹਾਂ ਬੁੱਧ ਵਿਹਾਰ ਨੂੰ ਗੈਰ ਬੋਧੀਆ ਤੋਂ ਆਜ਼ਾਦ ਕੀਤਾ ਜਾਵੇ ਅਤੇ ਬੁੱਧ ਗਯਾ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ। ਜਲੰਧਰ ,18 ਅਕਤੂਬਰ (ਪਰਮਜੀਤ ਜੱਸਲ)-ਪੰਜਾਬ ਦੇ ਬੁੱਧਿਸ਼ਟ ਅਤੇ ਘੱਟ ਗਿਣਤੀ ਭਾਈਚਾਰੇ ਦੀਆਂ ਸੰਸਥਾਵਾਂ ਦੇ ਅਹੁਦੇਦਾਰਾਂ ਵੱਲੋਂ ਮਾਨਯੋਗ ਰਾਸ਼ਟਰਪਤੀ ਜੀ ਦੇ ਨਾਮ ਇੱਕ ਮੈਮੋਰੰਡਮ ਡਿਪਟੀ ਕਮਿਸ਼ਨਰ ਜਲੰਧਰ ਨੂੰ ਦਿੱਤਾ ਗਿਆ ।ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਮਹਾਂ ਬੋਧੀ ਮੰਦਰ (ਮਹਾਂ ਵਿਹਾਰ) ਬੁੱਧ ਗਯਾ ਦਾ ਐਕਟ 1949 ਖਤਮ ਕੀਤਾ ਜਾਵੇ ਅਤੇ ਮਹਾਂਬੁੱਧ ਵਿਹਾਰ ਬੁੱਧ ਗਯਾ ਦਾ ਕੰਟਰੋਲ ਨਿਰੋਲ ਬੋਧੀਆਂ ਨੂੰ ਸੌਂਪਿਆ ਜਾਵੇ। ਇਸ ਮੌਕੇ ‘ਤੇ ਐਡਵੋਕੇਟ ਹਰਭਜਨ ਸਾਂਪਲਾ ਫਤਿਹ ਹਰਬੰਸ ਵਿਰਦੀ ਯੂ.ਕੇ. ਨੇ ਕਿਹਾ ਕਿ ਮਹਾਂਬੋਧੀ ਮਹਾਂ ਵਿਹਾਰ ਮੰਦਰ ਬੁੱਧ ਗਯਾ ਦੀ ਪ੍ਰਬੰਧਕੀ ਕਮੇਟੀ ਵਿੱਚ ਚਾਰ ਭਿਖਸ਼ੂ ਬੋਧੀ ਅਤੇ ਚਾਰ ਗੈਰਬੋਧੀ ਰੱਖੇ ਗਏ ਹਨ । ਜ਼ਿਲ੍ਹਾ ਗਯਾ ਦਾ ਡੀ.ਐਮ. ਜੋ ਹਿੰਦੂ ਹੋਵੇਗਾ ,ਇਸ ਕਮੇਟੀ ਦਾ ਚੇਅਰਮੈਨ ਹੋਵੇਗਾ ।ਜਿਸ ਨਾਲ ਗੈਰ ਬੁੱਧਿਸ਼ਟਾਂ ਦੀ ਗਿਣਤੀ ਪੰਜ ਹੋ ਜਾਂਦੀ ਹੈ ਅਤੇ ਇਹ ਪੰਜ ਮੈਂਬਰ ਆਪਣੀ ਮਨ ਮਰਜ਼ੀ ਕਰਦੇ ਹਨ ਅਤੇ ਬੁੱਧ ਧਰਮ ਦੇ ਹਿੱਤਾਂ ਵਿਰੁੱਧ ਕੰਮ ਕਰਦੇ ਹਨ ।ਜਿਸ ਨਾਲ ਬੋਧੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਬੁੱਧ ਧਰਮ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ।ਇਸ ਲਈ ਬੁੱਧ ਗਯਾ ਟੈਂਪਲ ਐਕਟ 1949 ਨੂੰ ਖਤਮ ਕੀਤਾ ਜਾਵੇ ਅਤੇ ਮਹਾਂਬੋਧੀ ਮਹਾਂ ਵਿਹਾਰ ਬੁੱਧ ਗਯਾ ਦਾ ਕੰਟਰੋਲ ਨਿਰੋਲ ਬੁੱਧਿਸ਼ਟਾਂ ਨੂੰ ਸੌਂਪਿਆ ਜਾਵੇ।
ਡਾ. ਗਿਆਨ ਚੰਦਰ ਕੌਲ ਜਨਰਲ ਸਕੱਤਰ ਅੰਬੇਡਕਰ ਭਵਨ ਟਰੱਸਟ ਜਲੰਧਰ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ‘ਚ ਆਰਟੀਕਲ 25 ਅਤੇ 26 ਧਾਰਮਿਕ ਆਜ਼ਾਦੀ ਦਾ ਮੌਲਿਕ ਅਧਿਕਾਰ ਹੈ। ਜਿਸ ਦੇ ਤਹਿਤ ਹਰ ਵਿਅਕਤੀ ਨੂੰ ਆਪਣੇ- ਆਪਣੇ ਧਰਮ ਨੂੰ ਮੰਨਣ ਅਤੇ ਪ੍ਰਚਾਰ ਪ੍ਰਸਾਰ ਕਰਨ ਦਾ ਅਧਿਕਾਰ ਹੈ। ਅਸੀਂ ਆਪਣੇ ਧਾਰਮਿਕ ਸੰਸਥਾਵਾਂ ਦਾ ਸੰਚਾਲਨ ਆਪ ਕਰ ਸਕਦੇ ਹਾਂ ਤਾਂ ਫਿਰ ਬੁੱਧ ਧਰਮ ਦੇ ਕੰਮ ਵਿੱਚ ਗੈਰ ਬੋਧੀਆਂ ਵਲੋਂ ਦਖਲਅੰਦਾਜ਼ੀ ਕਰਨਾ ਠੀਕ ਨਹੀਂ ਹੈ ।ਇਸ ਨਾਲ ਧਰਮ ਨਿਰਪੱਖਤਾ ਕਮਜ਼ੋਰ ਹੁੰਦੀ ਹੈ ,ਇਸ ਲਈ ਮਹਾਂਬੋਧੀ ਮੰਦਰ ਬੁੱਧ ਗਯਾ ਨੂੰ ਆਜ਼ਾਦ ਕੀਤਾ ਜਾਵੇ ਅਤੇ ਇਸ ਦਾ ਕੰਟਰੋਲ ਨਿਰੋਲ ਬੋਧੀਆਂ ਨੂੰ ਸੌਂਪ ਦਿੱਤਾ ਜਾਵੇ । ਬੋਧੀ ਭਿਖਸ਼ੂ ਸ਼੍ਰੀ ਭੰਤੇ ਚੰਦਰ ਕੀਰਤੀ ਨੇ ਕਿਹਾ ਕਿ ਭਾਰਤ ਦੇ ਸਿੱਖ ,ਮੁਸਲਮਾਨ ,ਇਸਾਈ ਅਤੇ ਜੈਨ ਭਾਈਚਾਰੇ ਦੇ ਧਾਰਮਿਕ ਸੰਸਥਾਵਾਂ ਵਿੱਚ ਦੂਸਰੇ ਧਰਮਾਂ ਦੇ ਮੈਂਬਰ ਨਹੀਂ ਹਨ ।ਇਸ ਲਈ ਬੁੱਧ ਧਰਮ ਦੇ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਵੀ ਬੁੱਧਿਸ਼ਟਾਂ ਰਾਹੀਂ ਕੀਤਾ ਜਾਵੇ।ਇਸ ਲਈ ਮਹਾਂਬੋਧੀ ਮੰਦਰ ਬੁੱਧ ਗਯਾ ਦੀ ਪ੍ਰਬੰਧਕੀ ਕਮੇਟੀ ਨਿਰੋਲ ਬੁੱਧਿਸ਼ਟਾਂ ਦੀ ਹੋਵੇ ਅਤੇ 1949 ਦੇ ਕਾਨੂੰਨ ਨੂੰ ਰੱਦ ਕੀਤਾ ਜਾਵੇ। ਇਹਨਾਂ ਤੋਂ ਇਲਾਵਾ ਹੋਰ ਬੁੱਧਿਸ਼ਟ ,ਅੰਬੇਡਕਰੀ ਅਤੇ ਘੱਟ ਗਿਣਤੀ ਕੌਮਾਂ ਦੇ ਆਗੂਆਂ ਵਿੱਚ ਸ਼੍ਰੀ ਬਲਦੇਵ ਰਾਜ ਜੱਸਲ, ਜਸਵੰਤ ਰਾਏ, ਸ਼ਾਮ ਲਾਲ ਜੱਸਲ ਨਿਊਜ਼ੀਲੈਂਡ , ਮੈਂ ਕਿਹਾ ਜਰੂਰ ਚਮਨ ਲਾਲ ,ਮੇਜਰ ਸਿੰਘ,ਸ੍ਰੀ ਅਸ਼ਵਨੀ ਕੁਮਾਰ ,ਰਾਜ ਕੁਮਾਰ, ਚੰਚਲ ਬੋਧ ,ਐਡਵੋਕੇਟ ਜਸਵਿੰਦਰ ਕੁਮਾਰ ,ਰੂਪ ਲਾਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਜਲੰਧਰ ਛਾਉਣੀ, ਦੀਪਕ ਨਾਹਰ ਚੇਅਰਮੈਨ ਨੈਸ਼ਨਲ ਵਾਲਮੀਕ ਸਭਾ ਜਲੰਧਰ ,ਆਈਜੈਕ ਮਸੀਹ ,ਐਡਵੋਕੇਟ ਮੁਹੰਮਦ ਰਫੀਕ ਆਜ਼ਾਦ ,ਐਡਵੋਕੇਟ ਕੁਲਦੀਪ ਰਾਮ ਭੱਟੀ ਫਗਵਾੜਾ , ਬਲਦੇਵ ਰਾਜ ਭਾਰਦਵਾਜ,ਜਨਰਲ ਸਕੱਤਰ ਡਾ. ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ) ਪੰਜਾਬ, ਸਤਵਿੰਦਰ ਮਡਾਰ ਏਕਤਾ ਸੰਸਥਾ ਅਤੇ ਪ੍ਰਿੰਸੀਪਲ ਪਰਮਜੀਤ ਜੱਸਲ ,ਡਾਕਟਰ ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ , ਕਰਨੈਲ ਸੰਤੋਖਪੁਰੀ, ਰਮੇਸ਼ ਬੰਗੜ, ਸੋਹਣ ਲਾਲ ਡੀਪੀਆਈ(ਸੇਵਾ ਮੁਕਤੀ), ਮਾਸਟਰ ਰਾਮ ਲਾਲ ,ਲੈਂਬਰ ਬੰਗੜ, ਲਾਲ ਚੰਦ ਸਾਂਪਲਾ, ਹਰਭਜਨ ਨਿਮਤਾ, ਗੁਰਮੀਤ ਸਾਂਪਲਾ, ਚਮਨ ਸਾਂਪਲਾ ਲੈਕਚਰਾਰ ਰਿਟਾਇਰਡ , ਡਾਕਟਰ ਸਤਪਾਲ, ਜਸਵਿੰਦਰ ਬੱਲ, ਰਾਮ ਨਾਥ ਸੁੰਡਾ, ਹੁਸਨ ਲਾਲ ਬੋਧ ਪੰਜਾਬ ਭਾਰਤੀਆਂ ਸੁਸਾਇਟੀ ਪੰਜਾਬ, ਹਰਮੇਸ਼ ਜੱਸਲ, ਸੰਦੀਪ ਕੁਮਾਰ ਕੁੱਕੜ ਪਿੰਡ, ਐਡਵੋਕੇਟ ਬਾਸੂਦੇਵ ਗਿੱਲ , ਮੇਹਰ ਚੰਦ (ਬਾਮਸੇਫ), ਕ੍ਰਿਸ਼ਨ ਲਾਲ, ਬਿਹਾਰੀ ਰਾਮ ਬਿਹਾਰੀ, ਲਾਲ ਗਿੰਡਾ, ਐਡਵੋਕੇਟ ਅਰੁਣ ਕੁਮਾਰ ਫਗਵਾੜਾ, ਬੰਸੀ ਲਾਲ ਪ੍ਰੇਮੀ ਲੁਧਿਆਣਾ, ਦੇਵ ਰਾਜ ਮਾਹੀ, ਦੀਪਕ ਕੁਮਾਰ, ਨਰਿੰਦਰ ਚੋਪੜਾ ਨੰਗਲ ਕਰਾਰ ਖਾਂ, ਨਿਰਮਲ ਬਿੰਜੀ, ,ਨੇ ਵੀ ਮੰਗ ਕੀਤੀ ਕਿ ਬੋਧ ਗਯਾ ਟੈਂਪਲ ਐਕਟ 1949 ਨੂੰ ਰੱਦ ਕਰਕੇ ਮਹਾਂਬੁੱਧ ਵਿਹਾਰ ਬੁੱਧ ਗਯਾ ਦਾ ਕੰਟਰੋਲ ਬੁੱਧਿਸ਼ਟਾਂ ਨੂੰ ਦਿੱਤਾ ਜਾਵੇ। ਬੋਧੀ ਅਤੇ ਅੰਬੇਡਕਰੀ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਭਵਿੱਖ ਵਿੱਚ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly