HOME ਪੰਜਾਬ ਦੀ ਧੀ ਨੇ ਕਨੇਡਾ ਪੁਲਿਸ ਚ ਭਰਤੀ ਹੋ ਕੇ ਕਰਵਾਈ ਬੱਲੇ...

ਪੰਜਾਬ ਦੀ ਧੀ ਨੇ ਕਨੇਡਾ ਪੁਲਿਸ ਚ ਭਰਤੀ ਹੋ ਕੇ ਕਰਵਾਈ ਬੱਲੇ ਬੱਲੇ

3
ਕੈਪਸ਼ਨ ਜਸਦੀਪ ਕੌਰ ਬਰਾੜ ਦੀ ਇੱਕ ਤਸਵੀਰ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)- ਪੰਜਾਬ ਦੇ ਮਾਲਵਾ ਖੇਤਰ ਦੇ ਜਿਲਾ ਮੋਗਾ ਦੇ ਪਿੰਡ ਮੱਲੇਕੇ ਨਾਲ ਸੰਬੰਧਿਤ ਪੰਜਾਬ ਦੀ ਇੱਕ ਹੋਣਹਾਰ ਧੀ ਨੇ ਕਨੇਡਾ ਦੀ ਪੁਲਿਸ ਚ ਭਰਤੀ ਹੋ ਕੇ ਕੇਰਾਂ ਬੱਲੇ ਬੱਲੇ ਕਰਵਾ ਛੱਡੀ ਹੈ ਪ੍ਰਾਪਤ ਵੇਰਵਿਆਂ ਮੁਤਾਬਕ ਜਸਦੀਪ ਕੌਰ ਬਰਾੜ ਦੀ ਨਾਂ ਦੀ ਪੰਜਾਬੀ ਮੂਲ ਦੀ ਇਸ ਲੜਕੀ ਨੇ ਕਨੇਡਾ ਪੁਲਿਸ ਵਿੱਚ ਪੀਸ ਅਫਸਰ ਵੱਜੋਂ ਨਿਯੁਕਤ ਹੋ ਕੇ ਪੂਰੇ ਪੰਜਾਬੀ ਭਾਈਚਾਰੇ ਸਮੇਤ ਪੰਜਾਬ ਅਤੇ ਆਪਣੇ ਇਲਾਕੇ ਦਾ ਮਾਣ ਵਧਾਇਆ ਹੈ । ਜਸਦੀਪ ਕੌਰ ਨੇ ਆਪਣੀ ਇਸ ਪ੍ਰਾਪਤੀ ਤੇ ਖੁਸ਼ੀ ਮਹਿਸੂਸ ਕਰਦਿਆ ਦੱਸਿਆ ਕਿ ਉਹ ਸਖਤ ਮਿਹਨਤ,ਦ੍ਰਿੜ ਇਰਾਦੇ,ਮਾਪਿਆਂ ਦੇ ਪੂਰਨ ਸਹਿਯੋਗ ਅਤੇ ਭਾਈਚਾਰੇ ਦੀਆਂ ਅਸੀਸਾਂ ਸਦਕਾ ਇਸ ਮੁਕਾਮ ਤੇ ਪਹੁੰਚਣ ਚ ਕਾਮਯਾਬ ਹੋਈ ਹੈ ਅਤੇ ਭਵਿੱਖ ਵਿੱਚ ਵੀ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵੇਗੀ ਜਸਦੀਪ ਕੌਰ ਬਰਾੜ ਦੀ ਇਸ ਪ੍ਰਾਪਤੀ ਤੇ ਕਨੇਡਾ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleThe Warrior Kamboj Queens in Ancient India: Martial Leadership and Historical Legacy
Next articleਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਸ਼੍ਰੋਮਣੀ ਅਕਾਲੀ ਦਲ : ਅਮਿਤ ਗੋਸਾਈਂ