ਚੰਡੀਗੜ੍ਹ (ਸਮਾਜ ਵੀਕਲੀ):ਪੰਜਾਬ ਸਰਕਾਰ ਨੇ ਰਾਜ ’ਚ ਕੋਵਿਡ ਪਾਬੰਦੀਆਂ ’ਚ 30 ਜੂਨ ਤੱਕ ਦਾ ਵਾਧਾ ਕਰ ਦਿੱਤਾ ਹੈ ਜਦੋਂਕਿ ਪਹਿਲਾਂ ਇਹ ਪਾਬੰਦੀਆਂ 25 ਜੂਨ ਤੱਕ ਆਇਦ ਕੀਤੀਆਂ ਗਈਆਂ ਸਨ। ਪੰਜਾਬ ਸਰਕਾਰ ਨੇ ਕੋਵਿਡ ਬੰਦਿਸ਼ਾਂ ਵਿਚ ਅੱਜ ਢਿੱਲ ਦਿੰਦਿਆਂ ਸੂਬੇ ਵਿਚ ਆਇਲਜ਼ ਕੋਚਿੰਗ ਸੈਂਟਰਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਵਿਦੇਸ਼ਾਂ ਵਿਚ ਆਪਣੀ ਉਚੇਰੀ ਸਿੱਖਿਆ ਲਈ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਇਲਸ ਕੋਚਿੰਗ ਸੰਸਥਾਵਾਂ ਨੂੰ ਪਾਬੰਦੀਆਂ ਵਿਚ ਵਾਧੂ ਢਿੱਲ ਇਸ ਸ਼ਰਤ ’ਤੇ ਦਿੱਤੀ ਗਈ ਹੈ ਕਿ ਕੋਚਿੰਗ ਸੰਸਥਾਵਾਂ ਦੇ ਅਧਿਆਪਕਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਕੋਵਿਡ ਦਾ ਘੱਟੋ-ਘੱਟ ਇੱਕ ਟੀਕਾ ਜ਼ਰੂਰ ਲੱਗਿਆ ਹੋਵੇ। ਈ-ਸਕੂਲ ਬਠਿੰਡਾ ਦੇ ਮਾਲਕ ਰੁਪਿੰਦਰ ਸਿੰਘ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸੰਸਥਾਵਾਂ ਤਰਫ਼ੋਂ ਸਵਾਗਤ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly