*ਪੰਜਾਬ ਛੋੜ ਨਾ ਜਾਨਾ ਰੇ ਭਈਆ *

(ਸਮਾਜ ਵੀਕਲੀ) 
ਭਈਏ ਭਜਾਓ, ਪੰਜਾਬ ਬਚਾਓ ?
ਬਸ ਹਮਰਾ ਹੈ ਮਨ ਪਰਚਾਓ।
ਤੁਮ ਅਪਨੇ ਨਾ ਮਨ ਪਰ ਬਿਲਕੁਲ ਲਾਨਾ ਰੇ ਭਈਆ।
ਗੁੱਸਾ ਕਰ ਪੰਜਾਬ ਛੋੜ ਨਾ ਜਾਨਾ ਰੇ ਭਈਆ।
ਪਨੀਰੀ ਕਾਢ ਕੇ ਫਿਰ ਖੇਤੋਂ ਮੇ ਚੋਨਾ ਲਾਣਾ ਹੈ।
ਪਾਨੀ ਲਗਾਨਾ, ਦਵਾ ਬੀ ਤੁਮਨੇ ਹੀ ਛਿੜਕਾਨਾ ਹੈ।
ਫਾਲਤੂ ਕਾਖ ਬੀ ਬੀਚ ਸੇ ਹੈ ਨਿਕਲਾਨਾ ਰੇ ਭਈਆ।
ਗੁੱਸਾ ਕਰ ਪੰਜਾਬ ਛੋੜ ਨਾ ਜਾਨਾ ਰੇ ਭਈਆ।
ਪਾਠੇ ਬਾਢ ਕੇ ਅਬ ਹਮਸੇ ਕੁਤਰਾ ਨਹੀਂ ਹੋ ਪਾਤਾ।
ਨਾਹੀਂ ਨਿਕਲਤੀ ਧਾਰ ਪਾਟੋਂ ਮੇ ਢੀਡ ਹੈ ਫਸ ਜਾਤਾ।
ਯੇ ਸਬ ਕਰਕੇ ਸਾਰੇ ਡਾਂਗਰ ਨੈਹਲਾਨਾ ਰੇ ਭਈਆ।
ਗੁੱਸਾ ਕਰ ਪੰਜਾਬ ਛੋੜ ਨਾ ਜਾਨਾ ਰੇ ਭਈਆ।
ਲੈਂਟਰ ਤੱਕ ਅੱਪੜੀ ਕੋਠੀ ਬੀ ਪੂਰੀ ਕਰਨੀ ਹੈ।
ਪਲਸਤਰ, ਟੂਟੀਆਂ ਲਗਨੀ ਔਰ ਪੋੜੀ ਬੀ ਚੜਨੀ ਹੈ।
ਟਾਈਲੇਂ, ਮਾਰਬਲ, ਰੰਗ ਬੀ ਹੈ ਕਰਵਾਨਾ ਰੇ ਭਈਆ।
ਗੁੱਸਾ ਕਰ ਪੰਜਾਬ ਛੋੜ ਨਾ ਜਾਨਾ ਰੇ ਭਈਆ।
ਕੋਨ ਬੇਚੇਗਾ ਸਬਜੀਆਂ, ਫਲ, ਪੇਠੇ ਕੀ ਮਿਠਾਈ ਰੇ।
ਬਰਗਰ, ਕੁਲਚੇ, ਗੋਲ-ਗੱਪੇ ਔਰ ਚਾਟ ਮਲਾਈ ਰੇ।
ਖਿਲੋਨੇ, ਮੁੰਗਫਲੀ ਔਰ ਮਕੱਈ ਕਾ ਦਾਨਾ ਰੇ ਭਈਆ।
ਗੁੱਸਾ ਕਰ ਪੰਜਾਬ ਛੋੜ ਨਾ ਜਾਨਾ ਰੇ ਭਈਆ।
‘ਕਿਰਤ ਕਰੋ’ ਕੋ ਹਮ ਬੱਸ ਬਾਹਰ ਜਾ ਕੇ ਸੀਖਤੇ ਹੈਂ।
ਯਹਾਂ ਭਾਸ਼ਣੋ ਮੇਂ ਬੱਸ ਰੋਮੀ ਜੈਸੇ ਚੀਖਤੇ ਹੈਂ।
ਜਾਂ ਪੀਂਡ ਘੜਾਮੇਂ ਮੇ ਲਿਖੇਂ ਬੱਸ ਗਾਨਾ ਰੇ ਭਈਆ।
ਗੁੱਸਾ ਕਰ ਪੰਜਾਬ ਛੋੜ ਨਾ ਜਾਨਾ ਰੇ ਭਈਆ।
 ਰੋਮੀ ਘੜਾਮਾਂ।
 9855281105 (ਵਟਸਪ ਨੰ.)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇਹ ਸੱਚ ਹੈ-
Next articleਬੁੱਧ ਬਾਣ