ਲੁਧਿਆਣਾ/ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਤੇ ਭਰਿਸ਼ਟਾਚਾਰ ਦੇ ਵਿਰੁੱਧ ਜੋ ਜੰਗ ਸ਼ੁਰੂ ਕੀਤੀ ਹੋਈ ਹੈ ਉਸਦੇ ਨਤੀਜੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਅਨੇਕਾਂ ਥਾਵਾਂ ਦੇ ਉੱਪਰ ਨਸ਼ਾ ਤਸਕਰਾਂ ਤੇ ਭਿ੍ਸ਼ਟਾਚਾਰੀਆਂ ਵਿਰੁੱਧ ਕਾਰਵਾਈ ਹੋ ਰਹੀ ਰੋਜ਼ਾਨਾਂ ਹੀ ਕੋਈ ਨਾ ਕੋਈ ਸਰਕਾਰੀ ਮੁਲਾਜ਼ਮ ਚਾਹੇ ਉਹ ਪੁਲਿਸ ਵਾਲਾ ਹੋਵੇ ਜਾਂ ਹੋਰ ਭਰਿਸ਼ਟਾਚਾਰ ਤਹਿਤ ਗਿਰਫਤਾਰ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਹੀ ਸਖ਼ਤ ਹਦਾਇਤਾਂ ਕੀਤੀਆਂ ਹਨ ਸਾਰੇ ਵਿਭਾਗਾਂ ਤੋਂ ਇਲਾਵਾ ਖਾਸ ਤੌਰ ਉੱਤੇ ਪੰਜਾਬ ਪੁਲਿਸ ਨੂੰ ਕੀਤੀਆਂ ਹਨ ਉਹਨਾਂ ਵਿੱਚ ਪ੍ਰਮੁੱਖ ਤੌਰ ਉੱਤੇ ਇਹ ਹਦਾਇਤ ਹੈ ਕਿ ਪੰਜਾਬ ਸਰਕਾਰ ਤੇ ਪੁਲਿਸ ਵੱਲੋਂ ਨਸ਼ੇ ਵਿਰੁੱਧ ਜੋ ਮੁਹਿੰਮ ਵਿੱਢੀ ਗਈ ਹੈ। ਉਸ ਦੇ ਵਿੱਚ ਕਈ ਅਜਿਹੇ ਦਾਗ਼ੀ ਪੁਲਿਸ ਮੁਲਾਜ਼ਮਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਹਨ ਜੋ ਨਸ਼ਾ ਤਸਕਰਾਂ ਦੇ ਨਾਲ ਮਿਲੇ ਹੋਏ ਸਨ ਤੇ ਉਸ ਤੋਂ ਇਲਾਵਾ ਭਰਿਸ਼ਟਾਚਾਰ ਵਿੱਚ ਵੀ ਲਿਪਤ ਸਨ ਇਸ ਸਬੰਧੀ ਪੰਜਾਬ ਦੇ ਵੱਡੇ ਜਿਲਾ ਲੁਧਿਆਣਾ ਤੇ ਜਗਰਾਉਂ ਨਾਲ ਸਬੰਧਤ ਸ਼ਿਕਾਇਤਾਂ ਪੁੱਜੀਆਂ ਸਨ ਉਸ ਅਨੁਸਾਰ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਦੋਵਾਂ ਥਾਵਾਂ ਦੇ ਵਿੱਚ ਭਰਿਸ਼ਟਾਚਾਰ ਵਿੱਚ ਲਿਪਤ ਤੇ ਨਸ਼ੇ ਨਾਲ ਸੰਬੰਧਿਤ ਮੁਲਾਜ਼ਮਾ ਦੀਆਂ ਲਿਸਟਾਂ ਤਿਆਰ ਕਰ ਲਈਆਂ ਹਨ ਜਲਦੀ ਹੀ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਹਦਾਇਤਾਂ ਸਮੁੱਚੇ ਪੰਜਾਬ ਲਈ ਹੀ ਹਨ ਬਾਕੀ ਪੁਲਿਸ ਜਿਲਿਆਂ ਤੇ ਵੱਡੇ ਮਹਾਨਗਰਾਂ ਵਿੱਚ ਵੀ ਇਹ ਕਾਰਵਾਈ ਜਾਰੀ ਰਹੇਗੀ ਫਿਲਹਾਲ ਲੁਧਿਆਣਾ ਜਗਰਾਓ ਤੋਂ ਸ਼ਿਕਾਇਤਾਂ ਆਈਆਂ ਹਨ ਉਹਨਾਂ ਉੱਤੇ ਤੁਰੰਤ ਹੀ ਕਾਰਵਾਈ ਹੋਣ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj