HOME ਮਿੰਨੀ ਕਹਾਣੀ ਗੋਲੀ 

ਮਿੰਨੀ ਕਹਾਣੀ ਗੋਲੀ 

1
ਸੁਖਮਿੰਦਰ ਸੇਖੋਂ
   (ਸਮਾਜ ਵੀਕਲੀ)   ਮਾਂ ਵੱਲੋਂ ਦਿੱਤੀ ਗੋਲੀ ਚੂਸਦਿਆਂ ਹੀ ਬੱਚਾ ਝੱਟ ਬੋਲ ਉਠਿਆ,’ ਮੰਮੀ! ਗੋਲੀ ਕਿੰਨੀ ਮਿੱਠੀ ਤੇ ਸੁਆਦ ਐ!’ ਮਾਂ ਸੁਣਦਿਆਂ ਹੀ ਗਦ- ਗਦ ਹੋ ਉਠੀ। ਪਰ ਫਿਰ ਉਸ ਬੱਚੇ ਨੂੰ ਛਾਤੀ ਨਾਲ ਘੁੱਟਿਆ ਤੇ ਕਹਿਣ ਲੱਗੀ,’ ਬੇਟਾ! ਇਹ ਗੋਲੀ ਤਾਂ ਸੱਚੀਂ ਮਿੱਠੀ ਤੇ ਸੁਆਦ ਈ ਹੋਵੇਗੀ ਪਰ–?’,  ਮਾਂ ‘ਪਰ’ “ਤੇ ਰੁਕੀ ਤੇ ਬੱਚਾ ਗੋਲੀ ਚੂਸਦਾ-ਚੂਸਦਾ ਮਾਂ ਦੇ ਭਾਵਪੂਰਤ ਚਿਹਰੇ ਵੱਲ ਤੱਕਣ ਲੱਗਾ।
  ਪਰ ਮਾਂ ਅੱਗਿਓਂ ਕੁਝ ਨਾ ਬੋਲੀ ਤੇ ਅੰਦਰ ਹੀ ਅੰਦਰ ਸੋਚੀਂ ਪੈ ਗਈ,’ਪਰ ਤੂੰ ਕੀ ਜਾਣੇ ਬੱਚਾ, ਜੋ ਜੰਗ ਵੇਲੇ ਤੇਰੇ ਪਾਪਾ ਦੀ ਛਾਤੀ ‘ਤੇ ਗੋਲੀ ਲੱਗੀ ਸੀ ਉਸਦੀ ਕੁੜੱਤਣ ਤੇ ਚੀਸ ਅੱਜ ਤੱਕ ਵੀ ਮੇਰੇ ਮੂੰਹ ਨੂੰ ਬੇਸੁਆਦਾ ਈ ਨੀਂ ਕਰ  ਜਾਂਦੀ,ਬਲਕਿ ਉਹ ਅੱਜ ਤੱਕ ਵੀ ਮੇਰੀ ਛਾਤੀ ਵਿੱਚ ਖੁੱਭੀ ਹੋਈ ਪੀੜ ਦਿੰਦੀ ਐ!’ ਭੋਲਾ ਬੱਚਾ ਆਪਣੀ ਮਾਂ ਦੀ ਪੀੜ ਖੌਰੇ ਸਮਝਿਆ ਜਾਂ ਨਹੀਂ ਪ੍ਰੰਤੂ ਆਪਣੀ ਮਾਂ ਦੀ ਛਾਤੀ ਨਾਲ ਹੋਰ ਘੁੱਟਿਆ ਜਾ  ਰਿਹਾ ਸੀ।
ਸੁਖਮਿੰਦਰ ਸੇਖੋਂ 98145-07693 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤੈਂ ਕੀ ਦਰਦ ਨਾ ਆਇਆ ?
Next articleਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਤੁਰੰਤ ਸ਼ਾਂਤੀ ਬਹਾਲ ਕਰਨ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ  : ਕੁਲਵਿੰਦਰ ਸਿੰਘ ਜੰਡਾ