ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੂਰੇ ਪੰਜਾਬ ਦੀ ਜੁਆਨੀ ਨੂੰ ਬਚਾਉਣ ਲਈ ਤੇ ਨਸ਼ਿਆਂ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਉਰਪਾਲੇ ਬਹੁਤ ਹੀ ਸ਼ਲਾਘਯੋਗ ਹਨ | ਉਪਰੋਕਤ ਵਿਚਾਰ ਸ. ਜਤਿੰਦਰ ਸਿੰਘ ਕਾਲਾ ਜਿਲਾ ਵਾਈ ਪ੍ਰਧਾਨ ਯੂਥ ਵਿੰਗ ਜਲੰਧਰ ਦਿਹਾਤੀ ਨੇ ਹਲਕਾ ਬਲਾਚੌਰ ਤੋਂ ਵਿਧਾਇਕਾ ਸ੍ਰੀਮਤੀ ਸੰਤੋਸ਼ ਕਟਾਰੀਆ ਦੇ ਲੜਕੇ ਦੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਮੌਕੇ ਪ੍ਰਗਟ ਕੀਤੇ | ਇਸ ਮੌਕੇ ਉਨਾਂ ਨਾਲ ਅਸ਼ੋਕ ਕਟਾਰੀਆ ਪਤੀ ਸ੍ਰੀਮਤੀ ਸੰਤੋਸ਼ ਕਟਾਰੀਆਂ, ਉਨੰ ਦਾ ਲੜਕਾ ਕਰਮਵੀਰ ਸਿੰਘ, ਜੈ ਕਿਸ਼ਨ ਰੋੜੀ ਕੈਬਨਿਟ ਮੰਤਰੀ ਪੰਜਾਬ, ਕੁਲਜੀਤ ਸਿੰਘ ਸਰਹਾਲ ਕਾਜ਼ੀਆਂ ਇੰਚਾਰਜ ਹਲਕਾ ਬੰਗਾ, ਡਾ. ਨਛੱਤਰ ਪਾਲ ਵਿਧਾਇਕ ਨਵਾਂਸ਼ਹਿਰ, ਗੁਰਪ੍ਰੀਤ ਸਿੰਘ ਗੋਪੀ ਸੈਕਟਰੀ ਯੂਨਿਟ ਆਪ ਪਿੰਡ ਮੰਡੀ, ਕੁਲਵਿੰਦਰ ਸਿੰਘ ਲੋਹਗੜ੍ਹ, ਗੁਰਮੁੱਖ ਸਿੰਘ ਯੂ. ਕੇ ਤੇ ਜੈ ਸਿੰਘ ਹਕੀਮਪੁਰ ਵੀ ਵਿਸੇਸ਼ ਤੌਰ ‘ਤੇ ਹਾਜ਼ਰ ਸਨ | ਇਸ ਮੌਕੇ ਬੋਲਦਿਆਂ ਜਤਿੰਦਰ ਸਿੰਘ ਕਾਲਾ ਨੇ ਕਿਹਾ ਕਿ ਪੰਜਾਬ ਦੇ ਅੰਦਰ ਜੋ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ‘ਤੇ ਪੀਲਾ ਪੰਜਾ ਚਲਾ ਕੇ ਨਸ਼ੇ ਵੇਚ ਕੇ ਬਣਾਈਆਂ ਜਾਇਦਾਦਾਂ ਨੂੰ ਢਾਹਿਆ ਜਾ ਰਿਹਾ ਹੈ, ਇਹ ਕਦਮ ਪੰਜਾਬ ਦੀ ਜਵਾਨੀ ਖਾਣ ਵਾਲੇ ਨਸ਼ਾ ਤਸਕਰਾਂ ਵਿੱਚ ਸਹਿਮ ਤੇ ਡਰ ਪੈਦਾ ਕਰੇਗਾ | ਇਹ ਕਦਮ ਉਨਾਂ ਨੂੰ ਭਵਿੱਖ ਵਿੱਚ ਵੀ ਨਸ਼ਾ ਵੇਚਣ ਤੋਂ ਰੇਕਣ ਵਿੱਚ ਸਹਾਈ ਸਾਬਤ ਹੋਵੇਗਾ | ਉਨਾਂ ਅੱਗੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਮਾਨ ਸਰਕਾਰ ਨਸ਼ੇ ਤੇ ਭਿ੍ਸ਼ਟਾਚਾਰ ਦੇ ਖਿਲਾਫ਼ ਡੱਟ ਕੇ ਖੜੀ ਹੈ | ਪਿਛਲੇ ਕੁਝ ਸਮੇਂ ਦੌਰਾਨ ਹੀ ਸਰਕਾਰ ਦੁਆਰਾ ਭਿ੍ਸ਼ਟਾਚਾਰ ਕਰਨ ਵਾਲਿਆਂ ਖਿਲਾਫ਼ ਵੀ ਅਣਗਿਣਤ ਮੁਕੱਦਮੇ ਦਰਜ ਕੀਤੇ ਗਏ ਹਨ | ਸਰਕਾਰ ਦੇ ਇਨਾਂ ਫੈਸਲਿਆਂ ਦੇ ਕਾਰਣ ਆਮ ਲੋਕਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj