ਬੁੱਧ ਚਿੰਤਨ 08-11-2021 (ਸਮਾਜ ਵੀਕਲੀ)
ਬੁੱਧ ਸਿੰਘ ਨੀਲੋਂ
ਪੰਜਾਬ ਨੂੰ 19ਵੀਂ ਸਦੀ ਤੋਂ ਸਮੇਂ ਦੇ ਹਾਕਮਾਂ ਨੇ ਪ੍ਰਯੋਗਸ਼ਾਲਾ ਬਣਾਇਆ ਹੋਇਆ ਹੈ। ਜਦ ਵੀ ਦੇਸ਼ ਨੂੰ ਕੋਈ ਲੋੜ ਹੁੰਦੀ ਹੈ ਤਾਂ ਪੰਜਾਬੀਆਂ ਨੂੰ ਵਰਤਿਆ ਜਾਂਦਾ ਹੈ ਤੇ ਅਸੀਂ ਵਰਤੇ ਵੀ ਜਾਂਦੇ ਹਨ। ਉਹ ਇਸ ਕਰਕੇ ਕਿ ਅਸੀਂ ਬਾਣੀਆਂ ਸੋਚ ਵਾਲੇ ਨਹੀਂ ਸਗੋ ਘਰ ਫੂਕ ਤਮਾਸ਼ਾ ਦੇਖਣ ਵਾਲੇ ਹਾਂ । ਸੇਵਾਵਾਂ ਦੇ ਨਾਮ ਹੇਠ ਸੇਵਾਦਾਰ। ਮਰਨ ਵਾਲੀਆਂ ਥਾਵਾਂ ਤੇ ਸ਼ਹੀਦੀਆਂ ਦੇਣ ਵਾਲੇ। ਜਦ ਕਦੇ ਹੱਕ ਮੰਗਦੇ ਹਾਂ ਤਾਂ ਗਦਾਰ ।
ਦੁਨੀਆਂ ਦਾ ਕਿਹੜਾ ਲਕਬ ਹੈ ਜੋ ਸਾਡੇ ਮੱਥੇ ਨਹੀਂ ਖੁਣਿਆ ਪਰ ਸਾਨੂੰ ਅਕਲ ਨਹੀਂ ਆਈ। ਅਸੀਂ ਨਿੱਜੀ ਮੁਫਾਦ ਲਈ ਆਪਣਿਆਂ ਦੇ ਕਾਤਲ ਬਣ ਜਾਂਦੇ ਹਨ। ਬੰਨ੍ਹਿਆ ਦੇ ਮਗਰ ਕਤਲ ਕਰ ਦੇਦੇ ਹਾਂ । ਬੇਗਾਨਿਆਂ ਦੇ ਨਹੀਂ ਸਗੋਂ ਆਪਣੇ ਸਕਿਆ ਭਰਾਵਾਂ ਦੇ। ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਕਹਿ ਕੇ ਭੁੱਲ ਜਾਂਦੇ ਹਾਂ ।
ਅਸੀਂ ਜਨਮਦਿਨ ਤੇ ਮੌਤ ਦਾ ਜਸ਼ਨ ਮਨਾਉਂਦੇ ਹਾਂ । ਤਾਂ ਹੀ ਵੱਖਰੇ ਹਾਂ । ਜੇ ਜਨਮਦਿਨ ਤੇ ਲੋਹੜੀ ਮਨਾਉਂਦੇ ਹਾਂ ਤੇ ਮਰਨ ਤੇ ਆਲੁਹਣੀਆਂ ਵੀ ਗਾਉਦੇ ਹਾਂ । ਸਾਡੇ ਅੰਦਰ ਮੁਹੱਬਤ ਦਾ ਸਮੁੰਦਰ ਹੈ ਤੇ ਦਰਦ ਝੱਲਣ ਯੋਗਾ ਅਸਮਾਨ ਹੈ। ਅਸੀਂ ਅੰਬਰ ਵੀ ਬਣਦੇ ਹਾਂ ਤੇ ਧਰਤੀ । ਸੂਰਜ ਬਣ ਰੌਸ਼ਨੀ ਵੰਡਣ ਦੀ ਤਾਕਤ ਵੀ ਰੱਖਦੇ ਹਾਂ ਤੇ ਧਰਤੀ ਬਣ ਸਾਹਿਬ ਦੀ ਚਾਕਰੀ ਵੀ ਕਰਦੇ ਹਾਂ।
ਪੰਜਾਬ ਦਾ ਪੌਣ-ਪਾਣੀ ਤੇ ਧਰਤੀ ਨੂੰ ਦੂਸ਼ਿਤ ਕਰ ਦਿੱਤਾ ਹੈ, ਜਿਸ ਕਾਰਨ ਹੁਣ ਪੰਜਾਬ ਦੇ ਹਸਪਤਾਲਾਂ ਤੇ ਸਮਸ਼ਾਨ ਘਾਟਾਂ ‘ਤੇ ਮੇਲੇ ਲੱਗਦੇ ਹਨ। ਸਾਡੇ ਪੁਰਾਤਨ ਮੇਲੇ ਤਾਂ ਨੈਟ ਨੇ ਖਤਮ ਕਰ ਦਿੱਤੇ ਹਨ। ਸਰਕਾਰੀ ਹਸਪਤਾਲ ਖੁਦ ਬੀਮਾਰ ਹਨ ਤੇ ਸਾਧਾਂ ਦੇ ਡੇਰੇ ਖੁੰਬਾਂ ਵਾਂਗ ਉਗ ਰਹੇ ਹਨ। ਲੋਕ ਆਪਣੀਆਂ ਬੀਮਾਰੀਆਂ ਦਾ ਇਲਾਜ ਕਰਵਾਉਣ ਦੇ ਲਈ ਡੇਰਿਆਂ ਵੱਲ ਵਹੀਰਾਂ ਘੱਤੀ ਜਾ ਰਹੇ ਹਨ। ਇਹ ਡੇਰੇ ਲੋਕਾਂ ਦਾ ਆਰਥਿਕ ਤੇ ਸਰੀਰਿਕ ਸੋਸ਼ਣ ਕਰਦੇ ਹਨ। ਸਰਕਾਰ ਦੇ ਮੰਤਰੀ ਤੇ ਸੰਤਰੀ ਸ਼ਰੀਕੇਬਾਜ਼ੀ ‘ਚ ਉਲਝੇ ਹਨ। ਸੁਚੇਤ ਲੋਕ ਸੜਕਾਂ ਤੇ ਹਨ ਉਝ ਬਹੁਗਿਣਤੀ ਪਾਸਪੋਰਟ ਬਣਾਉਣ ਲੱਗੇ ਹਨ।
ਦਲਾਲ ਦਾ ਕਿੱਤਾ ਬੜਾ ਮਾੜਾ ਗਿਣਿਆ ਜਾਂਦਾ ਹੈ, ਪਰ ਹੁਣ ਇਸ ਕਿੱਤੇ ਵਿਚ ਉਹ ਵਿਦਵਾਨ ਵੀ ਸ਼ਾਮਲ ਹੋ ਗਏ ਹਨ, ਜਿਨਾਂ ਦਾ ਕੰਮ ਤਾਂ ਸੀ, ਚਾਨਣਾ ਵੰਡਣਾ ਪਰ ਉਹ ਚਾਨਣ ਵੰਡਦੇ-ਵੰਡਦੇ ਹਨੇਰ ਵੰਡਣ ਲੱਗ ਪਏ।
ਇਸ ਡਰ ਦੇ ਮਾਰੇ ਕਈ ਮਾਹਿਰ ਠੰਢੇ ਮੁਲਕਾਂ ਵੱਲ ਉਡਾਰੀਆਂ ਮਾਰਨ ਲਈ ਪਰ ਤੋਲ ਰਹੇ ਹਨ। ਕਈ ਤਾਂ ਉਡਾਰੀ ਮਾਰ ਵੀ ਗਏ ਹਨ। ਉਨਾਂ ਨੂੰ ਪਾਲਾ ਵੱਢ-ਵੱਢ ਖਾ ਰਿਹਾ ਹੈ। ਕਿਤੇ ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੀ ਨਾ ਹੀ ਹੋ ਜਾਣ। ਪੰਜਾਬ ਹੁਣ ਆਪ ਹੀ ਕਤਲ਼ਗਾਹ ਬਣ ਗਿਆ ਹੈ। ਪੰਜਾਬ ਦੇ ਆਮ ਲੋਕ ਇਸ ਇਨਕਲਾਬ ਦੇ ਪੱਟੇ ਲੋਕ ਆਪਣੀ ਮੌਤ ਮਰਨ ਦੇ ਲਈ ਮਜਬੂਰ ਹੋ ਗਏ ਹਨ। ਭਾਵੇ ਇਸ ਦੇ ਆਮ ਲੋਕਾਂ ਦਾ ਓਨਾਂ ਕਸੂਰ ਨਹੀਂ ਸੀ ਪਰ ਜਿਹਨਾਂ ਨੂੰ ਇਸ ਦਾ ਪਤਾ ਸੀ ਕਿ ਇਹਨਾਂ ਇਨਕਲਾਬਾਂ ਨੇ ਭਵਿੱਖ ਦੇ ਵਿਚ ਕੀ ਚੰਦ ਚਾੜਨੇ ਹਨ ? ਉਹ ਤਾਂ ਮੋਟੀਆਂ ਕਮਾਈਆਂ ਕਰਕੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਗਏ ਹਨ। ਕਿਸਾਨ ਤੇ ਮਜ਼ਦੂਰ ਹੁਣ ਖੁਦਕੁਸ਼ੀਆਂ ਦੇ ਰਸਤੇ ਤੁਰਿਆ ਹੋਇਆ ਹੈ। ਆਮ ਲੋਕ ਵੱਖ-ਵੱਖ ਤਰਾਂ ਦੀਆਂ ਜਾਨ-ਲੇਵਾ ਬੀਮਾਰੀਆਂ ਦੇ ਨਾਲ ਇਲਾਜ-ਖੁਣੋਂ ਮਰਨ ਲਈ ਘਰਾਂ ਦੇ ਵਿਚ ਮਜਬੂਰ ਹਨ। ਇਹਨਾਂ ਬੀਜੇ ਕੰਡਿਆਂ ਨੂੰ ਦਾ ਖਮਿਆਜਾ ਤਾਂ ਆਮ ਲੋਕ ਭੁਗਤ ਰਹੇ ਹਨ ਪਰ ਅਜੇ ਤੱਕ ਲੋਕਾਂ ਨੂੰ ਸਮਝ ਨਹੀਂ ਆਈ ਕਿ ਉਹਨਾਂ ਦੇ ਆਪਣੇ ਹੀ ਉਹਨਾ ਦਾ ਗਲਾ ਘੁੱਟ ਗਏ ਹਨ। ਹੁਣ ਇਸ ਦੀ ਜੁੰਮੇਵਾਰੀ ਕੋਈ ਵੀ ਆਪਣੇ ਸਿਰ ਲੈਣ ਲਈ ਤਿਆਰ ਨਹੀਂ।
ਹੁਣ ਕੀ ਕਰੀਏ ? ਕਿੰਨੇ ਕੁ ਸੋਚਦੇ ਹਨ ?
ਹੁਣ ਜੱਟ ਜਿੰਮੀਦਾਰ ਖੇਤਾਂ ਵਿੱਚ ਫਸਲਾਂ ਨਹੀਂ ..ਫਿਕਰ ਦੀਆਂ ਕਲੋਨੀਆਂ ਕੱਟਕੇ ਵੇਚ ਰਹੇ ਹਨ। ਹਰ ਭਾਰਤੀ ਪੰਜਾਬ ਵੱਲ ਤੁਰਿਆ ਹੋਇਆ ਹੈ। ਗੱਡੀਆਂ ਭਰ ਭਰ ਆ ਰਹੀਆਂ ਹਨ ਤੇ ਪੰਜਾਬੀਆਂ ਦੇ ਜਹਾਜ਼ ਭਰ ਭਰ ਜਾ ਰਹੇ ਹਨ।
ਧਰਤੀ ਹੇਠਲੇ ਪਾਣੀਆਂ ਤੋਂ ਅੰਬਰ ਤੱਕ ਮਹੌਲ ਗਰਮ ਹੈ
ਪਰ ਧਰਤੀ ਉਤੇ ਲੋਕਾਂ ਦਾ ਹੁਣ ਸੁਭਾਅ ਬਹੁਤ ਨਰਮ ਹੈ
ਮੱਧ ਵਰਗ ਦੀਆਂ ਚਾਰੇ ਪਾਸੇ ਮੌਜਾਂ ਨੇ ਧੀਆਂ ਪੁਤ ਸੈਂਟ ਨੇ ਤੇ ਬਾਹਰ ਨੇ.ਵੱਡੀ ਕੋਠੀ ਤੇ ਵੱਡੀ ਕਾਰ ਹੈ.ਕੋਠੀ ਹੁਣ ਘਰ ਨਹੀਂ ਲੱਗਦੀ ਬਜ਼ਾਰ ਹੈ।ਹੁਣ ਕਦੇ ਪੰਜਾਬ ਗੇੜਾ ਮਾਰੀਦਾ ਹੈ. ਨਹੀਂ ਤੇ ਫੋਨ ਕਰਕੇ ਸਾਰੀ ਦਾ ਹੈ ।ਮੰਨਿਆਂ ਕਿ ਹਰੇ ਇਨਕਲਾਬ ਨੇ ਬਹੁਤ ਤਰੱਕੀ ਕੀਤੀ ਹੈ. ਪੈਨਸ਼ਨ ਤੇ ਮੰਹਿਗਾਈ ਭੱਤੇ ਬਹੁਤ ਨੇ।
…….
ਪਰ ਕੀ ਖੱਟਿਆ ਹੈ? ਕੋਠੀ,ਕਾਰ ਤੇ ਨਾਰ , ਮਨੁੱਖਤਾ ਦਾ ਵਪਾਰ ? ਕਦੇ ਚਿੱਟਿਆਂ ਦੀ ਕਦੇ ਨੀਲਿਆਂ ਦੀ ਸਰਕਾਰ । ਸਿਆਸਤ ਬਣੀ ਵਪਾਰ ਪੰਜਾਬ ਖੋਲ੍ਹੀ ਫਿਰੇ ਸਲਵਾਰ ਵਧੀਆ ਕਾਰੋਬਾਰ ।
….
ਸਮਾਜ ਸਰੀਰਕ ਘੱਟ ਤੇ ਮਾਨਸਿਕ ਬੀਮਾਰ ,ਘਟਿਆ ਪਿਆਰ
ਉਝ ਵਸਦਾ ਸੰਸਾਰ ਪਰ ਕੋਈ ਇਥੇ ਰਹਿਣ ਦੇ ਲਈ ਨਹੀਂ ਹੈ ਤਿਆਰ .55 ਲੱਖ ਘਰ 54 ਲੱਖ ਪਾਸਪੋਰਟ ,ਭਰ ਭਰ ਜਾਣ ਜਹਾਜ਼ ।ਲੋਕ ਹਨ ਹੈਰਾਨ ਤੇ ਗਰੀਬ ਪਰੇਸ਼ਾਨ ਹੈ।
।।
ਕਦੇ ਕਿਸੇ ਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਮਤਾ ਪਾਓ ਕੋਈ ਗੈਰ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦਾ । ਪਰ ਪਲਾਟ ਵੇਚਣ ਵਿੱਚ ਬਹੁਤ ਫਾਇਦਾ ਹੈ।
ਪੰਜਾਬ ਦੇ ਵੱਡਿਆਂ ਨੇ ਜਾਗੀਰਦਾਰਾਂ ਨੇ ਪੰਜਾਬ ਨੂੰ ਕਤਲਗਾਹ ਬਣਾਇਆ ਹੈ। ਹੁਣ ਪੰਜਾਬੀ ਮਰ ਰਹੇ ਹਨ ਤੇ ਬੇਗਾਨੇ ਚਰ ਰਹੇ ਹਨ। ਪੰਜਾਬੀਆਂ ਦੇ ਅੰਦਰੋਂ ਮਰ ਗਿਆ ਗਦਰੀ ਬਾਬਿਆਂ ਦਾ ਲਹੂ।
।।।
94643-70823