ਪੰਜਾਬ ਦੇ ਬਜਟ ਵਿੱਚ ਅੰਕੜਿਆਂ ਰਾਹੀਂ ਐਸ ਸੀ ਭਾਈਚਾਰੇ ਨੋਜਵਾਨਾਂ ਤੇ ਮਹਿਲਾਵਾਂ ਤੇ ਸਮੂਚੇ ਪੰਜਾਬੀਆਂ ਨਾਲ ਸਿਰਫ ਧੋਖਾ ਕੀਤਾ- ਡਾਕਟਰ ਅਵਤਾਰ ਸਿੰਘ ਕਰੀਮਪੁਰੀ

ਬਸਪਾ ਪ੍ਰਧਾਨ ਨੇ ਬਜਟ ਦੇ ਅੰਕੜਿਆਂ ਦਾ ਮੀਡੀਆ ਦੇ ਅੱਗੇ ਕੀਤਾ ਪੋਸਟਮਾਰਟਮ

(ਸਮਾਜ ਵੀਕਲੀ) ਫਗਵਾੜਾ ਬਸਪਾ ਪੰਜਾਬ ਦਾ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਮੈਂਬਰ ਪਾਰਲੀਮੈਂਟ ਨੇ ਆਖਿਆ ਕੀ ਪੰਜਾਬ ਦੀ ਆਮ ਪਾਰਟੀ ਨੇ ਵਿੱਤ ਮੰਤਰੀ ਜੀ ਵੱਲੋਂ ਪੰਜਾਬ ਲਈ 2 ਲੱਖ 36 ਹਜਾਰ 80 ਕਰੋੜ ਦਾ ਬਜਟ ਪੇਸ਼ ਕੀਤਾ, ਐਸੀ ਭਾਈਚਾਰੇ ਲਈ 13 ਹਜਾਰ 900 87 ਕਰੋੜ ਰੱਖਿਆ ਤੇ ਸਰਕਾਰ ਵੱਲੋਂ ਬਜਟ ਦਾ 34% ਦਾ ਝੂਠਾ ਪ੍ਰਚਾਰ ਕੀਤਾ ਗਿਆ। 34% ਦੇ ਹਿਸਾਬ ਨਾਲ ਤਾਂ 80 ਹਜਾਰ ਕਰੋੜ ਦੀ ਰਾਸ਼ੀ ਬਣਦੀ ਹੈ। ਇਹ ਪੰਜਾਬ ਦੇ ਐਸ ਸੀ ਭਾਈਚਾਰੇ ਨਾਲ ਪੰਜਾਬ ਦੀ ਵਿਧਾਨ ਸਭਾ ਵਿੱਚ ਧੋਖਾ ਦਿੱਤਾ ਹੈ। ਉਥੇ ਸਿੱਖਿਆ ਦੇ ਖੇਤਰ ਵਿੱਚ 17 ਹਜਾਰ 9 ਸੋ 75 ਦੀ ਰਾਸ਼ੀ ਨੇ 12% ਬਜਟ ਦਾ ਹਿੱਸਾ ਦਸਣਾ ਨੌਜਵਾਨਾਂ ਦੇ ਰੁਜਗਾਰ ਦਾ ਪ੍ਰਬੰਧ ਫਾਇਦਾ ਨਹੀਂ ਦੇ ਸਕਦੀ। 12% ਦੇ ਹਿਸਾਬ ਅਨੁਸਾਰ 28 ਹਜਾਰ ਕਰੋੜ ਦੀ ਰਾਸ਼ੀ ਬਣਦੀ ਹੈ। ਉਥੇ ਪੰਜਾਬ ਦੀ ਮਹਿਲਾਵਾਂ ਨੇ ਹਰ ਮਹੀਨੇ ਹਜ਼ਾਰ ਰੁਪਏ ਦੇਣ ਦਾ ਜੋ ਵਾਅਦਾ ਕੀਤਾ ਸੀ ਪੰਜਾਬ ਦੇ ਬਜਟ ਵਿੱਚ ਤਿੰਨ ਸਾਲ ਦੇ ਬਾਅਦ ਵੀ ਮਹਿਲਾਵਾਂ ਲਈ ਕੋਈ ਰਕਮ ਨਹੀਂ ਰੱਖੀ। ਇਹ ਹੈ ਪੰਜਾਬ ਦਾ ਬਜਟ ਪੰਜਾਬ ਵਿਰੋਧੀ ਦਲਿਤ ਵਿਰੋਧੀ ਤੇ ਸਮੁੱਚੇ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਵਿਰੋਧੀ ਬਜਟ ਹੈ ਡਾ ਕਰੀਮਪੁਰੀ ਨੇ ਆਖਿਆ ਪੰਜਾਬ ਚੋ ਤਿੰਨ ਮਹੀਨਿਆਂ ਵਿੱਚ ਨਸ਼ਿਆ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ ਤਿੰਨ ਸਾਲ ਬਾਅਦ ਬਜਟ ਵਿੱਚ ਡਰਗ ਮਾਫੀਆ ਦਾ ਸਰਵੇ ਕਰਕੇ ਲਿਸਟ ਬਣਾਉਣ ਲਈ 150 ਕਰੋੜ ਦੀ ਰਾਸ਼ੀ ਰੱਖੀ ਤੇ ਕਿਹਾ ਇਸ ਦੀ ਲਿਸਟ ਬਣਾ ਕੇ ਇਕ ਤੋਂ ਦੋ ਸਾਲ ਵਿੱਚ ਡਰਗ ਮਾਫੀਆ ਨੂੰ ਖਤਮ ਕਰਨ ਦੀ ਗੱਲ ਕਰਨਾ ਇਹ ਸਾਬਿਤ ਕਰਦਾ ਹੈ ਕਿ ਤਿੰਨ ਸਾਲ ਸਰਕਾਰ ਡਰੱਗ ਮਾਫੀਆ ਨੂੰ ਮਜ਼ਬੂਤ ਹੋਣ ਦਾ ਮੌਕਾ ਪਹਿਲੀਆਂ ਸਰਕਾਰਾਂ ਵਾਂਗ ਹੀ ਦਿੱਤਾ। ਬਸਪਾ ਪ੍ਰਧਾਨ ਕਰੀਮਪੁਰੀ ਜੀ ਨੇ ਆਖਿਆ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਵਜੋਂ ਜੋ ਆਕੜੇ ਪੇਸ਼ ਕੀਤੇ ਨੇ ਉਹ ਪਵਿੱਤਰ ਸਦਨ ਦਾ ਅਪਮਾਨ ਹੈ। ਜਿਨਾਂ ਅਧਿਕਾਰੀਆਂ ਨੇ ਗਲਤ ਅੰਕੜੇ ਪੇਸ਼ ਕੀਤੇ ਹਨ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਪੰਜਾਬ ਦੇ ਐਸੀ ਭਾਈਚਾਰੇ ਦੀ ਆਬਾਦੀ ਅਨੁਸਾਰ ਬਜਟ ਦੀ ਰਾਸ਼ੀ ਵਿੱਚ ਵਾਧਾ ਕੀਤਾ ਜਾਵੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਉੱਚ ਰਾਸ਼ੀ ਦਾ ਐਲਾਨ ਕਰੇ ਤਾਂ ਜੋ ਨੌਜਵਾਨ ਰੁਜ਼ਗਾਰ ਲਈ ਵਿਦੇਸ਼ ਨਾ ਜਾਣ।ਰੁਜਗਾਰ ਦੀ ਭਾਲ ਵਿੱਚ ਲਖਾਂ ਰੁਪਏ ਲਾਕੇ ਜੰਗਲਾ ਰਾਹੀਂ ਵਿਦੇਸ਼ ਜਾਣ ਵਾਲੇ ਜਹਾਜਾਂ ਵਿੱਚ ਬੇੜੀਆਂ ਵਿੱਚ ਆਪਣਾ ਗੁਆਕੇ ਵਾਪਿਸ ਆ ਰਹੇ ਹਨ। ਅਜਿਹੀ ਵਿਵਸਥਾ ਨੌਜਵਾਨਾਂ ਨੂੰ ਪੰਜਾਬ ਵਿੱਚ ਉਚਿਤ ਰੁਜ਼ਗਾਰ ਦੇ ਮੌਕੇ ਦੇਣ ਨਾਲ ਹੀ ਵਿਦੇਸ਼ ਜਾਣ ਦੀ ਹੋੜ ਨੂੰ ਰੋਕੀ ਜਾ ਸਕੇ। ਇਸ ਮੋਕੇ ਤੇ ਬਸਪਾ ਪੰਜਾਬ ਦੇ ਸੂਬਾਈ ਆਗੂ ਹਰਭਜਨ ਸਿੰਘ ਬਲਾਲੋ ਇੰਚਾਰਜ ਹਲਕਾ ਫਗਵਾੜਾ, ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਬਸਪਾ ਪੰਜਾਬ ਦੇ ਸੂਬਾਈ ਆਗੂ ਲੇਖ ਰਾਜ ਜਮਾਲਪੁਰ ਹਲਕਾ ਪ੍ਰਧਾਨ ਚੰਰਜੀ ਲਾਲ ਕੋਸਲਰ, ਜਿਲਾ ਉਪ ਪ੍ਰਧਾਨ ਪਰਦੀਪ ਮਲ ਪਰਮਜੀਤ ਖਲਵਾੜਾ, ਮਨੋਹਰ ਜੱਖੂ ਜੀ ਅਮਨਦੀਪ ਕੋਰ ਕੌਂਸਲਰ, ਪਰਵਿੰਦਰ ਬੋਧ,ਅਮਰਜੀਤ ਖੁਤਨ, ਯੂਥ ਆਗੂ ਬੰਟੀ ਮੋਰਾਂਵਾਲੀ, ਮੰਨੀ ਅੰਬੇਡਕਰ, ਸੋਨੂੰ ਭਾਟੀਆ ਤੋ ਇਲਾਵਾ ਆਗੂ ਹਾਜਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਿਟਾਇਰਮੈਂਟ ਤੇ ਵਿਸ਼ੇਸ਼( ਵਕਤ ਏ ਰੁਖ਼ਸਤ)
Next articleਡਾ ਨਛੱਤਰ ਪਾਲ ਐਮ ਐਲ ਏ ਨੇ ਹਰੇਕ ਤਰ੍ਹਾਂ , ਹਰੇਕ ਵਿਅਕਤੀ ਦੇ ਪੱਖ ਵਿੱਚ ਵਿਧਾਨ ਸਭਾ ਵਿੱਚ ਪੱਖ ਪੇਸ਼ ਕੀਤਾ –ਕੌਸਲਰ ਗੁਰਮੁਖ ਨੌਰਥ