ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਪੰਜਾਬ ਬੁੱਧਿਸਟ ਸੁਸਾਇਟੀ (ਰਜਿ) ਪੰਜਾਬ ਦੇ ਇਜਲਾਸ ਵਿੱਚ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ।ਜਿਸ ‘ਚ ਐਡਵੋਕੇਟ ਹਰਭਜਨ ਸਾਂਪਲਾ ਨੂੰ ਪ੍ਰਧਾਨ, ਸ੍ਰੀ ਸਤੀਸ਼ ਕੁਮਾਰ ਲਾਲ (ਨਵਾਂ ਸ਼ਹਿਰ) ਉਪ ਪ੍ਰਧਾਨ, ਸ੍ਰੀ ਮਨੋਜ ਕੁਮਾਰ (ਐਸ.ਡੀ.ਓ.) ਜਨਰਲ ਸਕੱਤਰ, ਸ਼੍ਰੀ ਰਾਮਦਾਸ ਗੁਰੂ ਖਜ਼ਾਨਚੀ ,ਅਤੇ ਐਡਵੋਕੇਟ ਅਰੁਣ ਕੁਮਾਰ ,ਐਡਵੋਕੇਟ ਕਮਲਜੀਤ ਫਗਵਾੜਾ ਅਤੇ ਮਨਜੀਤ ਸਿੰਘ ਜਲੰਧਰ ਨੂੰ ਨਵੇਂ ਐਗਜੈਕਟਿਵ ਮੈਂਬਰ ਚੁਣਨ ਨਾਲ, ਸਾਰੇ ਪਿਛਲੀ ਕਮੇਟੀ ਦੇ ਅਹੁਦੇਦਾਰਾਂ ਨੂੰ ਅਗਲੇ 2 ਸਾਲਾਂ ਵਾਸਤੇ ਸਰਬਸੰਮਤੀ ਨਾਲ ਚੁਣ ਲਿਆ ਗਿਆ। ਇਸ ਚੋਣ ਦੀ ਪ੍ਰਕਿਰਿਆ ਨੂੰ ਸੁਚਾਰੂ ਰੂਪ ਨਾਲ ਕਰਵਾਉਣ ਲਈ ਤਿੰਨ ਮੈਂਬਰੀ ਚੋਣ ਕਮੇਟੀ ਨੇ ਬਹੁਤ ਵਧੀਆ ਯੋਗਦਾਨ ਕੀਤਾ। ਸ੍ਰੀ ਰਾਮ ਪਾਲ ਰਾਹੀ ਪ੍ਰਧਾਨ ਫੈਬੋ ਅਤੇ ਪੰਜਾਬ ਬੁੱਧਿਸਟ ਸੋਸਾਇਟੀ ,(ਯੂ.ਕੇ.) ਇੰਗਲੈਂਡ ਪ੍ਰਮੁੱਖ ਚੋਣ ਅਫਸਰ, ਪ੍ਰਿੰਸੀਪਲ ਪਰਮਜੀਤ ਜੱਸਲ ਅਤੇ ਡਾ. ਗੁਰਪਾਲ ਚੌਹਾਨ ਚੋਣ ਅਫਸਰਾਂ ਨੇ ਮਿਲ ਕੇ ਸਭ ਦੀ ਸਹਿਮਤੀ ਨਾਲ ਪਹਿਲੀ ਕਮੇਟੀ ਦੇ ਅਹੁਦੇਦਾਰਾਂ ਨੂੰ ਅਗਲੇ 2 ਸਾਲਾਂ ਵਾਸਤੇ
ਚੁਣ ਲਿਆ। ਸ਼੍ਰੀ ਰਾਮ ਪਾਲ ਰਾਹੀ ਯੂ.ਕੇ. ਨੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਅਤੇ ਸਾਰੇ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਚੁਣੇ ਗਏ ਅਹੁਦੇਦਾਰ ਪਹਿਲਾਂ ਨਾਲੋਂ ਵੀ ਵੱਧ ਕੰਮ ਕਰਨਗੇ ਅਤੇ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਮਿਸ਼ਨ ਨੂੰ ਫੈਲਾਉਣ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਭਿਖਸ਼ੂ ਸੰਘ ਦਾ ਸਹਿਯੋਗ ਕਰਨਗੇ। ਸੋਸਾਇਟੀ ਦੀ ਚੋਣ ਉਪਰੰਤ ਭੰਤੇ ਗਿਆਨੇਸ਼ਵਰ ,ਸ੍ਰੀ ਧੰਨਪਤ ਰੱਤੂ (ਯੂ.ਕੇ.), ਸ੍ਰੀ ਰਤਨ ਲਾਲ ਸਾਂਪਲਾ ਯੂ.ਕੇ. ਅਤੇ ਸ੍ਰੀ ਮਦਨ ਸਰੋਆ (ਯੂ.ਕੇ.) ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਹਨਾਂ ਦੁਆਰਾ ਸਮਾਜ ਵਿੱਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਉਪਰੰਤ ਐਡਵੋਕੇਟ ਹਰਭਜਨ ਸਾਂਪਲਾ ਨੇ ਪਿਛਲੀ ਕਮੇਟੀ ਵੱਲੋਂ ਕੀਤੇ ਗਏ ਮਹੱਤਵਪੂਰਨ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਨਵੀਂ ਕਮੇਟੀ ਦੀ ਚੋਣ ਲਈ ਸਾਰੇ ਹੱਕ ਚੋਣਕਾਰ ਕਮੇਟੀ ਨੂੰ ਸੌਂਪ ਦਿੱਤੇ। ਸਾਰੇ ਹਾਜ਼ਰ ਮੈਂਬਰਾਂ ਨੇ ਰਿਪੋਰਟ ਨੂੰ ਸਵੀਕਾਰ ਕੀਤਾ ਅਤੇ ਪਾਸ ਕੀਤੀ ਗਈ ਨਵੀਂ ਕਮੇਟੀ ਨੇ ਬਾਅਦ ‘ਚ ਭੰਤੇ ਪ੍ਰਗਿਆ ਬੋਧੀ ਜੀ ਤੋਂ ਅਸ਼ੀਰਵਾਦ ਲਿਆ। ਨਵੀਂ ਕਮੇਟੀ ਨੇ ਪ੍ਰਣ ਲਿਆ ਕਿ ਬੋਧ ਗਯਾ ਮੁਕਤੀ ਅੰਦੋਲਨ ‘ਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਹਮੇਸ਼ਾ ਤੱਤਪਰ ਰਹੇਗੀ।
HOME ਪੰਜਾਬ ਬੁੱਧਿਸਟ ਸੁਸਾਇਟੀ (ਰਜਿ) ਪੰਜਾਬ ਦੀ ਸਰਬਸੰਮਤੀ ਨਾਲ ਚੋਣ ਹੋਈ *ਮੁੱਖ ਚੋਣਕਾਰ...



