ਪੰਜਾਬ ਭਵਨ ਸਰੀ ਕੈਨੇਡਾ ਵਿਖੇ ਪ੍ਰਸਿੱਧ ਗੀਤਕਾਰ ਬਿੱਟੂ ਖੰਨੇ ਵਾਲੇ ਦਾ ਸੁੱਖੀ ਬਾਠ ਦੀ ਟੀਮ ਵਲੋਂ ਵਿਸ਼ੇਸ਼ ਸਨਮਾਨ

ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ) ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਇੱਕ ਸੰਗੀਤਕ ਸ਼ਾਮ ਪੰਜਾਬੀਆਂ ਦੇ ਨਾਮ ਕੀਤੀ ਗਈ।ਸੁੱਖੀ ਬਾਠ ਜੀ ਦੀ ਅਗਵਾਈ ਹੇਠ ਪੰਜਾਬ ਤੋਂ ਆਈਆਂ ਕੁਝ ਨਾਮਵਰ ਸਖਸ਼ੀਅਤਾਂ ਨੂੰ ਇੱਕ ਸ਼ਾਨਦਾਰ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਵੱਖ ਵੱਖ ਖੇਤਰ ਵਿੱਚ ਮਾਂ ਬੋਲੀ ਦੀ ਸੇਵਾ ਨਿਭਾਉਣ ਵਾਲੀਆਂ ਉੱਘੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਨਿਵਾਜਿਆ ਗਿਆ।ਗੀਤਕਾਰੀ ਦੇ ਖੇਤਰ ਵਿੱਚ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸਾਫ ਸੁਥਰੀ ਤੇ ਊਰਜਾ ਭਰਪੂਰ ਗੀਤਕਾਰੀ ਦੇ ਮਾਲਿਕ ਬਿੱਟੂ ਖੰਨੇ ਵਾਲਾ ਨੂੰ ਪੰਜਾਬ ਭਵਨ ਸਰੀ ਕੈਨੇਡਾ ਦੇ ਮੰਚ ਤੇ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬਿੱਟੂ ਖੰਨੇ ਵਾਲੇ ਨੇ ਜਿੱਥੇ ਸ਼੍ਰੀ ਸੁੱਖੀ ਬਾਠ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਪੰਜਾਬੀਆਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ ਹਨ ਅਤੇ ਉਨ੍ਹਾਂ ਵੱਲੋਂ ਸਮੁੱਚੀ ਮਾਨਵਤਾ ਦੇ ਭਲੇ ਲਈ ਕੀਤੇ ਜਾ ਰਹੇ ਉਪਰਾਲੇ ਇੱਕ ਜਿੰਦਾਦਿਲੀ ਇਨਸਾਨੀਅਤ ਦੇ ਰੂਪ ਵਿੱਚ ਲੋੜਵੰਦਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ।ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸੁਰਜੀਤ ਸਿੰਘ ਮਾਧੋਪੁਰੀ, ਪ੍ਰਿਤਪਾਲ ਸਿੰਘ ਗਿੱਲ ਸਤੀਸ਼ ਜੌੜਾ, ਅੰਮ੍ਰਿਤ ਮਾਨ, ਜੈਲਦਾਰ ਸਾਬਾ ਢਿੱਲੋਂ ਬਹਿਰਾਮ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article30ਵਾਂ ਸੱਭਿਆਚਾਰਕ ਦਿਵਾਲੀ ਮੇਲਾ ਵਰਕਰ ਕਲੱਬ ਵਿਖੇ 23 ਤੋਂ 25 ਤੱਕ
Next articleਗੁਰਮਿੰਦਰ ਗੋਲਡੀ ਤੇ ਅਮਨਦੀਪ ਅਮਨ ‘ਲਾ ਲਾ ਹੋ ਗਈ’ ਟ੍ਰੈਕ ਨਾਲ ਹੋਣਗੇ ਸਰੋਤਿਆਂ ਦੇ ਰੂ ਬ ਰੂ