ਪੰਜਾਬ ਭਵਨ ਸਰੀ ਕੈਨੇਡਾ ਚ ਹੋਈ ਸੰਗੀਤਕ ਸ਼ਾਮ,ਪੰਜਾਬੀ ਪੱਤਰਕਾਰੀ ‘ਚ ਅਹਿਮ ਯੋਗਦਾਨ ਪਾਉਣ ਵਾਲੀ ਸਖਸ਼ੀਅਤ ਸਤੀਸ਼ ਜੌੜਾ ਸਨਮਾਨਿਤ

ਵੈਨਕੂਵਰ /ਸਰੀ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਪੰਜਾਬ ਭਵਨ ਸਰੀ ਕੈਨੇਡਾ ਦੇ ਮੰਚ ਤੇ ਸੁੱਖੀ ਬਾਠ ਜੀ ਦੀ ਅਗਵਾਈ ਹੇਠ ਇਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ, ਜਿੱਥੇ ਪੰਜਾਬ ਤੋਂ ਆਈਆਂ ਨਾਮਵਰ ਸਖਸ਼ੀਅਤਾਂ ਦਾ ਸੰਗੀਤਕ ਧੁਨਾਂ ਦੀ ਮਿੱਠੀਆਂ ਤਰੰਗਾ ਨਾਲ ਸ਼ਾਨਦਾਰ ਸਵਾਗਤ ਕਰਦਿਆਂ ਉਨ੍ਹਾਂ ਦੀਆਂ ਮਾਂ ਬੋਲੀ ਪ੍ਰਤੀ ਨਿਭਾਈਆਂ ਜਾ ਰਹੀਆਂ ਸ਼ਲਾਘਾਯੋਗ ਸੇਵਾਵਾਂ ਲਈ ਸੀਨੀਅਰ ਪੱਤਰਕਾਰ ਸਤੀਸ਼ ਜੌੜਾ ਨੂੰ ਪੰਜਾਬ ਭਵਨ ਸਰੀ ਕੈਨੇਡਾ ਦੇ ਮੰਚ ‘ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਪੱਤਰਕਾਰੀ ਲਈ ਰੋਜ਼ਾਨਾ ਅਜੀਤ ਜਲੰਧਰ, ਰੋਜ਼ਾਨਾ ਜਗਬਾਣੀ, ਪੰਜਾਬੀ ਟ੍ਰਿਬਿਊਨ ਲਈ ਲੰਬਾ ਸਮਾਂ ਸੇਵਾਵਾਂ ਦਿੱਤੀਆਂ ਅਤੇ ਹੁਣ ਰੋਜ਼ਾਨਾ ਦੋਆਬਾ ਐਕਸਪ੍ਰੈਸ ‘ਚ ਬਤੌਰ ਮੁੱਖ ਸੰਪਾਦਕ ਸੇਵਾਵਾਂ ਨਿਭਾ ਰਹੇ ਹਨ ।ਇਸ ਮੌਕੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ,ਉੱਘੇ ਸਾਹਿਤਕਾਰ ਸੁਰਜੀਤ ਸਿੰਘ ਮਾਧੋਪੁਰੀ, ਪ੍ਰਿਥਪਾਲ ਸਿੰਘ ਗਿੱਲ , ਬਿੱਟੂ ਖੰਨੇ ਵਾਲਾ, ਪ੍ਰਸਿੱਧ ਐਂਕਰ ਬਲਦੇਵ ਰਾਹੀ ਭੋਗਪੁਰ, ਦੋਗਾਣਾ ਹਿੱਟ ਜੋੜੀ ਲਖਵੀਰ ਲੱਖਾ ਅਤੇ ਗੁਰਿੰਦਰ ਨਾਜ਼, ਜੈਲਦਾਰ ਸਾਬਾ ਢਿੱਲੋਂ ਬਹਿਰਾਮ , ਅੰਮ੍ਰਿਤਪਾਲ ਸਿੰਘ ਮਾਨ, ਜਸਵੰਤ ਸਿੰਘ, ਰਮਨ ਕੰਪਿਊਟਰ ਟਾਂਡਾ, ਭਾਗ ਸਿੰਘ, ਹਰਦੀਪ ਸਿੰਘ ਅਤੇ ਰਣਜੀਤ ਸਿੰਘ ਯੂ.ਐਸ. ਏ. ਨੇ ਵੀ ਸ਼ਿਰਕਤ ਕੀਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਗਾਇਕ ਜਰਨੈਲ ਸੋਨੀ ‘ਲਵ ਐਟ ਫਸਟ ਸਾਈਟ’ ਨਾਲ ਹੋ ਰਿਹਾ ਸਰੋਤਿਆਂ ਦੇ ਰੂਬਰੂ 3 ਅਕਤੂਬਰ ਨੂੰ ਹੋਵੇਗਾ ਗੀਤ ਰਿਲੀਜ਼
Next articleਪੁਰਹੀਰਾਂ ਹੁਸ਼ਿਆਰਪੁਰ ਵਲੋਂ ਸਲਾਨਾ ਸਮਾਗਮ 11 ਅਕਤੂਬਰ ਨੂੰ