ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਦਾ ਨੰਬਰ 1 ਸੂਬਾ ਬਣੇਗਾ- ਵਿਧਾਇਕ ਸੰਗੋਵਾਲ 

ਜਰਖੜ ਸਕੂਲ ਦੇ ਕਾਇਆ ਕਲਪ ਹੋਵੇਗੀ

Oplus_131072

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਹਲਕਾ ਗਿੱਲ ਤੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਅੱਜ ਸੀਨੀਅਰ ਸੈਕੰਡਰੀ ਸਕੂਲ ਜਰਖੜ ਅਤੇ ਪ੍ਰਾਇਮਰੀ ਸਕੂਲ ਜਰਖੜ ਵਿਖੇ ਸਾਢੇ ਤਿੰਨ ਲੱਖ ਦੀ ਗ੍ਰਾਂਟ ਨਾਲ ਹੋਏ ਵਿਕਾਸ ਕੰਮਾਂ ਦੇ ਉਦਘਾਟਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਸ੍ਰ: ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਦੇ ਖੇਤਰ ਦਾ ਮੋਹਰੀ ਸੂਬਾ ਬਣੇਗਾ। ਉਹਨਾਂ ਆਖਿਆ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਕੀਮ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਇੱਕ ਨਵੀਂ ਲਹਿਰ ਕੀਤੀ ਹੈ। ਉਨ੍ਹਾਂ ਆਖਿਆ  ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ । ਪੰਜਾਬ ਦੇ ਕਿਸੇ ਵੀ ਸਕੂਲ ਵਿੱਚ ਟੀਚਰ ਦੀ ਘਾਟ ਨਹੀਂ ਹੋਵੇਗੀ। ਸਾਰੇ ਬੱਚਿਆਂ ਨੂੰ ਬੈਠਣ ਲਈ ਡੈਕਸ , ਪੱਖੇ, ਏ ਸੀ, ਪੀਣ ਵਾਲਾ ਸਾਫ਼ ਪਾਣੀ ਅਤੇ ਹੋਰ ਸਹੂਲਤਾਂ ਵੱਡੇ ਪੱਧਰ ਤੇ ਮੁਹੱਈਆ ਕੀਤੀਆਂ ਜਾ ਰਹੀਆਂ ਹਨ ਅਤੇ ਅਧਿਆਪਕਾਂ ਦੀ ਵੀ ਵੱਡੇ ਪੱਧਰ ਤੇ ਭਰਤੀ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਨੇ ਜਰਖੜ ਸਕੂਲ ਦੀਆਂ ਮੰਗਾਂ ਤੇ ਗੌਰ ਕਰਦਿਆ ਆਖਿਆ ਜਰਖੜ ਦੇ ਦੋਹਾਂ ਸਕੂਲਾਂ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਦੀ ਕਾਇਆ ਕਲਪ ਕੀਤੀ ਜਾਵੇਗੀ। ਜਰਖੜ ਸਟੇਡੀਅਮ ਨੂੰ ਵੀ ਇੱਕ ਨਮੂਨੇ ਦਾ ਸਟੇਡੀਅਮ ਬਣਾਵਾਂਗੇ। ਇਸ ਮੌਕੇ ਉਹਨਾਂ ਨੇ ਜਰਖੜ ਸਕੂਲ ਦੇ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਰਹਿਣ ਵਾਲੇ ਬੱਚੇ , ਖੇਡਾਂ ਦੇ ਖੇਤਰ ਵਿੱਚ ਕੌਮੀ ਪੱਧਰ ਤੇ ਪੁਜੀਸ਼ਨਾ ਹਾਸਲ ਕਰਨ ਵਾਲੇ ਬੱਚੇ ਤੋਂ ਇਲਾਵਾ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਹੋਰ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਲਕਾ ਗਿੱਲ ਸਿੱਖਿਆ ਕ੍ਰਾਂਤੀ ਦੇ ਕੋਆਰਡੀਨੇਟਰ ਗਿਆਨ ਸਿੰਘ ਕਾਲੜਾ ਨੇ ਵੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਹੋਰ ਸ਼ਖਸੀਅਤਾਂ ਨੂੰ ਜੀ ਆਇਆਂ ਆਖਿਆ ਅਤੇ ਪਿੰਡ ਦੀਆਂ ਮੰਗਾਂ ਬਾਰੇ ਸਰਕਾਰ ਨੂੰ ਕਰਵਾਇਆ। ਇਸ ਮੌਕੇ ਸਰਪੰਚ ਸੰਦੀਪ ਸਿੰਘ ਜਰਖੜ, ਜਸਵਿੰਦਰ ਸਿੰਘ ਜੱਸੀ ਪੀਏ, ਦੇਪਿੰਦਰਪਾਲ ਸਿੰਘ ਲਾਡੀ, ਸਾਹਿਬਜੀਤ ਸਿੰਘ ਜਰਖੜ, ਪ੍ਰਿੰਸੀਪਲ ਹਰਦੇਵ ਸਿੰਘ ਜਰਖੜ ਸੀਨੀਅਰ ਸੈਕੰਡਰੀ ਸਕੂਲ, ਸ਼੍ਰੀਮਤੀ ਸੁਰਿੰਦਰ ਕੌਰ ਹੈਡ ਮਾਸਟਰ ਪ੍ਰਾਇਮਰੀ ਸਕੂਲ ਜਰਖੜ, ਲੈਕਚਰਰ ਸੁਖਵਿੰਦਰ ਸਿੰਘ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਰਵਿੰਦਰ ਕੌਰ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਤੋਂ ਇਲਾਵਾ ਮਹੇਸ਼ ਟੰਡਨ, ਉਪਮਾ ਸ਼ਰਮਾ, ਅਦਿੱਤਿਆ ਜੈਨ, ਜਤਿੰਦਰ ਸ਼ਰਮਾ, ਜੋਗਿੰਦਰ ਸਿੰਘ ਭੁੱਲਰ, ਜਗਜੀਤ ਸਿੰਘ ਭਾਟੀਆ, ਇੰਦਰਵੀਰ ਕੌਰ , ਦਿਲਬਾਗ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਅਤੇ ਜਰਖੜ ਪੰਚਾਇਤ ਮੈਂਬਰ ਤਜਿੰਦਰ ਸਿੰਘ ਜਰਖੜ, ਸ਼ਿੰਗਾਰਾ ਸਿੰਘ ਜਰਖੜ, ਜੰਗ ਸਿੰਘ, ਪ੍ਰੀਤ ਮਹਿੰਦਰ ਸਿੰਘ ਨਿੱਪੀ, ਬਚਿੱਤਰ ਸਿੰਘ, ਤੇਪਿੰਦਰ ਸਿੰਘ ਗੋਗਾ, ਦੁਪਿੰਦਰ ਸਿੰਘ ਡਿੰਪੀ, ਅਜੀਤ ਸਿੰਘ ਲਾਦੀਆ ਆਦਿ ਹੋਰ ਪਿੰਡ ਦੇ ਪਤਵੰਤੇ ਅਤੇ ਇਲਾਕੇ  ਦੀਆਂ ਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭੀਖੀ ਮੰਡੀ ਵਿਖੇ ਚੇਅਰਮੈਨ ਵਰਿੰਦਰ ਸੋਨੀ ਨੇ  ਕਣਕ ਦੀ ਬੋਲੀ ਕਰਵਾਈ ਸ਼ੁਰੂ 
Next articleਚੁਸਪਿੰਦਰ ਸਿੰਘ ਚਹਿਲ ਨੂੰ ਨਸ਼ਾ ਮੁਕਤੀ ਮੋਰਚਾ ਦਾ ਕੋਆਰਡੀਨੇਟ ਨਿਯੁਕਤ ਹੋਣ ਤੇ ਵਰਕਰਾਂ ਵੱਲੋਂ ਵੰਡੇ ਗਏ ਲੱਡੂ