(ਸਮਾਜ ਵੀਕਲੀ) ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਮਹਿੰਦਰ ਸਿੰਘ ਰੰਧਾਵਾ, ਸੁਰਜੀਤ ਪਾਤਰ ਅਤੇ ਮਾਤ ਭਾਸ਼ਾ ਨੂੰ ਸਮਰਪਿਤ ਨੌਜਵਾਨ ਕਵੀਆਂ ਦਾ ਕਵੀ ਦਰਬਾਰ, ਮਹਾਂ ਉਤਸਵ ਬਰਨਾਲਾ ਵਿਖੇ ਤਰਕਸ਼ੀਲ ਭਵਨ ਵਿੱਚ ਕੀਤਾ ਗਿਆ। ਇਸ ਮਹਾਂ ਉਤਸਵ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਲੇਖਕ ਸਭਾ ਨੇ ਕੀਤੀ। ਤਾਲੀਆਂ ਦੀ ਗੂੰਜ ਵਿੱਚ ਉਨ੍ਹਾਂ ਨੇ ਕਵਿਤਾ ਦੀ ਪਰਿਭਾਸ਼ਾ ਸਿਰਜਦਿਆਂ ਕਿਹਾ ਕਿ ਕਵਿਤਾ ਤਾਂ ਰੂਹ ਦੀ ਕਿਲਕਾਰੀ, ਅੰਦਰਲੇ ਦਰਦ ਦੀ ਹੂਕ, ਕਵੀਤਾ ਅਸਹਿਜ ਪਲਾਂ ਦੀ ਸਹਿਜ ਕਲਾ, ਕਵਿਤਾ ਹੰਝੂ ਵੀ ਹੁੰਦੇ ਨੇ ਤੇ ਵਿਦਰੋਹ ਵੀ, ਕਵਿਤਾ ਕਚੀਚੀ ਵੀ ਹੁੰਦੀ ਹੈ, ਕਵਿਤਾ ਨੂੰ ਲਿਖਣ ਜ਼ਖਮਾਂ ਨੂੰ ਹਰੇ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਵਿਤਾ ਕਦੇ ਵੀ ਮਰਦੀ ਨਹੀਂ ਸਗੋਂ ਸਮੇਂ ਦੇ ਨਾਲ ਨਾਲ ਨਿਖਰਦੀ ਹੈ।
ਪੰਜਾਬ ਕਲਾ ਪ੍ਰੀਸ਼ਦ ਦੇ ਐਗਜ਼ੈਕਟਿਵ ਮੈਂਬਰ ਪ੍ਰਸਿੱਧ ਗੀਤਕਾਰ ਬਚਨ ਬੇਦਿਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਹਾਂ ਉਤਸਵ ਸਾਰੇ ਪੰਜਾਬ ਵਿੱਚ ਹੀ ਹੋ ਰਹੇ ਹਨ। ਬਰਨਾਲਾ ਸਾਹਿਤਕਾਰਾਂ ਦਾ ਮੱਕਾ ਹੈ ਇਸ ਲਈ ਇਸ ਸ਼ਹਿਰ ਵਿੱਚ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਸਹਿਯੋਗ ਨਾਲ ਇਹ ਕਵੀ ਦਰਬਾਰ ਹੋ ਰਿਹਾ ਹੈ।
ਭਾਰਤੀ ਸਾਹਿਤ ਅਕੈਡਮੀ ਦਿੱਲੀ ਦੇ ਗਵਰਨਿੰਗ ਕੌਂਸਲ ਮੈਂਬਰ ਬਹੁਪੱਖੀ ਲੇਖਕ ਤੇ ਪ੍ਰੋਗਰਾਮ ਕਨਵੀਨਰ ਬੂਟਾ ਸਿੰਘ ਚੌਹਾਨ ਨੇ ਸੁਰਜੀਤ ਪਾਤਰ ਦੇ ਗਜ਼ਲ ਸੰਸਾਰ ਵਾਲੇ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਗ਼ਜ਼ਲ ਇਸ ਲਈ ਪ੍ਰਵਾਨ ਚੜਿਆ ਕਿਉਂਕਿ ਉਸ ਵਿੱਚ ਸੰਗੀਤ ਦੀ ਪ੍ਰਬਲਤਾ ਸੀ। ਉਹ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਵੀ ਬਰਨਾਲੇ ਦੀ ਧਰਤੀ ਤੇ ਆਏ। ਉਨ੍ਹਾਂ ਦਾ ਗ਼ਜ਼ਲ ਕਾਵਿ ਹਮੇਸ਼ਾ ਹੀ ਲੋਕ ਮਨਾਂ ਵਿੱਚ ਜਿਉਂਦਾ ਰਹੇਗਾ।
ਪ੍ਰਧਾਨਗੀ ਮੰਚ ਉੱਤੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਮੈਂਬਰ ਪ੍ਰੀਤਮ ਸਿੰਘ ਰੂਪਾਲ ਨੇ ਸ਼ਾਇਰਾਂ ਦਾ ਧੰਨਵਾਦ ਕਰਨ ਦੇ ਨਾਲ ਸਾਰੇ ਸ਼ਾਇਰਾਂ ਦਾ ਯੋਗ ਸਨਮਾਨ ਪ੍ਰਧਾਨਗੀ ਮੰਡਲ ਤੋਂ ਕਰਵਾਇਆ। ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ । ਲੋਕ ਕਵੀ ਸੰਤ ਰਾਮ ਉਦਾਸੀ ਦੀ ਧੀ ਇਕਬਾਲ ਕੌਰ ਉਦਾਸੀ ਦੀ ਬੁਲੰਦ ਆਵਾਜ਼ ਨੇ ਕਵੀ ਦਰਬਾਰ ਦੀ ਸ਼ੁਰੂਆਤ ਉਦਾਸੀ ਦਾ ਗੀਤ ਗਾ ਕੇ ਕੀਤੀ। ਮਹਿਮਾਨ ਕਵੀਆਂ ਵਿੱਚ ਰਾਮ ਸਰੂਪ ਸ਼ਰਮਾ, ਪਾਲ ਸਿੰਘ ਲਹਿਰੀ, ਰਜਿੰਦਰ ਸ਼ੌਂਕੀ, ਤਜਿੰਦਰ ਮਾਰਕੰਡਾ, ਲਛਮਣ ਦਾਸ ਮੁਸਾਫਿਰ ਤੇ ਰਘਵੀਰ ਸਿੰਘ ਕੱਟੂ ਨੇ ਕਵਿਤਾਵਾਂ ਪੇਸ਼ ਕੀਤੀਆਂ।
ਪੰਜਾਬ ਕਲਾ ਪ੍ਰੀਸ਼ਦ ਦੇ ਸੱਦੇ ਉੱਤੇ ਆਏ ਕਵੀਆਂ ਨੇ ਦੋ ਘੰਟੇ ਖੂਬ ਰੰਗ ਬੰਨਿਆ ਜਿਹਨਾਂ ਵਿੱਚੋਂ ਜਗਜੀਤ ਕੌਰ ਢਿੱਲਵਾਂ, ਚਰਨਜੀਤ ਸਮਾਲਸਰ, ਨੂਰਦੀਪ ਕੋਮਲ,ਪਰਮ ਪਰਮਿੰਦਰ, ਜਸਪ੍ਰੀਤ ਕੌਰ ਬੱਬੂ, ਰਾਮਪਾਲ ਸ਼ਾਹਪੁਰੀ, ਸਿਮਰਜੀਤ ਕੌਰ ਬਰਾੜ, ਮਨਜੀਤ ਘੜੈਲੀ, ਸੁਖਮਨ ਸ਼ਰਮਾ, ਚਰਨੀ ਬੇਦਿਲ, ਸੁਖਵਿੰਦਰ ਕੌਰ, ਗੁਰਪ੍ਰੀਤ ਗੈਰੀ, ਅਕਰਿਤੀ ਕੌਸ਼ਲ, ਕੇਵਲ ਕ੍ਰਾਂਤੀ, ਰਣਧੀਰ, ਗਗਨਦੀਪ ਸਿੰਘ ਦੀਪ, ਸੁਖਵਿੰਦਰ, ਰਣਜੀਤ ਸਵੀ, ਅਵਤਾਰ ਸਿੰਘ ਮਾਨ, ਜਸਪ੍ਰੀਤ ਕੌਰ ਫਲਕ, ਰਵਿੰਦਰ ਰਵੀ, ਅਰਵਿੰਦਰ, ਗੁਰਪਾਲ ਬਿਲਾਵਲ, ਜਸਵੀਰ ਕੌਰ ਬਰਨਾਲਾ, ਪ੍ਰਗਟ ਸੇਖੋਂ, ਗੁਰਪ੍ਰੀਤ ਧਰਮਕੋਟ, ਧਾਮੀ ਗਿੱਲ, ਕੁਲਵਿੰਦਰ ਬੱਛੋਆਣਾ, ਦਿਲਬਾਗ ਰਿਉਂਦ, ਜੀਤ ਹਰਜੀਤ, ਪਰਮਿੰਦਰ ਕੌਰ ਗਿੱਲ ਅਤੇ ਸੁਰਿੰਦਰ ਜੀਤ ਚੌਹਾਨ ਨੇ ਆਪਣੀਆਂ ਕਾਵਿ ਰਚਨਾਵਾਂ ਨਾਲ ਸਰੋਤਿਆਂ ਨੂੰ ਆਪਣੇ ਸ਼ਬਦਾਂ ਨਾਲ ਕਾਵਿਕ ਰੰਗ ਵਿੱਚ ਰੰਗਿਆ। ਮੰਚ ਸੰਚਾਲਨ ਦਾ ਫਰਜ਼ ਡਾ. ਭੁਪਿੰਦਰ ਸਿੰਘ ਬੇਦੀ ਨੇ ਬਾਖੂਬੀ ਨਿਭਾਇਆ।
ਸਮਾਗਮ ਵਿੱਚ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਜਨਰਲ ਸਕੱਤਰ ਪਵਨ ਪਰਿੰਦਾ, ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਕਹਾਣੀਕਾਰ ਪਰਮਜੀਤ ਮਾਨ, ਮਾਲਵਿੰਦਰ ਸ਼ਾਇਰ,ਵੀਰਪਾਲ ਕੌਰ ਤੋਂ ਇਲਾਵਾ ਲਖਵਿੰਦਰ ਸਿੰਘ, ਪ੍ਰਿੰ: ਸੁਰਜੀਤ ਸਿੰਘ ਭਦੌੜ ਤਰਕਸ਼ੀਲ ਆਗੂ ਰਜਿੰਦਰ ਭਦੌੜ, ਅੰਜਨਾ ਮੈਨਨ ਆਦਿ ਲੇਖਕ ਸ਼ਾਮਿਲ ਹੋਏ। 105 ਲੇਖਕ ਤੇ ਸਰੋਤਿਆਂ ਨੇ ਹਾਜ਼ਰੀ ਲਗਵਾਈ।ਇਸ ਮੌਕੇ ਤਰਕਸ਼ੀਲ ਸੋਸਾਇਟੀ ਅਤੇ ਕੈਲੀਬਰ ਪ੍ਰਕਾਸ਼ਨ ਵੱਲੋਂ ਪੁਸਤਕ ਪ੍ਰਦਰਸ਼ਨੀਆਂ ਲਾਈਆਂ ਗਈਆਂ। ਮਹਾਂ ਉਤਸਵ ਕਵੀ ਦਰਬਾਰ ਆਪਣੀਆਂ ਸ਼ਾਨਦਾਰ ਪੈੜਾਂ ਪਾਉਂਦਾ ਹੋਇਆ ਕਾਮਯਾਬੀ ਦੇ ਨਿਸ਼ਾਨ ਛੱਡ ਗਿਆ।
– ਤੇਜਿੰਦਰ ਚੰਡਿਹੋਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj