ਸਜ਼ਾ

(ਸਮਾਜ ਵੀਕਲੀ)
ਇਹ ਸਜ਼ਾ ਸੀ ਜਾਂ ਦੁਆ ਇਹ ਮੈਨੂੰ ਸਮਝ ਨਾ ਆਈ
ਮੇਰੀ ਇਸ ਕੈਦ ਦੀ ਵਜਾ ਇਹ ਮੈਨੂੰ ਸਮਝ ਨਾ ਆਈ
ਬਣਿਆ ਫਬਿਆ ਹੱਥੀਂ ਕੰਗਣ ਤੇ ਪੈਰੀਂ ਝਾਂਜਰਾਂ ਪਾ ਕੇ
ਇਹ ਦੋਨੋਂ ਜ਼ੁਰਮ ਦੇ ਗਵਾਹ ਇਹ ਮੈਨੂੰ ਸਮਝ ਨਾ ਆਈ
ਇਹ ਮੇਰਾ ਮਹਿਲ ਹੈ ਜਾਂ ਤਹਿਖਾਨਾਂ ਕਿਸੇ ਕੈਦਖਾਨੇ ਦਾ
ਮੈਂ ਜਾ ਕੇ ਕਿੱਥੇ ਲਵਾਂ ਪਨਾਹ ਇਹ ਮੈਨੂੰ ਸਮਝ ਨਾ ਆਈ
ਮੈਂ ਤਾਂ ਖ਼ੁਦ ਆ ਬੈਠਾ ਹਾਂ ਬਿਨ ਕੀਲੇ ਵਿਚ ਪਟਾਰੀ ਦੇ
ਮਦਾਰੀ ਕਿਹਨੂੰ ਰਿਹਾ ਭਰਮਾ ਇਹ ਮੈਨੂੰ ਸਮਝ ਨਾ ਆਈ
ਮੇਰੇ ਤੋਂ ਪਹਿਲਾਂ ਵੀ ਕਿੰਨੇ ਸਜ਼ਾਵਾਂ ਭੋਗ ਚੁੱਕੇ ਆ?
ਮੈਂ ਆਇਆ ਕਿੰਨਾ ਰਾਹੀਆਂ ਦੇ ਰਾਹ ਇਹ ਮੈਨੂੰ ਸਮਝ ਨਾ ਆਈ
✍️ਦੀਪ ਸੰਧੂ 
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਅੰਮ੍ਰਿਤਸਰ ਵਿਕਾਸ ਮੰਚ ਨੇ ਪੰਜਾਬ ਸਟਰੀਟ ਵੈਂਡਰਜ ਐਕਟ 2016 ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ।
Next articleਜਲੰਧਰ ਲੋਕਸਭਾ ਸੀਟ ਤੋਂ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ