ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਨਜ਼ਦੀਕੀ ਪਿੰਡ ਲੱਖਪੁਰ (ਨੇੜੇ ਬੰਗਾ) ਵਿਖੇ ਪਿੰਡ ਦੇ ਅਗਾਂਹਵਧੂ ਤੇ ਸੂਝਵਾਨ ਲੋਕਾਂ ਦੇ ਇੱਕ ਇਕੱਠ ਦੌਰਾਨ ਪਿੰਡ ਦੇ ਵਿਕਾਸ ਕਾਰਜਾਂ ਲਈ ਪਬਲਿਕ ਵੈੱਲਫੇਅਰ ਐਂਡ ਐਡਵਾਇਜ਼ਰੀ ਕਮੇਟੀ ਲੱਖਪੁਰ (ਰਜਿ.) ਲੱਖਪੁਰ ਦਾ ਗਠਨ ਕੀਤਾ ਗਿਆ | ਇਸ ਉਪਰੰਤ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ‘ਚ ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਪਿੰਡ ਵਾਸੀਆਂ ਵਲੋਂ ਪਬਲਿਕ ਵੈੱਲਫੇਅਰ ਐਂਡ ਐਡਵਾਇਜ਼ਰੀ ਕਮੇਟੀ ਲੱਖਪੁਰ (ਰਜਿ.) ਦਾ ਗਠਨ ਕਰਨਾ ਇੱਕ ਸਲਾਹੁਣਯੋਗ ਉਪਰਾਲਾ ਹੈ | ਉਨਾਂ ਕਿਹਾ ਕਿ ਉਹ ਵੀ ਕਮੇਟੀ ਦੀ ਹਰ ਤਰੀਕੇ ਨਾਲ ਮੱਦਦ ਕਰਨਗੇ | ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਯੁਵਾ ਪੀੜੀ ਨੂੰ ਨਸ਼ੇ ਨੂੰ ਤਿਆਗ ਕੇ ਸਮਾਜ ਸੇਵਾ ‘ਚ ਆਪਣਾ ਬਣਦਾ ਫ਼ਰਜ ਨਿਭਾਉਣਾ ਚਾਹੀਦਾ ਹੈ | ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਉਨਾਂ ਕਿਹਾ ਕਿ ਉਹ ਆਪ ਸਰਕਾਰ ਵਲੋਂ ਬਣਾਏ ਜਾ ਰਹੇ ਸਿਹਤ ਬੀਮਾ ਕਾਰਡ ਜਰੂਰ ਬਣਾਉਣ ਤਾਂ ਕਿ ਉਹ ਇਲਾਜ ਲਈ 10 ਲੱਖ ਰੁਪਏ ਤੱਕ ਚਲਾਈ ਜਾ ਰਹੀ ਯੋਜਨਾ ਦਾ ਲਾਭ ਉਠਾ ਸਕਣ | ਇਸ ਮੌਕੇ ਬੋਲਦਿਆਂ ਨਵੀਂ ਬਣਾਈ ਗਈ ਕਮੇਟੀ ਦੇ ਪ੍ਰਧਾਨ ਮਾਸਟਰ ਜਗਤਾਰ ਰਾਮ ਨੇ ਕਿਹਾ ਕਿ ਕਮੇਟੀ ਦੇ ਸਮੂਹ ਮੈਂਬਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਜਿਕ ਕਾਰਜਾਂ ਨੂੰ ਨੇਪਰੇ ਚਾੜਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ | ਸਮਾਗਮ ਦੌਰਾਨ ਉਨਾਂ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਮੱਖਣ ਲਾਲ ਸਾਬਕਾ ਸਰਪੰਚ, ਬਲਵੀਰ ਰਾਮ ਸਾਬਕਾ ਪੰਚ, ਜਸਪਾਲ ਰਾਮ ਸਾਬਕਾ ਪੰਚ, ਨੰਬਰਦਾਰ ਕਮਲਜੀਤ ਸਿੰਘ, ਨੰਬਰਦਾਰ ਰਾਜਾ, ਰਾਜਵਿੰਦਰ ਸਿੰਘ ਨੰਬਰਦਾਰ, ਮਹਿੰਦਰ ਸਿੰਘ, ਪਰਮਜੀਤ ਪੰਮ, ਹਰਦਿੰਰ ਕੁਮਾਰ ਪੰਚ, ਅਵਤਾਰ ਸਿੰਘ, ਚਮਨ ਲਾਲ, ਰਾਮਧਨ ਤੇ ਵੰਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



