ਪੁਆਧੀ ਪੇਸ਼ਕਾਰੀਆਂ ਨੇ ਰੰਗ ਬੰਨ੍ਹਿਆ

ਰਾਜਪੁਰਾ (ਸਮਾਜ ਵੀਕਲੀ):  ਕੱਲ੍ਹ ਐੱਨ.ਟੀ.ਸੀ.-1 ਰਾਜਪੁਰਾ ਟਾਊਨ ਤੇ ਸ.ਸ.ਸ.ਸਕੂਲ (ਕੰਨਿਆਂ) ਕਾਲਕਾ ਰੋਡ ਵਿਖੇ ਹੋਏ ਸਾਹਿਤਕ ਸਮਾਗਮ ਅਮਿੱਟ ਛਾਪ ਛੱਡ ਗਏ। ਬਲਾਕ ਮੈਂਟਰਸ ਜਤਿੰਦਰ ਸਿੰਘ ਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਐੱਨ.ਟੀ.ਸੀ. ਕੋ-ਐਡ ਸੀਨੀਅਰ ਸੈਕੰਡਰੀ ਅਤੇ ਫਿਰ ਸਰਕਾਰੀ ਕੰਨਿਆਂ ਸਕੂਲ ਕਾਲਕਾ ਰੋਡ ਪੁਰਾਣਾ ਰਾਜਪੁਰਾ ਵਿਖੇ ਸਾਹਿਤਕ ਸ਼ਖਸੀਅਤਾਂ ਲਵਲੀ ਸਲੂਜਾ, ਰੋਮੀ ਘੜਾਮੇਂ ਵਾਲ਼ਾ, ਗੁਰਮੋਹਨ ਸੰਧਾਰਸੀ ਅਤੇ ਆਜ਼ਾਦ ਸਿੰਘ ਨੇ ਦਿਲ ਟੁੰਬਵੀਆਂ ਹਾਜ਼ਰੀਆਂ ਲਵਾਈਆਂ। ਜਿਨ੍ਹਾਂ ਵਿੱਚ ਸ਼੍ਰੀਮਤੀ ਸਲੂਜਾ ਨੇ ਕਵਿਤਾ ‘ਮੈਂ ਪੁਆਧੀ ਬੋਲੀ’ ਨਾਲ਼ ਸਾਂਝ ਪਾਉਣ ਦੇ ਨਾਲ਼ ਨਾਲ਼ ਆਪਣੀ ਕਿਤਾਬ ‘ਹੋਲਰ ਕੇ ਹੂਏ ਪਾ’ ਬਾਰੇ ਸੰਖੇਪ ਜਾਣਕਾਰੀ ਦਿੱਤੀ। ਰੋਮੀ ਨੇ ਜਿੱਥੇ ਠੇਠ ਪੁਆਧੀ ਲਹਿਜੇ ਵਿੱਚ ਸਟੇਜ ਸੰਚਾਲਨ ਕੀਤਾ।

ਉੱਥੇ ਹੀ ‘ਮ੍ਹਾਰੀ ਬੋਲੀ ਮ੍ਹਾਰਾ ਲਹਿਜਾ’, ‘ਪੁਆਧੀਆਂ ਕੇ ਕਿਆ ਕੈਹਣੇ’ ਗੀਤਾਂ , ‘ਪੁਆਧੀ ਬੋਲੀਆਂ’ ਤੇ ‘ਇੱਕ ਸੁਪਨਾ’ ਕਵਿਤਾ ਨਾਲ਼ ਸੰਗੀਤਕ ਤੇ ਹਾਸਰਸ ਮਾਹੌਲ ਬਣਾਈ ਰੱਖਿਆ। ਗੁਰਮੋਹਨ ਸੰਧਾਰਸੀ ਨੇ ਕਵਿਤਾ ‘ਸੈਲਫੀ ਕਾ ਦੋਰ’ ਨਾਲ਼ ਸਰੋਤਿਆਂ ਨੂੰ ਚੱਲਦੀ ਪੇਸ਼ਕਸ਼ ਵਿੱਚ ਹੀ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ ਤੇ ਆਪਣੀ ਚੱਲ ਰਹੀ ਪੀ.ਐੱਚ.ਡੀ. ਦੇ ਖੋਜ ਕਾਰਜਾਂ ਬਾਰੇ ਚਰਚਾ ਕਰਦਿਆਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਸਬੰਧੀ ਉਤਸ਼ਾਹਿਤ ਕੀਤਾ ਅਤੇ ਆਜ਼ਾਦ ਸਿੰਘ ਨੇ ਕਵਿਤਾ ‘ਆਪਣੀ ਤਕਦੀਰ ਆਪ ਬਣਾਉ’ ਸੁਣਾ ਕੇ ਹਾਜ਼ਰੀਨਾਂ ਵਿੱਚ ਇਨਕਲਾਬੀ ਜੋਸ਼ ਭਰਦਿਆਂ ਖੂਬ ਵਾਹ ਵਾਹ ਖੱਟੀ। ਇਸ ਮੌਕੇ ਜਸਵੀਰ ਕੌਰ ਪ੍ਰਿੰਸੀਪਲ ਐੱਨ.ਟੀ.ਸੀ., ਮਨਿੰਦਰ ਕੌਰ ਪ੍ਰਿੰਸੀਪਲ ਕੰਨਿਆਂ ਸਕੂਲ, ਵਿਦਿਆਰਥੀ ‘ਤੇ ਸਕੂਲ ਸਟਾਫ਼ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -147
Next article35ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 27-28-29 ਜਨਵਰੀ 2023 ਨੂੰ ਹੋਣਗੀਆਂ ।