ਚੰਡੀਗੜ੍ਹ (ਸਮਾਜ ਵੀਕਲੀ) ( ਦੀਦਾਵਰ ਵਾਹਦ ) ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਜਲਿਆਂਵਾਲਾ ਬਾਗ ਦੀ ਪੁਰਾਣੀ ਦਿੱਖ ਬਹਾਲ ਕਰਵਾਉਣ ਲਈ ਨੌਜਵਾਨ ਭਾਰਤ ਸਭਾ ਵੱਲੋਂ 28 ਸਤੰਬਰ ਨੂੰ ਅੰਮ੍ਰਿਤਸਰ ਲਗਾਏ ਜਾ ਰਹੇ ਪੱਕੇ ਮੋਰਚੇ ਦੀ ਹਮਾਇਤ ਕਰਦਿਆਂ ਵੱਡੀ ਗਿਣਤੀ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ।
ਇਸ ਮੌਕੇ ਜਾਰੀ ਬਿਆਨ ਰਾਹੀਂ ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਜਨਰਲ ਸਕੱਤਰ ਅਮਨਦੀਪ ਸਿੰਘ ਅਤੇ ਪ੍ਰੈਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਅਦਾਨੀ ਅੰਬਾਨੀ ਦੀ ਚਾਕਰ, ਮੋਦੀ ਹਕੂਮਤ ਵਲੋਂ ਜਲਿਆਂਵਾਲਾ ਬਾਗ ਦੀ ਇਤਿਹਾਸਕ ਦਿੱਖ ਨੂੰ ਵਿਗਾੜ ਕੇ ਪੇਸ਼ ਕਰਨ ਦਾ ਮਤਲਬ ਕਿ ਸਾਮਰਾਜ ਖਿਲਾਫ਼ ਪੰਜਾਬ ਦੀਆਂ ਹਿੱਕ ਡਾਅ ਕੇ ਕੀਤੀਆਂ ਕੁਰਬਾਨੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਚੋਂ ਧੁੰਦਲਾ ਕਰਨ ਦਾ ਜ਼ਰੀਆ ਹੈ।
ਜਲਿਆਂਵਾਲਾ ਬਾਗ ਸੱਚੀ ਧਰਮ ਨਿਰਪੱਖਤਾ ਅਤੇ ਸਾਮਰਾਜਵਾਦ ਖਿਲਾਫ਼ ਸੱਚੀ ਦੇਸ਼ ਭਗਤੀ ਦਾ ਚਿੰਨ੍ਹ ਹੈ। ਇਹ ਮੋਦੀ ਦੀ ਹਿੰਦੂਤਵੀ ਫਾਸ਼ੀਵਾਦੀ ਵਿਚਾਰਧਾਰਾ ਦੇ ਦੇ ਮੋਹਰੇ ਹਿੰਦੂ ਸਿੱਖ ਮੁਸਲਮਾਨ ਧਰਮ ਦੀ ਏਕਤਾ ਦਾ ਪ੍ਰਤੀਕ ਬਣ ਕੇ ਖੜਾ ਹੈ। ਕਿਉਂਕਿ ਉਨ੍ਹਾਂ ਦਿਨਾਂ ਚ ਡਾ ਸੈਫ਼-ਉਦ-ਦੀਨ ਕਿਚਲੂ ਅਤੇ ਸੱਤਿਆਪਾਲ ਦੀ ਅਗਵਾਈ ਹੇਠ ਹਜ਼ਾਰਾਂ ਹਿੰਦੂ ਸਿੱਖ ਮੁਸਲਮਾਨਾਂ ਨੇ ਅੰਗਰੇਜ਼ ਸਾਮਰਾਜ ਵਲੋਂ ਲਿਆਂਦੇ ਗਿਆ ਕਾਲਾ ਕਾਨੂੰਨ ਰੌਲਟ ਐਕਟ ਖਿਲਾਫ਼ ਆਵਾਜ਼ ਬੁਲੰਦ ਕੀਤੀ। ਇਹੀ ਏਕਤਾ ਅੰਗਰੇਜ਼ ਸਾਮਰਾਜ ਦੀਆਂ ਅੱਖਾਂ ਚ ਰੜਕਦੀ ਸੀ। ਅੱਜ ਮੋਦੀ ਸਰਕਾਰ ਉਸੇ ਸਾਮਰਾਜ ਦੀ ਚਾਕਰੀ ਕਰਦਿਆਂ ਇਸ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੀ ਹੈ।
ਅੱਜ ਜਦੋਂ ਉਥੇ ਪ੍ਰਵੇਸ਼ ਰਾਸਤੇ ਦੀ ਦਿੱਖ ਨੂੰ ਬਦਲ ਦਿੱਤਾ ਹੈ,ਟਿਕਟ ਲਗਾਉਣ ਦੀ ਤਿਆਰੀ ਆ, ਰਾਸਤੇ ਦੋ ਬਣਾ ਦਿੱਤੇ ਹਨ,ਲਾਈਟ ਐਂਡ ਸਾਊਂਡ ਸਿਸਟਮ ਲਗਾ ਕੇ ਉਸਨੂੰ ਸਿਰਫ ਇਕ ਪਿਕਨਿਕ ਸਪਾਟ ਬਣਾਉਣ ਦਾ ਜ਼ਰੀਆ ਕੀਤਾ ਹੈ। ਯੂਨੀਅਨ ਕਦੇ ਵੀ ਇਹ ਬਰਦਾਸ਼ਤ ਨਹੀਂ ਕਰੇਗੀ। ਉਸਦੀ ਪੁਰਾਣੀ ਦਿੱਖ ਬਹਾਲ ਕਰਵਾਉਣ ਲਈ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਤੇ 28 ਸਤੰਬਰ ਨੂੰ ਅੰਮ੍ਰਿਤਸਰ ਚ ਸ਼ੁਰੂ ਹੋ ਰਹੇ ਪੱਕੇ ਮੋਰਚੇ ਚ ਸ਼ਮੂਲੀਅਤ ਕਰਨ ਲਈ ਸਕੂਲਾਂ ਕਾਲਜਾਂ ਚ ਵੱਡੇ ਪੱਧਰ ਤੇ ਮੁਹਿੰਮ ਵਿੱਢੇਗੀ।
ਜਾਰੀ ਕਰਤਾ:-ਰਾਹਿਬਦੀਪ
+9162336773
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly