HOME ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਵਲੋਂ ਟੈਗੋਰ ਥੀਏਟਰ ਵਿੱਚ ਕਰਾਏ ਗਏ...

ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਵਲੋਂ ਟੈਗੋਰ ਥੀਏਟਰ ਵਿੱਚ ਕਰਾਏ ਗਏ ਥੀਏਟਰ ਨਾਟਕ – ਠੱਗੀ ਅਤੇ ਰਾਹਤ

2

ਸੰਜੀਵ ਸਿੰਘ ਸੈਣੀ   (ਸਮਾਜ ਵੀਕਲੀ)   ਪੰਜਾਬ ਦਾ ਇਕ ਜਾਣਿਆ ਪਹਿਚਾਣਿਆ ਨਾਮ ਪਰਵੀਨ ਸੰਧੂ ਜੋ ਕਿ ਪੀ. ਐੱਸ ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਹਨ। ਜੋ ਹਮੇਸ਼ਾ ਹੀ ਨਵੀਂ ਪੀੜ੍ਹੀ ਨੂੰ ਅਪਣੇ ਸੱਭਿਆਚਾਰ ਅਤੇ ਵਿਰਾਸਤ ਨਾਲ ਜਾਣੂ ਕਰਵਾਉਣ ਲਈ ਨਵੇਂ ਨਵੇਂ ਉਪਰਾਲੇ ਕਰਦੇ ਰਹਿੰਦੇ ਹਨ। ਅੱਜ ਮਿਤੀ 25 ਅਪ੍ਰੈਲ, 2026 ਨੂੰ ਇਹਨਾਂ ਦੀ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਵਲੋਂ ਟੈਗੋਰ ਥੀਏਟਰ, ਸੈਕਟਰ 18b, ਚੰਡੀਗੜ੍ਹ ਵਿੱਚ ਥੀਏਟਰ ਨਾਟਕ ਠੱਗੀ ਅਤੇ ਰਾਹਤ ਕਰਾਏ ਗਏ। ਜਿਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ. ਏ. ਐੱਸ. ਰਾਏ (ਡੀ.ਜੀ.ਪੀ. ਪੰਜਾਬ), ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਨੀਸ਼ਾ ਲੂਥਰਾ (ਕਵਿੱਤਰੀ, ਥੀਏਟਰ ਅਤੇ ਫਿਲਮ ਡਾਇਰੈਕਟਰ), ਸ. ਗੁਰਮੀਤ ਸਿੰਘ (ਸੀਨੀਅਰ ਉਪ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ), ਸ਼੍ਰੀਮਤੀ ਰਫ਼ਤਾਰ ਕੌਰ (ਪੰਜਾਬੀ ਸਿੰਗਰ) ਅਤੇ ਵੈਮਸਲੇਅ ਉਕੁਕੂ (ਸਹਾਇਕ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਅਤੇ ਕੈਥਲੀਨ ਰਹੇ। ਇਸ ਮੌਕੇ ਨਾਭੇ ਤੋਂ ਕੁੰਵਰਜੋਤ ਸਿੰਘ, ਪਰਨੀਤ ਸਿੰਘ, ਸੁਰਿੰਦਰ ਸਿੰਘ ਅਤੇ ਯੁਵਰਾਜ ਸਿੰਘ ਨੇ ਉਚੇਚੇ ਤੌਰ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸਟੇਜ ਦੀ ਸਾਰੀ ਕਾਰਵਾਈ ਸ.ਬਲਕਾਰ ਸਿੰਘ ਸਿੱਧੂ ਰਾਸ਼ਟਰਪਤੀ ਅਵਾਰਡੀ (ਚੇਅਰਮੈਨ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ) ਵਲੋਂ ਬਾਖੂਬੀ ਨਿਭਾਈ ਗਈ। ਪੰਜਾਬੀ ਸਿੰਗਰ ਰਫ਼ਤਾਰ ਕੌਰ ਵੱਲੋਂ ਅਪਣੀ ਸੁਰੀਲੀ ਆਵਾਜ਼ ਨਾਲ ਮਾਹੌਲ ਨੂੰ ਹੋਰ ਵੀ ਖੂਬਸੂਰਤ ਬਣਾਇਆ ਗਿਆ। ਸ. ਏ. ਐੱਸ. ਰਾਏ (ਡੀ. ਜੀ. ਪੀ. ਪੰਜਾਬ) ਜੀ ਨੇ ਪਰਵੀਨ ਸੰਧੂ ਦੇ ਇਹਨਾਂ ਉਪਰਾਲਿਆਂ ਨੂੰ ਬਹੁਤ ਹੀ ਸ਼ਲਾਘਾਯੋਗ ਦੱਸਿਆ ਅਤੇ ਅਗਾਂਹ ਵੀ ਇਸ ਤਰਾਂ ਦੇ ਪ੍ਰੋਗਰਾਮ ਕਰਾਉਂਦੇ ਰਹਿਣ ਦੀ ਪ੍ਰੇਰਨਾ ਦਿੱਤੀ। ਉਹਨਾਂ ਨੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ। ਸ਼੍ਰੀਮਤੀ ਨੀਸ਼ਾ ਲੂਥਰਾ ਨੇ ਦੱਸਿਆ ਕਿ ਉਹ ਹਮੇਸ਼ਾ ਹੀ ਪਰਵੀਨ ਸੰਧੂ ਦੇ ਇਹਨਾਂ ਉਪਰਾਲਿਆਂ ਨੂੰ ਦੇਖ ਕੇ ਖੁਸ਼ ਹੁੰਦੇ ਹਨ ਅਤੇ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਨ ਕੇ ਪਰਵੀਨ ਸੰਧੂ ਵਰਗੀਆਂ ਸ਼ਖਸੀਅਤਾਂ ਦੇ ਹੁੰਦਿਆਂ ਪੰਜਾਬੀ ਸੱਭਿਆਚਾਰ ਅਤੇ ਥੀਏਟਰ ਨੂੰ ਕਿਸੇ ਵੀ ਗੱਲ ਤੋਂ ਖਤਰਾ ਨਹੀਂ ਹੈ। ਇਹ ਹਮੇਸ਼ਾ ਇਸੇ ਤਰਾਂ ਬੁਲੰਦ ਰਹੇਗਾ। ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਨੇ ਮਹਿਮਾਨ ਸਹਿਬਾਨਾਂ ਅਤੇ ਪ੍ਰੋਗਰਾਮ ਵਿਚ ਸ਼ਾਮਿਲ ਹੋਈਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਅੱਜ ਕਰਾਏ ਗਏ ਥੀਏਟਰ ਨਾਟਕਾਂ ਉਤੇ ਚਾਨਣਾ ਪਾਉਂਦਿਆਂ ਨਾਟਕ ਦੁਆਰਾ ਦਿੱਤੇ ਗਏ ਸੁਨੇਹੇ ਬਾਰੇ ਦਸਿਆ ਕਿ ਕਿਸ ਤਰਾਂ ਭੋਲੇ ਲੋਕ ਠੱਗ ਏਜੰਟਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੀਆਂ ਜਮੀਨਾਂ ਵੇਚ ਬੈਠਦੇ ਹਨ ਅਤੇ ਕਈ ਤਾਂ ਡੋਂਕੀਆਂ ਵਿੱਚ ਅਪਣੇ ਪੁੱਤਰ ਧੀਆਂ ਹੀ ਗਵਾ ਲੈਂਦੇ ਹਨ। ਦੂਸਰਾ ਨਾਟਕ ਠੱਗੀ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਕਿ ਜਦੋਂ ਵੀ ਪੰਜਾਬ ਦੇ ਲੋਕਾਂ ਤੇ ਕੋਈ ਵੀ ਮੁਸੀਬਤ ਆਉਂਦੀ ਹੈ ਤਾਂ ਲੀਡਰ ਆਮ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਤਾਂ ਕਰਦੇ ਹਨ ਪਰ ਸਿਰਫ ਵੋਟਾਂ ਲਈ, ਅਸਲੀਅਤ ਵਿੱਚ ਆਮ ਲੋਕਾਂ ਨੂੰ ਆਪ ਹੀ ਸੰਘਰਸ਼ ਕਰਨਾ ਪੈਂਦਾ ਹੈ।ਇਹ ਠੱਗੀ ਨਾਟਕ, ਥੀਏਟਰ ਡਾਇਰੈਕਟਰ ਇਕੱਤਰ ਸਿੰਘ ਵਲੋਂ ਲਿਖਿਆ ਅਤੇ ਦਿਸ਼ਾ ਨਿਰਦੇਸ਼ ਕੀਤਾ ਗਿਆ ਅਤੇ ਰਾਹਤ ਨਾਟਕ ਸ.ਗੁਰਸ਼ਰਨ ਸਿੰਘ ਵਲੋਂ ਲਿਖਿਆ ਅਤੇ ਇੱਕਤਰ ਸਿੰਘ ਵਲੋਂ ਦਿਸ਼ਾ ਨਿਰਦੇਸ਼ ਕੀਤਾ ਗਿਆ। ਇਹਨਾਂ ਦੋਵੇਂ ਨਾਟਕਾਂ ਵਿੱਚ ਇਕੱਤਰ ਸਿੰਘ, ਪ੍ਰਭਜੋਤ ਕੌਰ, ਜੌਹਨ, ਗੁਰਪਿਆਰ ਸਿੰਘ ਅਤੇ ਅਕਾਸ਼ ਨੇ ਖੂਭ ਭੂਮਿਕਾ ਨਿਭਾਈ। ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ ਮੁਲਤਾਨੀ, ਐਡਵਾਈਜ਼ਰ ਮੀਨਾ ਚੱਢਾ, ਸ.ਤੇਜਾ ਸਿੰਘ ਥੂਹਾ, ਸੁਧਾ ਗੁਪਤਾ, ਪ੍ਰੇਮਲਤਾ ਖਰਬੰਦਾ, ਸਮਰੀਤ ਕੌਰ, ਕਿਰਨਦੀਪ ਕੌਰ, ਬਲਜਿੰਦਰ ਸਿੰਘ ਢਿੱਲੋਂ, ਰਾਹੁਲ ਅਤੇ ਦੇਵੀ ਪਰਸਨ ਮੌਕੇ ਤੇ ਸ਼ਾਮਿਲ ਹੋਏ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਨਗਰ ਕੌਂਸਲ ਚੋਣਾਂ ਦੀ ਗੂੰਜ ਤੇਜ਼ ਸਾਬਕਾ ਪ੍ਰਧਾਨ ਹਰੀ ਪਾਲ ਮੁੜ ਮੈਦਾਨ ‘ਚ
Next articleਨਾਲਾਗੜ੍ਹ ਨਗਰ ਦੀ ਨਵੀਂ ਕਾਰਜਕਾਰਣੀ ਨੂੰ ਸਵਸਤਿਕ ਗੌਤਮ ਵੱਲੋਂ ਬਧਾਈਆਂ