ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਸੰਜੀਵ ਧਰਮਾਣੀ ) -: ਅਲਾਇੰਸ ਕਲੱਬ ਇੰਟਰਨੈਸ਼ਨਲ ਸ਼੍ਰੀ ਅਨੰਦਪੁਰ ਸਾਹਿਬ ਅਤੇ ਅਲਾਇੰਸ ਕਲੱਬ ਚੱਕ-ਅਗੰਮਪੁਰ ਦੀ ਜੋਨ ਪਧਰੀ ਮੀਟਿੰਗ ਸਾਬਕਾ ਗਵਰਨਰ ਡਾ.ਹਰਦਿਆਲ ਸਿੰਘ ਪੰਨੂ ਦੀ ਅਗਵਾਈ ਅਤੇ ਪ੍ਰਧਾਨ ਐੈਲੀ ਜਸਵਿੰਦਰ ਸਿੰਘ ਰਤਨ ਅਤੇ ਪ੍ਰਧਾਨ ਐੈਲੀ ਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਸਤਲੁਜ ਹੋਟਲ ਵਿਖੇ ਹੋਈ। ਇਸ ਮੀਟਿੰਗ ਵਿਚ ਜਿੱਥੇ ਕਲੱਬਾਂ ਵਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਅਤੇ ਹੋਰ ਪ੍ਰੋਜੈਕਟਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਉਥੇ ਹੀ ਇਸੇ ਮਹੀਨੇ ਆ ਰਹੇ ਨੌਵੇਂ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਪ੍ਰੋਜੈਕਟ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕਲੱਬ ਵਿਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਨੂੰ ਜਿਥੇ ਜੀ ਆਇਆਂ ਆਖਿਆ ਗਿਆ ਓਥੇ ਹੀ ਉਹਨਾਂ ਨੂੰ ਸਾਬਕਾ ਗਵਰਨਰ ਡਾ. ਪੰਨੂ ਵਲੋਂ ਪਿੰਨ ਲਗਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪਿਛਲੇ ਸਮੇਂ ਦੌਰਾਨ ਕਲੱਬ ਵਿਚ ਸ਼ਲਾਘਾਯੋਗ ਸੇਵਾਵਾਂ ਦੇਣ ਬਦਲੇ ਵੱਖ-ਵੱਖ ਮੈਂਬਰਾਂ ਦਾ ਵੀ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਅਧਿਆਪਕ ਦਿਵਸ ਮੌਕੇ ਅਲਾਇੰਸ ਕਲੱਬ ਇੰਟਰਨੈਸ਼ਨਲ ਜਿਲ੍ਹਾ 126- ਐਨ ਵੱਲੋਂ ਜਲੰਧਰ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਦੋ ਅਧਿਆਪਕ ਲੈਕਚਰਾਰ ਜਤਿੰਦਰ ਪਾਲ ਦੀਵਾਨ ਅਤੇ ਹੈਡਮਾਸਟਰ ਵਲੀ ਸਿੰਘ ਸਨਮਾਨ ਲਈ ਚੁਣੇ ਗਏ ਸਨ ਪਰ ਰੁਝੇਵੇਂ ਕਾਰਨ ਉਥੇ ਨਹੀਂ ਸੀ ਜਾ ਸਕੇ, ਜਿਨਾਂ ਦਾ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਿਰੋਪਾਓ ਪਾਕੇ ਅਤੇ ਸਨਮਾਨ ਸਰਟੀਫਿਕੇਟ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਗਵਰਨਰ ਡਾਕਟਰ ਹਰਦਿਆਲ ਸਿੰਘ ਪੰਨੂੰ, ਰੀਜ਼ਨ ਚੇਅਰਮੈਨ ਪ੍ਰਿੰਸੀਪਲ ਨਿਰੰਜਨ ਸਿੰਘ ਰਾਣਾ, ਜ਼ੋਨ ਚੇਅਰਮੈਨ ਦਵਿੰਦਰਪਾਲ ਸਿੰਘ, ਜਸਵਿੰਦਰ ਸਿੰਘ ਰਤਨ ਪ੍ਰਧਾਨ, ਇਕਬਾਲ ਸਿੰਘ ਪ੍ਰਧਾਨ, ਗੁਰਪ੍ਰੀਤਮ ਸਿੰਘ, ਜਸਦੀਪ ਸਿੰਘ ਧਾਰੀਵਾਲ, ਮਹਿੰਦਰ ਮੋਹਨ ਸਿੰਘ, ਸੁਖਵਿੰਦਰ ਸਿੰਘ ਬਿੱਟੂ, ਆਤਮਾ ਸਿੰਘ ਘਟੀਵਾਲ, ਬਲਵਿੰਦਰ ਸਿੰਘ, ਹੈਡਮਾਸਟਰ ਵਲੀ ਸਿੰਘ, ਜਗਤਾਰ ਸਿੰਘ ਸੰਘਾ, ਮਾਸਟਰ ਸੰਜੀਵ ਧਰਮਾਣੀ, ਮਾਸਟਰ ਹਰਮਨਜੀਤ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



