ਕੈਗ ਜੋ ਵੀ ਦਸਤਾਵੇਜ, ਅੰਕੜੇ ਤੇ ਫਾਈਲਾਂ ਮੰਗੇ, ਉਹ ਮੁਹੱਈਆ ਕਰਵਾਏ ਜਾਣ: ਮੋਦੀ

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੇ ਦਫ਼ਤਰ ਵਿੱਚ ਪਹਿਲੇ ਆਡਿਟ ਦਿਵਸ ਵਿੱਚ ਸਰਕਾਰੀ ਵਿਭਾਗਾਂ ਨੂੰ ਕਿਹਾ ਕਿ ਕੈਗ ਜੋ ਵੀ ਦਸਤਾਵੇਜ਼, ਅੰਕੜੇ ਅਤੇ ਫਾਈਲਾਂ ਮੰਗੇ, ਉਹ ਮੁਹੱਈਆ ਕਰਵਾਉਣ। ਉਨ੍ਹਾਂ ਨੇ ਇਸ ਮੌਕੇ ਕਿਹਾ, ‘’ਅਸੀਂ ਵਿੱਤੀ ਘਾਟੇ ਅਤੇ ਸਰਕਾਰੀ ਖਰਚਿਆਂ ’ਤੇ ਤੁਹਾਡੀਆਂ ਚਿੰਤਾਵਾਂ ਨੂੰ ਸਕਾਰਾਤਮਕ ਤੌਰ ‘ਤੇ ਲਿਆ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਕੈਗ ਨੂੰ ਮਹਾਮਾਰੀ ਦੇ ਸਮੇਂ ਵਿੱਚ ਅਪਣਾਈਆਂ ਗਈਆਂ ਨੀਤੀਆਂ ਦਾ  ਅਧਿਐਨ ਕਰਨਾ ਚਾਹੀਦਾ ਹੈ ਅਤੇ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਆਡਿਟ ਸਿਸਟਮ ਮਜ਼ਬੂਤ ​​ਅਤੇ ਪਾਰਦਰਸ਼ੀ ਬਣੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਪਰੀਮ ਕੋਰਟ ਨੇ ਪੰਜਾਬ ’ਚ ਡੀਜੀਪੀ ਦੀ ਨਿਯੁਕਤੀ ਖ਼ਿਲਾਫ਼ ਦਾਇਰ ਅਪੀਲਾਂ ਖਾਰਜ ਕੀਤੀਆਂ
Next articleਲੁਧਿਆਣਾ: ਅਕਾਲੀ ਵਿਧਾਇਕ ਇਆਲੀ ਦੇ ਦਫ਼ਤਰਾਂ ਅਤੇ ਘਰ ’ਤੇ ਆਮਦਨ ਕਰ ਵਿਭਾਗ ਦਾ ਛਾਪਾ