(ਸਮਾਜ ਵੀਕਲੀ)
ਅੰਤਰ-ਰਾਸ਼ਟਰੀ ਸਾਹਿਤਕ ਮੰਚ ਦੇ ਚੇਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦੇ ਮਾਰਗ ਦਰਸ਼ਨ ਹੇਠ 18 ਫਰਵਰੀ 2022 ਨੂੰ ਪਰੋਗਰਾਮ ਚਮਕਦੇ ਚਿਹਰੇ ਤਹਿਤ, ਸਤਿਕਾਰ ਯੋਗ ਪ੍ਰੋ ਸੁਰਜੀਤ ਸਿੰਘ ਕਾਉਂਕੇ ਜੀ ਸਰੋਤਿਆਂ ਦੇ ਰੂ-ਬਰੂ ਹੋਏ।ਪ੍ਰੋ ਸੁਰਜੀਤ ਸਿੰਘ ਕਾਉਂਕੇ,ਵਾਈਸ ਪ੍ਰਧਾਨ ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿੱਤਕ ਮੰਚ, ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ। ਬਲਜੀਤ ਕੌਰ ਲੁਧਿਆਣਵੀ ਜੀ ਨੇ ਹੋਸਟ ਦੀ ਭੂਮਿਕਾ ਬਾਖੂਬੀ ਨਿਭਾਈ ਅਤੇ ਪ੍ਰੋਗਰਾਮ ਦਾ ਆਗਾਜ਼ ਬਹੁਤ ਹੀ ਵਧੀਆ ਢੰਗ ਨਾਲ ਕੀਤਾ।ਪ੍ਰੋ ਸੁਰਜੀਤ ਸਿੰਘ ਕਾਉਂਕੇ ਜੀ ਨੇ ਆਪਣੇ ਜੀਵਨ ਦੇ ਅਨੇਕਾਂ ਤਜ਼ਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਰੁੱਚੀ ਰਹੀ ਹੈ।
ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਦੇਂਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਕਲਾ ਦੇ ਖੇਤਰ ਨਾਲ ਸਬੰਧ ਰੱਖਦੇ ਹਨ।ਆਪ ਦੀਆਂ ਰਚਨਾਵਾਂ ਅਕਸਰ ਮੈਗਜ਼ੀਨ ਅਤੇ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਆਪਨੇ ਪ੍ਰੋਗਰਾਮ ਦੌਰਾਨ ਆਪਣੀਆਂ ਕਵਿਤਾਵਾਂ ਚਿਲਮਨ ਦੇ ਉਸ ਪਾਰ,ਮੇਰੀ ਕਵਿਤਾ, ਮੈਂ ਅੱਜ ਹੀ ਖ਼ਤ ਲਿਖਿਆ ਹੈ ਸੁਣਾਈਆਂ ਅਤੇ ਗੱਲ ਸੁਣੋ ਵੇ ਜਾਂਨੀਉ ਗਾ ਕੇ ਪੇਸ਼ ਕੀਤੀ।ਆਪ ਤਕਰੀਬਨ ਅੱਠ ਪੁਸਤਕਾਂ ਸਾਹਿੱਤ ਦੀ ਝੋਲੀ ਪਾ ਚੁੱਕੇ ਹਨ। ਪਹਿਲੀ ਪੁਸਤਕ ਸਮੇਂ ਦੀ ਮੰਗ 1964 ਵਿੱਚ ਛਪੀ।ਆਪ ਕਈ ਸਾਹਿੱਤਕ ਸੰਸਥਾਵਾਂ ਦੇ ਪ੍ਰਧਾਨ ਹੋਣ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜੀਵਨ ਮੈਂਬਰ ਵੀ ਹਨ।
ਜਲੰਧਰ ਦੂਰਦਰਸ਼ਨ ਤੋਂ ਸਪਾਂਸਰਡ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦਾ ਨਿਰਮਾਣ ਵੀ ਕਰਦੇ ਰਹੇ ਹਨ।ਲੋਹਮਣੀ ਮੈਗਜ਼ੀਨ ਦੇ ਸੰਪਾਦਕੀ ਮੰਡਲ ਦੇ ਮੈਂਬਰ ਵੀ ਹਨ। ਆਪ ਨੇ ਵਿਆਹ ਦੀ ਸਭਿਆਚਾਰਕ ਰਸਮ ਜੰਨ ਬੰਨਣ ਬਾਰੇ ਵਿਚਾਰ ਸਾਂਝੇ ਕੀਤੇ ਜਿਸਦੀ ਸਾਰੇ ਪ੍ਰਬੰਧਕੀ ਮੈਂਬਰਾਂ ਨੇ ਬਹੁਤ ਸਰਾਹਣਾ ਕੀਤੀ। ਆਪਨੇ ਨੋਜਵਾਨ ਪੀੜ੍ਹੀ ਨੂੰ ਸੰਦੇਸ਼ ਦਿੱਤਾ ਕਿ ਆਪਣੀ ਵੋਟ ਦੀ ਸਹੀ ਵਰਤੋਂ ਕੀਤੀ ਜਾਵੇ ਅਤੇ ਵਿਦੇਸ਼ੀ ਰੁਝਾਨ ਘੱਟ ਕਰਕੇ ਆਪਣੇ ਹੀ ਦੇਸ਼ ਵਿੱਚ ਰਿਹਾ ਜਾਵੇ।ਆਪ ਦੀਆਂ ਰਚਨਾਵਾਂ ਸਮਾਜਿਕ ਸਰੋਕਾਰਾਂ ਨਾਲ ਸੰਬਧ ਰੱਖਣ ਵਾਲੀਆਂ,ਸੇਧ ਦੇਣ ਵਾਲੀਆਂ ਅਤੇ ਆਮ ਪਾਠਕਾਂ ਦੀ ਸਮਝ ਵਿੱਚ ਆਣ ਵਾਲੀਆਂ ਹੁੰਦੀਆਂ ਹਨ।
ਪ੍ਰੋ ਦਵਿੰਦਰ ਖੁਸ਼ ਧਾਲੀਵਾਲ ਜੀ ਨੇ ਬਹੁਤ ਸੁਹਣਾ ਲਿਖਦੇ ਗਾਂਦੇ ਹੋ,ਹਰਦੀਪ ਕੌਰ ਜੱਸੋਵਾਲ ਜੀ ਨੇ ਹੌਂਸਲਾ ਮਿਲਦਾ ਦੁਆਵਾਂ ਨਾਲ, ਬਲਜੀਤ ਕੌਰ ਲੁਧਿਆਣਵੀ ਜੀ ਨੇ ਚੁਗਲੀ,ਡਾ.ਇੰਦਰਪਾਲ ਕੌਰ ਜੀ ਨੇ ਕਿਉਂ ਕੁਝ ਨਹੀਂ ਹੁੰਦਾ,ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਨੇ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਬੋਲੀ ਨਾਲ ਸਬੰਧਿਤ ਕਵਿਤਾ ਬੂਟਾ ਪੰਜਾਬੀ ਦਾ’ ਬਹੁਤ ਵਧੀਆ ਅੰਦਾਜ਼ ਵਿੱਚ ਪੇਸ਼ ਕੀਤੀ ।ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿੱਤਕ ਮੰਚ ਪ੍ਰੋ ਸੁਰਜੀਤ ਸਿੰਘ ਕਾਉਂਕੇ ਜੀ ਨੂੰ ਚਮਕਦੇ ਚਿਹਰੇ ਪ੍ਰੋਗਰਾਮ ਤਹਿਤ ਰੂਬਰੂ ਕਰਵਾ ਕੇ ਬੜਾ ਮਾਣ ਮਹਿਸੂਸ ਕਰ ਰਿਹਾ ਹੈ।ਅੰਤ ਤੇ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਅਤੇ ਡਾ.ਇੰਦਰਪਾਲ ਕੌਰ ਜੀ ਨੇ ਪ੍ਰੋ ਸੁਰਜੀਤ ਸਿੰਘ ਕਾਉਂਕੇ ਜੀ ,ਸਾਰੇ ਸਰੋਤਿਆਂ ਅਤੇ ਵਿਸ਼ੇਸ਼ ਤੌਰ ਤੇ ਜੁੜੀ ਸਾਰੀ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ।
ਰਮੇਸ਼ਵਰ ਸਿੰਘ ਪਟਿਆਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly