ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਰੋਪੜ ਤੋਂ ਦੋਰਾਹਾ ਤਕ ਚਲ ਰਹੀ ਸਰਹੰਦ ਨਹਿਰ ਜੋ ਕਿ ਅੰਗਰੇਜ਼ਾਂ ਦੇ ਸਮੇਂ ਕੱਢੀ ਗਈ ਤੇ ਉਸ ਵੇਲੇ ਤੋਂ ਹੀ ਇਹ ਕੱਚੀ ਨਹਿਰ ਦੇ ਨਾਮ ਨਾਲ ਜਾਣੀ ਜਾਂਦੀ ਹੈ। ਮੌਜੂਦਾ ਪੰਜਾਬ ਸਰਕਾਰ ਨੇ ਇਸ ਸਰਹੰਦ ਨਹਿਰ ਨੂੰ ਪੱਕਿਆਂ ਕਰਨ ਦਾ ਐਲਾਨ ਕੀਤਾ ਤੇ ਅਨੇਕਾਂ ਥਾਵਾਂ ਉੱਤੇ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ। ਇਸ ਦੇ ਵਿਰੋਧ ਦੇ ਵਿੱਚ ਕਿਸਾਨ ਯੂਨੀਅਨਾਂ ਤੇ ਆਮ ਲੋਕਾਂ ਦੇ ਵੱਲੋਂ ਲਾਮਬੰਦ ਹੋ ਕੇ ਇਸ ਨਹਿਰ ਨੂੰ ਪੱਕਿਆ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਇੱਕ ਧਰਨਾ ਪ੍ਰਦਰਸ਼ਨ ਮਾਛੀਵਾੜਾ ਸਮਰਾਲਾ ਸੜਕ ਉੱਤੇ ਸਰਹੰਦ ਨਹਿਰ ਉੱਤੇ ਪੈਂਦੇ ਗੜੀ ਪੁੱਲ ਦੇ ਉੱਪਰ ਦਿੱਤਾ ਗਿਆ ਜਿਸ ਵਿੱਚ ਇਲਾਕੇ ਨਾਲ ਸੰਬੰਧਿਤ ਆਮ ਲੋਕ ਤੇ ਵੱਖ-ਵੱਖ ਕਿਸਾਨ ਯੂਨੀਅਨਾਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਪੁੱਜੇ। ਧਰਨਾ ਪ੍ਰਦਰਸ਼ਨ ਚੱਲਿਆ ਸੜਕਾਂ ਜਾਮ ਕੀਤੀਆਂ ਗਈਆਂ ਪਰ ਇਸ ਮੌਕੇ ਸਮਰਾਲਾ ਤੋਂ ਹੀ ਪ੍ਰਮੁੱਖ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਇਸ ਧਰਨਾ ਪ੍ਰਦਰਸ਼ਨ ਵਿੱਚੋਂ ਗੈਰ ਹਾਜ਼ਰ ਨਜ਼ਰ ਆਏ। ਕਿਸਾਨਾਂ ਦੀਆਂ ਮੰਗਾਂ ਸਬੰਧੀ ਕਿਸਾਨ ਮੋਰਚੇ ਦੌਰਾਨ ਲੜਾਈ ਲੜਨ ਵਿੱਚ ਸਭ ਤੋਂ ਮੋਹਰੀ ਰਹੇ ਰਾਜੇਵਾਲ ਅੱਜ ਆਪਣੇ ਇਲਾਕੇ ਦੇ ਵਿੱਚ ਪਾਣੀ ਸਬੰਧੀ ਜੋ ਧਰਨਾ ਪ੍ਰਦਰਸ਼ਨ ਸੀ ਉਸ ਵਿੱਚ ਨਜਰ ਨਹੀਂ ਆਏ ਹਾਲਾਂਕਿ ਬਲਵੀਰ ਸਿੰਘ ਰਾਜੇਵਾਲ ਅਕਸਰ ਹੀ ਪੰਜਾਬ ਦੇ ਪਾਣੀਆਂ ਸਬੰਧੀ ਗੱਲਬਾਤ ਕਰਦੇ ਨਜ਼ਰ ਆਉਂਦੇ ਹਨ।
ਅੱਜ ਜੋ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਉਸ ਵਿੱਚ ਆਮ ਲੋਕਾਂ ਤੇ ਕਿਸਾਨ ਆਗੂਆਂ ਨੇ ਇਸ ਗੱਲ ਦੀ ਚਰਚਾ ਛੇੜੀ ਕਿ ਸਾਡੇ ਇਲਾਕੇ ਦੇ ਵੱਡੇ ਕਿਸਾਨ ਆਗੂ ਗੈਰ ਹਾਜ਼ਰ ਕਿਉਂ?
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj