ਸਟੈਨ ਸਵਾਮੀ ਦੀ ਹਿਰਾਸਤੀ ਮੌਤ ਖ਼ਿਲਾਫ਼ ਕੈਨੇਡਾ ’ਚ ਰੋਸ ਵਿਖਾਵਾ

ਸਰੀ, (ਸਮਾਜ ਵੀਕਲੀ) : ਭਾਰਤੀ ਜੇਲ੍ਹ ਅੰਦਰ ਡੱਕੇ ਉਘੇ ਬੁੱਧੀਜੀਵੀ ਆਨੰਦ ਤੈਲਤੁੰਬੜੇ ਦੇ ਜਨਮ ਦਿਨ ਮੌਕੇ ਇਥੇ ਵੀਜ਼ਾ ਅਤੇ ਪਾਸਪੋਰਟ ਐਪਲੀਕੇਸ਼ਨ ਸੈਂਟਰ ਦੇ ਬਾਹਰ ਫਾਦਰ ਸਟੈਨ ਸਵਾਮੀ ਦੀ ਹਿਰਾਸਤੀ ਮੌਤ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ ਅਤੇ ਨਾਲ ਹੀ ਜੇਲ੍ਹਾਂ ਅੰਦਰ ਡੱਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਗਈ। ਪ੍ਰੋ. ਆਨੰਦ ਤੈਲਤੁੰਬੜੇ, ਜੋ 71 ਵਰ੍ਹਿਆਂ ਦੇ ਹੋ ਗਏ ਹਨ, ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ।

ਰੋਸ ਵਿਖਾਵੇ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਹੱਥਾਂ ਵਿਚ ਫਾਦਰ ਸਟੈਨ ਸਵਾਮੀ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਅਤੇ ‘ਤੈਲਤੁੰਬੜੇ ਨੂੰ ਰਿਹਾਅ ਕਰੋ’ ਵਾਲੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਰੋਸ ਵਿਖਾਵੇ ਨੂੰ ਨਸਲ-ਵਿਰੋਧੀ ਐਜੂਕੇਟਰ ਐਨੀ ਓਹਾਨਾ, ਦੁਪਿੰਦਰ ਕੌਰ ਸਰਾਂ, ਕੁਲਵਿੰਦਰ ਸਿੰਘ, ਇਸ਼ਵਿੰਦਰ ਸਿੰਘ, ਤੇਜਿੰਦਰ ਸ਼ਰਮਾ ਅਤੇ ‘ਰੈਡੀਕਲ ਦੇਸੀ’ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹਾਸ਼ੀਏ ’ਤੇ ਧੱਕੇ ਲੋਕਾਂ ਦੇ ਹੱਕਾਂ ਲਈ ਲੜਨ ਵਾਲਿਆਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਉੱਘੇ ਸ਼ਾਇਰ ਅੰਮ੍ਰਿਤ ਦੀਵਾਨਾ ਨੇ ਆਨੰਦ ਤੈਲਤੁੰਬੜੇ ਅਤੇ ਲੋਕਾਂ ਦੇ ਹੱਕਾਂ ਲਈ ਜੂਝ ਰਹੇ ਆਗੂਆਂ ਨੂੰ ਸਮਰਪਿਤ ਕਵਿਤਾ ਸੁਣਾਈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੱਛਮੀ ਯੂਰੋਪ ’ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 180 ਤੋਂ ਪਾਰ
Next articleਕੌਮੀ ਪਾਰਕ ਵਿੱਚ ਸਟੇਡੀਅਮ ਦੇ ਬਾਹਰ ਗੋਲੀ ਚੱਲਣ ਬਾਅਦ ਤਾਇਨਾਤ ਪੁਲੀਸ ਮੁਲਾਜ਼ਮ।