ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸਨਰਾ ਵੱਲੋਂ ਸਰਕਾਰ ਵਿਰੁੱਧ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ. ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸਨਰ ਸਾਂਝੇ ਫਰੰਟ ਦੇ ਸੱਦੇ ਤੇ ਸੰਤੋਖ ਸਿੰਘ ਨਾਹਲ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਨਕੋਦਰ ਸ਼ਹਿਰ ਪਿੰਡ ਰੇੜਵਾਂ, ਮਾਹੂਵਾਲ,ਬੀਰ ਪਿੰਡ ,ਲਿੱਤਰਾ,ਸੰਕਰ,ਸਰੀਹ,ਭੰਗਾਲਾ,ਪੰਬਮਾ,ਚੂਹੇਕੀ,ਨੂਰਮਹਿਲ ਦੇਖ ਕੇ ਮੋਟਰਸਾਈਕਲ ਸਕੂਟਰ ਕਾਰਾਂ ਦੇ ਲੰਬੇ ਕਾਫ਼ਲੇ ਕਾਲੇ ਝੰਡਿਆਂ ਨਾਲ ਸਰਕਾਰ ਵਿਰੁੱਧ ਜ਼ੋਰਦਾਰ ਢੰਗ ਨਾਲ ਨਾਹਰੇ ਲਗਾਉਂਦੇ ਹੋਏ ਰੋਸ ਜ਼ਾਹਰ ਕੀਤਾ ਗਿਆ।ਉਹਨਾਂ ਦੱਸਿਆ ਕਿ ਸਾਡੀਆ ਮੰਗਾਂ 1-1 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਬਕਾਏ ਨੂੰ 2.59 ਦਾ ਗੁਣਕ ਅੰਕ ਨਾ ਦੇਣ ਕੈਸ ਲੈਸ ਸਕੀਮ ਲਾਗੂ ਨਾ ਕਰਨ 37 ਤਰਾਂ ਦੇ ਭੱਤੇ ਅਤੇ ਰਹਿੰਦੇ ਮਹਿੰਗਾਈ ਦੀਆਂ ਰਹਿੰਦੀਆ ਕਿਸ਼ਤਾਂ ਜਾਰੀ ਨਾ ਕਰਨ 1-12016 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰਾਂ ਦੀ ਗਰੈਜਟੀ ਲੀਵ ਇਨਕੈਸ਼ਮੈਂਟ ਜਾਰੀ ਨਾ ਕਰਨ ਕਰਕੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੋਕੇ ਧਨਵੰਤ ਸਿੰਘ ਭੱਠਲ ਜਨਰਲ ਸਕੱਤਰ ਪੈਨਸ਼ਨਰ ਪੰਜਾਬ,ਜਗਦੀਸ ਕਲੇਰ ਪ੍ਰਧਾਨ ਪੈਨਸ਼ਨਰ ਸ਼ਹਿਰੀ ਮੰਡਲ ਸਬ ਅਰਬਨ ਮੰਡਲ ਨਕੋਦਰ, ਜਸਵੰਤ ਰਾਏ ਸੀਨੀਅਰ ਮੀਤ ਪ੍ਰਧਾਨ, ਅਮਰ ਸਿੰਘ ਵਿੱਤ ਸਕੱਤਰ, ਮੋਹਨ ਲਾਲ ਸਮੈਲਪੁਰ ਸਕੱਤਰ ਪੈਨਸ਼ਨਰ, ਪਿਆਰਾ ਸਿੰਘ ਚੰਦੀ ਸਰਕਲ ਸਕੱਤਰ ਕਪੂਰਥਲਾ, ਸਵਿੰਦਰ ਸਿੰਘ ਬਟਾਰੀ ਵਿੱਤ ਸਕੱਤਰ ਕਪੂਰਥਲਾ, ਦਰਸ਼ਨ ਸਿੰਘ ਡੱਲਾ, ਰਵੇਲ ਸਿੰਘ,ਜਸਬੀਰ ਸਿੰਘ ਸਹਿਰੀ ਮੰਡਲ ਕਪੂਰਥਲਾ,ਮੰਗਤ ਰਾਮ ਸ਼ਹਿਰੀ ਮੰਡਲ ਕਪੂਰਥਲ, ਮੁਖਤਿਆਰ ਸਿੰਘ ਖਿੰਡਾ, ਲਖਵਿੰਦਰ ਸਿੰਘ, ਪਰਸ਼ਨ ਸਿੰਘ ਖਿੰਡਾਂ, ਸੁਖਵਿੰਦਰ ਪਾਲ, ਲਖਵਿੰਦਰ ਰਾਮ, ਬੂਟਾ ਸਿੰਘ ਜੇ ਈ, ਬੂਟਾ ਸਿੰਘ ਏ ਏ ਓ, ਰਾਮ ਲਾਲ, ਫੁੰਮਣ ਸਿੰਘ ਏ ਏ ਈ ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਪੂ ਪੁੱਤ ਤੇਰਾ
Next articleਨਕੋਦਰ ਮੇਲੇ ਤੇ ਝੰਡੀ ਦੀ ਕੁਸ਼ਤੀ ਦੇ ਜੈਤੂ ਨੂੰ ਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ – ਜਤਿੰਦਰ ਜੌਹਲ, ਸੁੱਖ ਪੱਡਾ, ਸੁੱਖਾ ਬੁਹਾਨੀ ਅਮਰੀਕਾ ।